
ਬਰਗਾੜੀ ਦੇ ਇਨਸਾਫ਼ ਨੂੰ ਭੁੱਲ ਕੇ ਸਰਨਾ ਤੇ ਜੀ ਕੇ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਦਿੱਲੀ ਕਮੇਟੀ ਨੂੰ ਭੰਡ ਰਹੇ ਹਨ : ਕਾਲਕਾ ਦਾ ਦਾਅਵਾ
ਨਵੀਂ ਦਿੱਲੀ, 16 ਅਗੱਸਤ (ਅਮਨਦੀਪ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ ਅੱਜ ਦੋਸ਼ ਲਾਇਆ ਕਿ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਬੇਅਦਬੀ ਦਾ ਮੁੱਦਾ ਖੜਾ ਕਰ ਕੇ, ਵਿਰੋਧੀ ਧਿਰਾਂ ਦੇ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਦਿੱਲੀ ਕਮੇਟੀ ਦਫ਼ਤਰ ਪੁੱਜੇ ਸਨ, ਪਰ ਇਨਾਂ੍ਹ ਦੇ ਮੰਗ ਪੱਤਰ ਦਾ ਜਵਾਬ ਜ਼ਰੂਰ ਦਿਤਾ ਜਾਵੇਗਾ¢ ਅੱਜ ਵਿਰੋਧੀ ਧਿਰਾਂ ਦੇ ਅਹੁਦੇਦਾਰਾਂ ਸ.ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਅਤੇ ਬੀਬੀ ਰਣਜੀਤ ਕÏਰ ਤੇ ਹੋਰ ਮੈਂਬਰਾਂ ਵਲੋਂ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਜਾਣ ਦੀ ਦੇਰ ਸੀ ਕਿ ਪਿਛੋਂ ਸ.ਕਾਲਕਾ ਨੇ ਆਪਣੇ ਫੇੱਸਬੁਕ ਪੰਨੇ 'ਤੇ ਲਾਈਵ ਹੋ ਕੇ ਦਾਅਵਾ ਕੀਤਾ ਕਿ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਕੋਈ ਬੇਅਦਬੀ ਨਹੀਂ ਹੋਈ, ਸਗੋਂ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਵਣਜਾਰਾ ਸਮਾਜ ਦੇ ਲੋਕਾਂ ਲਈ ਸੁਚੱਜੇ ਪ੍ਰਬੰਧ ਕੀਤੇ ਸਨ ਤੇ ਇਸ ਸਮਾਜ ਦੇ ਕਰੋੜਾਂ ਲੋਕਾਂ ਵਿਚ ਸਿੱਖੀ ਦਾ ਸੁਨੇਹਾ ਗਿਆ ਹੈ¢
ਸ.ਕਾਲਕਾ ਤੇ ਸ.ਕਾਹਲੋਂ ਨੇ ਕਿਹਾ, “ ਪਿਛਲੇ 4 ਦਿਨ ਤੋਂ ਸ.ਸਰਨਾ ਤੇ ਸ.ਜੀ.ਕੇ, ਬੇਅਦਬੀ ਦਾ ਮੁੱਦਾ ਖੜਾ ਕਰ ਕੇ ਦਿੱਲੀ ਕਮੇਟੀ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਸ਼ ਰੱਚ ਰਹੇ ਸਨ¢ ਇਨਾਂ੍ਹ ਅੱਜ ਦੀ ਮੀਟਿੰਗ ਨੂੰ ਧਰਨੇ ਦਾ ਰੂਪ ਦੇਣ ਦੀ ਕੋਈ ਕਸਰ ਨਹੀਂ ਛੱਡੀ ਪਰ ਸੁਹਿਰਦਤਾ ਨਾਲ ਇਨਾਂ੍ਹ ਦੇ ਜਵਾਬ ਦਿਤੇ ਗਏ¢
ਕਾਂਗਰਸ ਦੀਆਂ ਸਰਕਾਰਾਂ ਵੇਲੇ ਉਨਾਂ੍ਹ ਦੇ ਮੰਤਰੀਆਂ ਆਦਿ ਦੇ ਬੰਦਿਆਂ ਨੂੰ ਇਹ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਠਹਿਰਾਉਂਦੇ ਰਹੇ ਉਦੋਂ ਜੋ ਕੁੱਝ (ਮਰਿਆਦਾ ਦਾ ਘਾਣ) ਹੋਇਆ, ਉਸ ਬਾਰੇ ਇਹ ਗੱਲ ਕਰਨ ਨੂੰ ਤਿਆਰ ਨਹੀਂ¢ ਬਰਗਾੜੀ ਵਿਖੇ ਹੋਈ ਬੇਅਦਬੀ ਲਈ ਅੱਜ ਪੰਥ ਇਨਸਾਫ਼ ਮੰਗ ਰਿਹਾ ਹੈ, ਪਰ ਸਰਨਾ, ਜੀ ਕੇ ਹੁਣ ਸੁਖਬੀਰ ਸਿੰਘ ਬਾਦਲ ਦੀ ਹਦਾਇਤਾਂ 'ਤੇ ਇਥੇ ਸਾਡੇ ਵਿਰੁਧ ਮਾਹÏਲ ਬਣਾਉਣ ਦੀ ਕੋਸ਼ਿਸ਼ ਕਰਨ ਆਏ ਸਨ, ਕਿਉਂਕਿ ਕਮੇਟੀ ਦੇ ਸੁਚੱਜੇ ਕੰਮਾਂ ਦੀ ਸੰਗਤਾਂ ਪ੍ਰਸ਼ੰਸ਼ਾ ਕਰ ਰਹੀਆਂ ਹਨ¢ ਇਨਾਂ੍ਹ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ¢“
ਫ਼ੋਟੋ ਕੈਪਸ਼ਨ:- ਸਰਨਾ ਤੇ ਜੀ ਕੇ 'ਤੇ ਦਿੱਲੀ ਕਮੇਟੀ ਦਾ ਅਕਸ ਖ਼ਰਾਬ ਕਰਨ ਦਾ ਦਾਅਵਾ ਕਰਦੇ ਹੋਏ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ ਤੇ ਹੋਰ¢