ਡੁੱਬ ਰਹੀ ਮੱਝ ਨੂੰ ਬਚਾਉਣ ਲਈ ਵਿਅਕਤੀ ਨੇ ਪਾਣੀ ਵਿਚ ਮਾਰੀ ਛਲਾਂਗ, ਮੌਤ

By : GAGANDEEP

Published : Aug 17, 2023, 3:17 pm IST
Updated : Aug 17, 2023, 3:23 pm IST
SHARE ARTICLE
photo
photo

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ

 

ਕਪੂਰਥਲਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਹੁਣ ਜਾਨੀ ਨੁਕਸਾਨ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ ਸਰਹੱਦ 'ਤੇ ਹੜ੍ਹ ਕਾਰਨ ਵਧਾਈ ਸੁਰੱਖਿਆ, ਪਾਣੀ ਕਾਰਨ ਤਸਕਰ ਅਤੇ ਘੁਸਪੈਠੀਆਂ ਉਠਾ ਸਕਦੇ ਹਨ ਫਾਇਦਾ

ਅਜਿਹੀ ਹੀ ਇਕ ਖ਼ਬਰ ਕਪੂਰਥਲਾ ਦੇ ਪਿੰਡ ਕੂਕਾ ਮੰਡ ਤੋਂ ਸਾਹਮਣੇ ਆਈ ਹੈ ਜਿਥੇ ਦੇਰ ਰਾਤ ਬਿਆਸ ਦਰਿਆ ਵਿਚ ਅਚਾਨਕ ਪਾਣੀ ਵਧ ਜਾਣ ਕਾਰਨ ਇੱਕ ਵਿਅਕਤੀ ਪਾਣੀ 'ਚ ਰੁੜ੍ਹ ਗਿਆ। ਮ੍ਰਿਤਕ ਦੀ ਪਹਿਚਾਣ ਲਖਬੀਰ ਸਿੰਘ ਲੱਖਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਲਾਕੇ ਵਿਚ ਪਾਣੀ ਆਉਣ ਕਾਰਨ ਮੱਝ ਡੁੱਬਣ ਲੱਗ ਪਈ। ਲਖਬੀਰ ਨੇ ਮੱਝ ਨੂੰ ਬਚਾਉਣ ਲਈ ਪਾਣੀ ਵਿਚ  ਛਲਾਂਗ ਮਾਰ ਦਿਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਗੁਜਰਾਤ 'ਚ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਹੋਈ ਮੌਤ 

ਲਖਬੀਰ ਸਿੰਘ ਲੱਖਾ ਦੇ ਪਰਿਵਾਰ ਮੁਤਾਬਕ ਸਵੇਰੇ ਕਰੀਬ ਚਾਰ ਵਜੇ ਜਦੋਂ ਲਖਬੀਰ ਸਿੰਘ ਲੱਖਾ ਪਾਣੀ  ਵੱਧਣ ਕਰਕੇ ਆਪਣੀ ਮੱਝ ਨੂੰ ਬਚਾਉਣ ਲਈ ਉਸਨੂੰ ਖੋਲਣ ਲੱਗਾ ਤਾਂ ਖੁਦ ਵੀ ਪਾਣੀ ਵਿਚ ਰੁੜ ਗਿਆ। ਪਰਿਵਾਰ ਦੇ ਮੁਤਾਬਕ ਪੂਰੇ ਪਿੰਡ ਵਿਚ ਇਸ ਗੱਲ ਦਾ ਰੌਲਾ ਪੈ ਗਿਆ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤੇ ਪਰ ਸਵੇਰ ਤੱਕ ਕਿਸੇ ਪਾਸਿਓਂ ਕੋਈ ਮਦਦ ਨਹੀਂ ਆਈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement