
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਤਾ ਦੇ 2 ਪੁੱਤਰ ਹਨ, ਜੋ ਕਿ ਚੰਗੇ ਮਹਿਕਮਿਆਂ ਵਿਚ ਡਿਊਟੀ ਕਰ ਰਹੇ ਹਨ।
ਮੁਕਤਸਰ ਸਾਹਿਬ - ਮੁਕਤਸਰ ਸਾਹਿਬ ਤੋਂ ਇਕ ਇਨਸਾਨੀਅਤ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਮੁਕਤਸਰ ਸਾਹਿਬ ਦੇ ਬੁੜਾ ਗੁੱਜਰ ਰੋਡ ਉੱਤੇ ਪੀਰਖਾਣੇ ਵਾਲੀ ਗਲੀ ਕੋਲ ਇੱਕ ਲਾਵਾਰਸ ਹਾਲਤ ਵਿੱਚ ਬਜ਼ੁਰਗ ਔਰਤ ਮਿਲੀ ਹੈ। ਜਿਸਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਤੋਂ ਦੂਰ ਕਿਰਾਏ ਦੇ ਮਕਾਨ ਵਿੱਚ ਰੱਖਿਆ ਹੋਇਆ ਸੀ।
File Photo
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਤਾ ਦੇ 2 ਪੁੱਤਰ ਹਨ, ਜੋ ਕਿ ਚੰਗੇ ਮਹਿਕਮਿਆਂ ਵਿਚ ਡਿਊਟੀ ਕਰ ਰਹੇ ਹਨ। ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਹਨਾਂ ਕੋਲ ਸਮਾਂ ਬਹੁਤ ਹੈ ਪਰ ਆਪਣੀ ਮਾਂ ਨੂੰ ਸਾਂਭਣ ਲਈ ਉਹਨਾਂ ਕੋਲ ਸਮਾਂ ਨਹੀਂ ਹੈ। ਆਪਣੀ ਮਾਂ ਨੂੰ ਕਿਰਾਏ ਦੇ ਮਕਾਨ ਵਿਚ ਕਿਸੇ ਹੋਰ ਆਦਮੀ ਦੀ ਰਾਖੀ ਵਿਚ ਰੱਖਿਆ ਹੋਇਆ ਹੈ।
ਉਸ ਮਾਤਾ ਨੂੰ ਉਸ ਆਦਮੀ ਨੇ ਤਪਦੀ ਧੁੱਪੇ ਛੱਡ ਰੱਖਿਆ ਸੀ ਅਤੇ ਉਸਦੇ ਉੱਤੇ ਪੱਥਰ ਦੀਆਂ ਸਲੈਬਾਂ ਪਾ ਰੱਖੀਆਂ ਸੀ। ਜਦ ਇਸਦੀ ਸੂਚਨਾ ਥਾਣਾ ਸਿਟੀ ਨੂੰ ਮਿਲੀ ਤਾਂ ਉੱਥੋਂ ਦੇ ਏਐਸਆਈ ਦਿਲਬਾਗ ਸਿੰਘ ਮੌਕੇ ਉੱਤੇ ਪੁੱਜੇ ਤੇ ਜਿਨ੍ਹਾਂ ਨੇ ਸਾਲਾਸਰ ਸੇਵਾ ਸੋਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ ਐਬੂਲੈਂਸ ਉੱਤੇ ਮਾਤਾ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਅਤੇ ਉਨ੍ਹਾਂ ਦੇ ਪਰਵਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਹਸਪਤਾਲ ਦੇ ਡਾਕਟਰਾਂ ਨੇ ਉਸ ਮਾਤਾ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ।
File Photo
ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਨੇ ਦੱਸਿਆ ਖੂਫੀਆ ਤੌਰ ਉੱਤੇ ਪਤਾ ਲੱਗਿਆ ਸੀ ਮਾਤਾ ਦੀ ਉਮਰ ਕਰੀਬਨ 82-85 ਸਾਲ ਹੈ। ਉਨ੍ਹਾਂ ਨੇ ਆਪਣਾ ਨਾਮ ਮਹਿੰਦਰ ਕੌਰ ਪਤਨੀ ਚੰਦ ਸਿੰਘ ਵਾਸੀ ਕੋਟਲੀ ਰੋਡ ਨਜਦੀਕ ਸੋੜੀਆ ਦਾ ਆਰਾ ਸ੍ਰੀ ਮੁਕਤਸਰ ਸਾਹਿਬ ਦਸਿਆ ਹੈ, ਅਸੀਂ ਉਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਉਨ੍ਹਾਂ ਦੇ ਇਸ ਮਾਤਾ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਸਾਲਾਸਰ ਸੇਵਾ ਸੋਸਾਇਟੀ ਦੇ ਪ੍ਰਧਾਨ ਸੰਜੀਵ ਦਾਬੜਾ ਨੇ ਦੱਸਿਆ ਸਾਨੂੰ ਏਐਸਆਈ ਦਿਲਬਾਗ ਸਿੰਘ ਦਾ ਫ਼ੋਨ ਆਇਆ ਸੀ ਕਿ ਤੁਸੀਂ ਬੁੜਾ ਗੁੱਜਰ ਰੋਡ ਉੱਤੇ ਪੀਰਖਾਨਾ ਵਾਲੀ ਗਲੀ ਵਿੱਚ ਆਓ ਇੱਥੇ ਇੱਕ ਬਜੁਰਗ ਮਾਤਾ ਦਾ ਇਲਾਜ ਕਰਵਾਉਣਾ ਹੈ। ਅਸੀਂ ਐਬੂਲੈਂਸ ਵਿੱਚ ਮਾਤਾ ਨੂੰ ਪਾਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ।