Punjab News: ਟਰਾਂਸਪੋਰਟ ਵਿਭਾਗ ਨੇ ਟੈਕਸੀ ਯੂਨੀਅਨ ਦੀ ਮੰਗ ’ਤੇ ਜਤਾਈ ਸਹਿਮਤੀ: ਪੰਜਾਬ ਵਿਚ ਰਜਿਸਟਰਡ ਟੂਰਿਸਟ ਵਾਹਨਾ ’ਤੇ ਘਟਾਇਆ ਟੈਕਸ
Published : Aug 17, 2024, 11:04 am IST
Updated : Aug 17, 2024, 11:04 am IST
SHARE ARTICLE
Transport Department agrees to Taxi Union's demand: Reduced tax on registered tourist vehicles in Punjab
Transport Department agrees to Taxi Union's demand: Reduced tax on registered tourist vehicles in Punjab

Punjab News: ਸਰਕਾਰ ਦਾ 100 ਕਰੋੜ ਰੈਵੇਨਿਊ ਵਧੇਗਾ, ਟਰਾਂਸਪੋਰਟ ਇਡੰਸਟਰੀ ਨੂੰ ਫਾਇਦਾ

 

Punjab News: ਟਰਾਂਸਪੋਰਟ ਵਿਭਾਗ ਨੇ ਪੰਜਾਬ ਵਿਚ ਰਜਿਸਟਰਡ ਹੋਣ ਵਾਲੀ ਟੂਰਿਸਟ ਗੱਡੀਆਂ ਉੱਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਵਿਭਾਗ ਨੇ ਦਿਲਰਾਜ ਸਿੰਘ ਸੰਧੇਵਾਲੀਆ ਦੀ ਨਿਗਰਾਨੀ ਵਿਚ ਕਮੇਟੀ ਦਾ ਗਠਨ ਕੀਤਾ ਸੀ, ਜਿਸ ਵਿੱਚ ਡਿਪਟੀ ਕੰਟਰੋਲਰ ਆਲੋਕ ਪ੍ਰਭਾਕਰ, ਸਟੇਟ ਟਰਾਂਸਪੋਰਟ ਅਥਾਰਿਟੀ ਪੰਜਾਬ ਸਕੱਤਰ ਰਣਪ੍ਰੀਤ ਸਿੰਘ, ਰੀਜਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਰਵਿੰਦਰ ਸਿੰਘ ਸ਼ਾਮਲ ਸਨ।

ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਤੇ ਹੋਰ ਨੁਮਾਇੰਦਿਆ ਨਾਲ 3 ਵਾਰ ਮੀਟਿੰਗਾਂ ਹੋਈਆਂ ਸਨ। ਟਰਾਂਸਪੋਰਟ ਵਿਭਾਗ ਨੇ ਆਜ਼ਾਦ ਟੈਕਸੀ ਯੂਨੀਅਨ ਦੇ ਟੈਕਸ ਘੱਟ ਕਰਨ ਦੀ ਮੰਗ ਉੱਤੇ ਸਹਿਮਤੀ ਜਤਾ ਕੇ ਪ੍ਰਸਤਾਵ ਵਿੱਤ ਵਿਭਾਗ ਦੇ ਰਾਹੀ ਮੰਤਰੀ ਮੰਡਲ ਨੂੰ ਭੇਜਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਮੰਤਰੀ ਮੰਡਲ ਨੇ ਰਜਿਸਟਰਡ ਟੂਰਿਸਟ ਵਾਹਨਾਂ ਉੱਤੇ ਮੋਟਰ ਵਹੀਕਲ ਟੈਕਸ ਘੱਟ ਕਰ ਦਿੱਤਾ ਹੈ। ਕਿਉਂਕਿ ਗੁਆਂਢੀ ਰਾਜਾਂ ਵਿਚ ਰਜਿਸਟਰਡ ਵਾਹਨਾਂ ਦੇ ਟੈਕਸਾਂ ਦੇ ਮੁਕਾਬਲੇ ਪੰਜਾਬ ਦਾ ਟੈਕਸ ਜ਼ਿਆਦਾ ਸੀ। ਇਸ ਲਈ ਪੰਜਾਬ ਵਿਚ ਟੂਰਿਸਟ ਵਾਹਨਾਂ ਦੀ ਰਜਿਸਟਰੇਸ਼ਨ ਬਹੁਤ ਘੱਟ ਸੀ। ਇਸ ਕਦਮ ਵਿਚ 100 ਕਰੋੜ ਰੁਪਏ ਸਲਾਨਾ ਰੈਵੇਨਿਊ ਦਾ ਵਾਧਾ ਹੋਵੇਗਾ ਤੇ ਜ਼ਿਆਦਾ ਟੂਰਿਸਟ ਗੱਡੀਆਂ ਰਜਿਸਟਰ ਹੋਣਗੀਆਂ। ਟੈਕਸੀ ਯੂਨੀਅਨ ਨੇ ਲੰਮੇ ਸਮੇਂ ਤੋਂ ਟੂਰਿਸਟ ਗੱਡੀਆਂ ਉੱਤੇ ਟੈਕਸ ਘਟਾਉਣ ਦੀ ਮੰਗ ਕੀਤੀ ਸੀ। 

