
ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਲਿਆ
Ludhiana Petrol Pump Closed : ਜੇਕਰ ਤੁਹਾਡੇ ਕੋਲ ਕਾਰ ਹੈ ਅਤੇ ਰੱਖੜੀ ਦੇ ਮੌਕੇ 'ਤੇ ਘੁੰਮਣ ਲਈ ਜਾਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ ਐਤਵਾਰ ਨੂੰ ਤੁਹਾਨੂੰ ਪੈਟਰੋਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਦਿਨ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ।
ਹਾਲਾਂਕਿ, ਇਹ ਪੂਰੇ ਦੇਸ਼ ਜਾਂ ਰਾਜ ਵਿੱਚ ਨਹੀਂ ਬਲਕਿ ਇੱਕ ਜ਼ਿਲ੍ਹੇ ਵਿੱਚ ਹੋਵੇਗਾ। ਰੱਖੜੀ ਤੋਂ ਇੱਕ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ। ਪੈਟਰੋਲ ਪੰਪ ਬੰਦ ਹੋਣ ਕਾਰਨ ਤੁਹਾਨੂੰ ਕਾਰ 'ਚ ਤੇਲ ਭਰਵਾਉਣ 'ਚ ਦਿੱਕਤ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੀ ਕਾਰ ਦੀ ਟੈਂਕੀ ਪਹਿਲਾਂ ਹੀ ਫੁੱਲ ਕਰਵਾ ਲੈਣੀ ਚਾਹੀਦੀ ਹੈ।
ਦਰਅਸਲ ਤੇਲ ਕੰਪਨੀਆਂ ਨੇ 8 ਸਾਲਾਂ ਤੋਂ ਪੈਟਰੋਲੀਅਮ ਡੀਲਰਾਂ ਦੀ ਮਾਰਜਿਨ ਮਨੀ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। ਪੈਟਰੋਲੀਅਮ ਡੀਲਰ ਲਗਾਤਾਰ ਮਾਰਜਿਨ ਮਨੀ ਵਧਾਉਣ ਦੀ ਮੰਗ ਕਰ ਰਹੇ ਹਨ। ਮੰਗਾਂ ਸਬੰਧੀ ਕੋਈ ਪਹਿਲਕਦਮੀ ਨਾ ਕੀਤੇ ਜਾਣ ਤੋਂ ਬਾਅਦ ਹੁਣ ਪੈਟਰੋਲ ਪੰਪ ਵਪਾਰੀਆਂ ਨੇ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਹ 18 ਅਗਸਤ ਯਾਨੀ ਕਿ ਰੱਖੜੀ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਕਾਰੋਬਾਰੀਆਂ ਦੇ ਇਸ ਫੈਸਲੇ ਦਾ ਸਿੱਧਾ ਅਸਰ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਪੈਣ ਵਾਲਾ ਹੈ।
ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ (Ludhiana Petroleum Dealers Association) ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੈਟਰੋਲ ਪੰਪ ਬਿਲਕੁਲ ਬੰਦ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਦੀ ਮਜ਼ਬੂਰੀ ਇਹ ਹੈ ਕਿ ਪਿਛਲੇ 8 ਸਾਲਾਂ ਤੋਂ ਤੇਲ ਕੰਪਨੀਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ ਗਏ। ਡੀਲਰਾਂ ਦੀ ਮਾਰਜਿਨ ਮਨੀ ਵਧਾਉਣ ਲਈ ਕਦਮ ਨਹੀਂ ਚੁੱਕੇ ਗਏ ਹਨ। ਪਿਛਲੇ 8 ਸਾਲਾਂ ਦੌਰਾਨ ਮਹਿੰਗਾਈ ਕਈ ਗੁਣਾ ਵੱਧ ਗਈ ਹੈ।