
ਆਈਪੀਐਲ-2021 ਦੇ ਦੂਜੇ ਪੜਾਅ ’ਚ ਖੇਡਦੇ ਦਿਖਾਈ ਦੇਣਗੇ ਆਸਟ੍ਰੇਲੀਆਈ ਖਿਡਾਰੀ
ਮੈਲਬਰਨ, 16 ਅਗੱਸਤ : ਕ੍ਰਿਕਟ ਆਸਟ੍ਰੇਲੀਆਈ (ਸੀਏ) ਨੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਯੂਏਈ ’ਚ ਆਈਪੀਐੱਲ 2021 ਦੇ ਦੂਜੇ ਫੇਜ ’ਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਸੀਏ ਨੇ ਖਿਡਾਰੀਆਂ ਨੂੰ ਅਗਲੇ ਮਹੀਨੇ ਆਈਪੀਐੱਲ ’ਚ ਖੇਡਣ ਲਈ ਐਨਓਸੀ ਜਾਰੀ ਕੀਤੀ ਹੈ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਨੇ ਦੋਵਾਂ ਦੇਸ਼ਾਂ ’ਚ ਤਿੰਨ ਮੈਚਾਂ ਦੀ ਇਕ ਦਿਨ ਦੀ ਸੀਰੀਜ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਆਸਟ੍ਰੇਲੀਆਈ ਬੋਰਡ ਨੇ ਖ਼ਿਡਾਰੀਆਂ ਨੂੰ ਆਈਪੀਐੱਲ ’ਚ ਖੇਡਣ ਦੀ ਆਗਿਆ ਦਿੱਤੀ। ਇਸ ਸੀਰੀਜ਼ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ’ਚ ਕਰਵਾਉਣ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪੁਸ਼ਟੀ ਕੀਤੀ ਸੀ ਕਿ ਇੰਗਲੈਂਡ ਦੇ ਖਿਡਾਰੀ 19 ਸਤੰਬਰ ਤੋਂ ਯੂਏਈ ’ਚ ਆਈਪੀਐੱਲ 2021 ਦੇ ਦੂਜੇ ਫੇਜ ਲਈ ਉਪਲਬਧ ਹੋਣਗੇ। ਇੰਗਲੈਂਡ-ਬੰਗਲਾਦੇਸ਼ ਸੀਰੀਜ਼ ਦੇ ਮੁਲਤਵੀ ਹੋਣ ਨਾਲ ਇੰਗਲਿਸ਼ ਖਿਡਾਰੀਆਂ ਲਈ ਆਈਪੀਐੱਲ ਲਈ ਦਰਵਾਜੇ ਖੁੱਲ੍ਹ ਗਏ ਹਨ। ਦੱਸਣਯੋਗ ਹੈ ਕਿ ਆਈਪੀਐੱਲ ਦੇ ਠੀਕ ਤੋਂ ਬਾਅਦ ਓਮਾਨ ਤੇ ਯੂਏਈ ’ਚ ਟੀ-20 ਵਿਸ਼ਵੇ ਕੱਪ ਹੋਣ ਵਾਲਾ ਹੈ। (ਏਜੰਸੀ)