
ਪੰਜਾਬ ਦੀ ਤਰੱਕੀ ਲਈ ਰਵਾਇਤੀ ਤੇ ਭਿ੍ਸ਼ਟ ਪਾਰਟੀਆਂ ਨੂੰ ਲਾਂਭੇ ਕਰਨਾ ਬੇਹੱਦ ਜ਼ਰੂਰੀ : ਢੀਂਡਸਾ, ਬੱਬੀ ਬਾਦਲ
ਬੱਬੀ ਬਾਦਲ ਵਲੋਂ ਹਲਕਾ ਮੋਹਾਲੀ ਦੀ ਰੱਖੀ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰਿਆ
ਐਸ.ਏ.ਐਸ. ਨਗਰ, 16 ਅਗੱਸਤ (ਸੁਖਦੀਪ ਸਿੰਘ ਸੋਈ) : ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਹਲਕਾ ਮੋਹਾਲੀ ਦੇ ਮੁਦਿਆ ਤੇ ਰੱਖੀ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰ ਲਿਆ ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਡਸਾ ਨੇ ਵਿਸ਼ਾਲ ਠਾਠਾਂ ਮਾਰਦੇ ਜਨਤਕ ਸੈਲਾਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਸਮੇ ਦਾ ਹਾਣੀ ਬਣਾਉਣ ਲਈ ਰਵਾਇਤੀ ਤੇ ਭਿ੍ਸ਼ਟ ਪਾਰਟੀਆਂ ਨੂੰ ਲਾਂਭੇ ਕਰਨਾ ਬੇਹੱਦ ਜ਼ਰੂਰੀ ਹੈ ਉਹਨਾ ਕਿਹਾ ਕਿ ਜੋ ਹਲਾਤ ਹੁਕਮਰਾਨਾਂ ਨੇ ਬਣਾ ਦਿੱਤੇ ਹਨ ਉਹ ਪੰਜਾਬ ਦੀ ਵਿਗੜ ਰਹੀ ਆਰਥਿਕ, ਸਮਾਜਿਕ ਤੇ ਰਾਜਨੀਤਿਕ ਹਾਲਤ ਨੂੰ ਹੋਰ ਵਿਗਾੜ ਦੇਣਗੇ | ਉਨਾਂ ਕਿਹਾ ਕਿ ਗੁਲਾਮ ਭਾਰਤ ਨੂੰ ਅੰਗਰੇਜ ਸਾਮਰਾਜ ਤੋ ਮੁਕਤੀ ਦਵਾਉਣ ਲਈ ਪੰਜਾਬੀਆਂ ਨੇ ਖੂਨ ਡੋਲਿਆ, ਗੋਲੀਆਂ ਖਾਧੀਆਂ, ਕਾਲੇ-ਪਾਣੀ ਦੀਆਂ ਸਜਾਵਾਂ ਕੱਟੀਆਂ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਫਾਂਸੀ ਦੇ ਰੱਸਿਆਂ ਨੂੰ ਹੱਸਦੇ ਚੁੰਮਿਆ | ਸਭ ਤੋ ਜਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪਰ ਅਫਸੋਸ ਹੈ ਕਿ ਇਹਨਾ ਦੀਆਂ ਕੁਰਬਾਨੀਆਂ ਦਾ ਫਾਇਦਾ ਪੂੰਜੀਪਤੀਆਂ ਨੇ ਚੁੱਕਦਿਆ ਅਪਣੇ ਕਾਰੋਬਾਰ ਨੂੰ ਵਧਾਉਣ ਲਈ ਪੰਜਾਬ ਦੇ ਲੋਕਾਂ ਦੀ ਲੁੱਟ ਘਸੁੱਟ ਕੀਤੀ ਅਤੇ ਪੰਜਾਬ ਨੂੰ ਆਰਥਿਕ ਮੰਦਹਾਲੀ ਵਿਚ ਧੱਕ ਦਿੱਤਾ ਜਿਸਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ ਨੂੰ | ਉਨ੍ਹਾਂ ਅੱਜ ਮੋਹਾਲੀ ਦੀ ਸੰਗਤ ਨੂੰ ਅਪੀਲ ਕੀਤੀ ਕਿ ਇਹਨਾ ਭਿ੍ਸ਼ਟ ਪਾਰਟੀਆਂ ਨੂੰ ਪੰਜਾਬ ਵਿੱਚ ਚੱਲਦਾ ਕਰਨ ਲਈ ਉਹ ਉਨ੍ਹਾਂ ਦਾ ਸਾਥ ਦੇਣ ਢੀਡਸਾ ਨੇ ਕਿਹਾ ਕਿ ਮੋਹਾਲੀ ਹਲਕੇ ਦੇ ਇਸ ਇੱਕਠ ਨੇ ਬੱਬੀ ਬਾਦਲ ਅਤੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਦਾ ਸੁਨੇਹਾ ਦਿੱਤਾ ਹੈ | ਇਸ ਮੌਕੇ ਬੱਬੀ ਬਾਦਲ ਨੇ ਮੋਹਾਲੀ ਦੇ ਮੁਦਿਆ ਨੂੰ ਚੁਕਦਿਆ ਪਿੰਡ ਬਲੋਗੀ ਦੀ 100 ਕਰੋੜ ਦੀ ਜਮੀਨ ਦੀ ਜਾਂਚ ਮੋਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ ਉਹਨਾਂ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਦੋਸ ਲਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਮੋਹਾਲੀ ਦਾ ਵਿਕਾਸ ਤਾ ਨਹੀ ਹੋਇਆ ਪਰ ਸਿੰਧੂ ਪਰਿਵਾਰ ਦਾ ਵਿਕਾਸ ਜਰੂਰ ਹੋਇਆ ਹੈ | ਬੱਬੀ ਬਾਦਲ ਨੇ ਅੱਜ ਦੇ ਪ੍ਰੋਗਰਾਮ ਤੇ ਅਹਿਦ ਲਿਆ ਕਿ ਉਹ ਮੋਹਾਲੀ ਤੋਂ ਚੋਣ ਲੜ ਕੇ ਲੋਕਾਂ ਦੀ ਉਮੀਦਾਂ ਤੇ ਖਰਾਂ ਉਤਰਨ ਗੇ ਅਤੇ ਮੁਹਾਲੀ ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨਗੇ |
16-6 ਫੋਟੋ ਕੈਪਸ਼ਨ - ਮੋਹਾਲੀ ਵਿਖੇ ਭਰਵੇ ਇਕੱਠ ਪਰਮਿੰਦਰ ਸਿੰਘ ਢੀਂਡਸਾ, ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸੰਗਤ |