
ਵਿਗਿਆਨਕਤਾ ਸਮੇਂ ਦੀ ਮੁੱਖ ਲੋੜ : ਡਾ.ਨਰਿੰਦਰ ਨਾਇਕ
ਸਿਰਸਾ, 16 ਅਗੱਸਤ (ਸੁਰਿੰਦਰ ਪਾਲ ਸਿੰਘ) : ਦੇਸ਼ ਦੀ ਅਜ਼ਾਦੀ ਦੇ ਦਿਹੜੇ ਤੇ ਤਰਕਸ਼ੀਲ ਸੁਸਾਇਟੀ ਇਕਾਈ ਕਾਲਾਂਵਾਲੀ ਅਤੇ ਹਰਿਆਣਾ ਗਿਆਨ ਵਿਗਿਆਨ ਸਮਿਤੀ ਸਿਰਸਾ ਦੇ ਸਹਿਯੋਗ ਨਾਲ ਯੁਵਕ ਸਾਹਿਤ ਸਦਨ ਸਿਰਸਾ ਵਿਖੇ ਵਿਗਿਆਨਕ ਚੇਤਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਫੀਰਾ( ਫੈਡਰੇਸ਼ਨ ਆਫ ਇੰਡੀਆਂ ਰੈਸ਼ਨਲਿਸਟ ਐਸੋਸੀਏਸ਼ਨ) ਦੇ ਕੌਮੀ ਪ੍ਰਧਾਨ ਡਾ: ਨਰਿੰਦਰ ਨਾਇਕ ਸਨ | ਵਰਕਸ਼ਾਪ ਦੇ ਸ਼ੁਰੂ ਵਿਚ ਸ਼ਰੀਰਦਾਨੀ ਪਿੰਡ ਚੋਰਮਾਰ ਨਿਵਾਸੀ ਗੁਰਦਾਸ ਸਿੰਘ ਰੂਹਲ ਸਮੇਤ ਹੋਰ ਵਿਛੜੇ ਸਾਥੀਆਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਇਸ ਉਪਰੰਤ ਕਾਲਕਾਰ ਅਧਿਆਪਕ ਕੁਲਦੀਪ ਸਿਰਸਾ ਦੇ ਕ੍ਰਾਤੀਕਰੀ ਗੀਤ ਨਾਲ ਸਭਾ ਦਾ ਅਗਾਜ਼ ਹੋਇਆ | ਆਪਣੇ ਭਾਸ਼ਨ ਦੌਰਾਂਨ ਨਰਿੰਦਰ ਨਾਇਕ ਨੇ ਦਸਿਆ ਕਿ ਉਨ੍ਹਾਂ 50 ਸਾਲਾਂ 'ਚ ਹੁਣ ਤੱਕ ਦੇਸ਼ਾਂ ਵਿਦੇਸਾਂ ਚ 200 ਤੋਂ ਵੱਧ ਵਰਕਸ਼ਾਪਾਂ ਵਿਗਿਆਨਿਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਹਨ | ਇਸ ਵਰਕਸਾਪ ਦੌਰਾਨ ਉਨ੍ਹਾਂ ਨਾਲ ਨਾਲ ਵੀਡੀਓ ਰਾਹੀ ਵੀ ਸੰਸਾਰ ਦੇ ਅਖੌਤੀ ਚਤਕਰਾਂ ਦਾ ਪਰਦਾਫਾਸ਼ ਕੀਤਾ | ਅੰਤਰ ਜਾਮੀ ਮਨੁੱਖਾਂ ਸਬੰਧੀ ਪੁਛੇ ਗਏ ਸਵਾਲ ਦੌਰਾਨ ਉਨ੍ਹਾਂ ਹਾਲ ਤੋਂ ਬਾਹਰ ਬੈਠੇ ਕਿਸੇ ਅਨਜਾਣ ਨੌਜਵਾਨ ਨੂੰ ਅੰਦਰ ਬੁਲਵਾਕੇ ਉਸ ਨਾਲ ਵਾਪਰੀਆਂ ਘਟਨਾਵਾਂ ਬਾਰੇ ਗੱਲਾਂ ਦੱਸੀਆਂ ਤਾਂ ਸੱਚ ਸੁਣਕੇ ਦਰਸ਼ਕ ਹੈਰਾਨ ਹੋ ਗਏ | ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਕੁਝ ਨਹੀ ਵਾਪਰਦਾ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਗਿਆਨ ਦਾ ਵਿਗਿਆਨਕ ਪ੍ਰਕਾਸ਼ ਹਨੇਰੇ ਤੋ ਉਜਾਲੇ ਵੱਲ ਲਿਜਾਂਦਾ ਹੈ | ਉਨ੍ਹਾਂ ਦਰਸਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਤਰ ਬੜੇ ਵਿਸਤਾਰ ਨਾਲ ਦਿੱਤੇ