ਟੈਕਸੀ ਯੂਨੀਅਨ ਪ੍ਰਧਾਨ ਕਲਸੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੁਆਰਾ ਮੰਗ ਨੂੰ ਮੰਨਿਆ ਗਿਆ ਹੈ ਇਹ ਆਜ਼ਾਦ ਟੈਕਸੀ ਯੂਨੀਅਨ ਦੇ ਨਹੀਂ ਬਲਕਿ ਪੰਜਾਬ ਦੇ ਸਾਰੇ ਟੈਕਸੀ ਟੂਰਿਸਟ ਆਪਰੇਟਰਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਵਿਚ ਟੂਰਿਸਟ ਟਰਾਂਸਪੋਰਟ ਇਡੰਸਟਰੀ ਨੂੰ ਫਾਇਦਾ ਹੋਵੇਗਾ। ਨਾਲ ਹੀ ਪੰਜਾਬ ਸਰਕਾਰ ਦਾ ਰੈਵੇਨਿਊ ਵੀ ਵਧੇਗਾ। ਸਮੂਹ ਟੂਰਿਸਟ ਅਤੇ ਟੈਕਸੀ ਟਰਾਂਸਪੋਰਟ ਆਪਰੇਟਰਾਂ ਨੇ ਕਮੇਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। 
ਜਾਣਕਾਰੀ ਮੁਤਾਬਿਕ ਪੰਜਾਬ ਦੀ ਟੈਕਸ ਸਲੈਬ 13 ਤੋਂ ਵੱਧ ਸੀਟਾਂ ਵਾਲੀ ਗੱਡੀਆਂ ਤੋਂ 7825 ਹਜ਼ਾਰ ਰੁਪਏ ਪ੍ਰਤੀ ਸਲਾਨਾ ਦੇ ਹਿਸਾਬ ਨਾਲ ਵਸੂਲੇ ਜਾਂਦੇ ਹਨ, ਜੋ ਪੰਜਾਬ ਸਰਕਾਰ ਦੇ ਟੈਕਸ ਕਲੈਕਸ਼ਨ ਦੇ ਘਾਟੇ ਦਾ ਮੁੱਖ ਕਾਰਨ ਹੈ। ਇਹ ਟੈਕਸ ਹੋਰ ਰਾਜਾਂ ਦੀ ਤੁਲਨਾ ਵਿਚ ਜ਼ਿਆਦਾ ਹੈ, ਜਦੋਂ ਕਿ ਚੰਡੀਗੜ੍ਹ ਵਿਚ ਟੈਕਸ ਪ੍ਰਤੀ ਸੀਟ 200 ਰੁਪਏ ਪ੍ਰਤੀ ਸਲਾਨਾ ਤੇ ਹਿਮਾਚਲ ਵਿਚ ਬੱਸ ਦਾ ਟੈਕਸ 1000 ਰੁਪਏ ਪ੍ਰਤੀ ਸੀਟ ਸਲਾਨਾ ਹੈ।

ਅਗਸਤ 2023 ਵਿੱਚ ਐਮਪੀ ਟਰਾਂਸਪੋਰਟ ਵਿਭਾਗ ਨੇ ਟੈਕਸ 700 ਰੁਪਏ ਪ੍ਰਤੀ ਸੀਟ ਤੋਂ ਘੱਟ ਕਰ ਕੇ 200 ਰੁਪਏ ਪ੍ਰਤੀ ਸੀਟ ਕਰ ਦਿੱਤਾ ਹੈ। 13 ਤੋਂ ਵੱਧ ਸੀਟਾਂ ਵਾਲੀ ਗੱਡੀਆਂ ਦੀ ਰਜਿਸਟਰੇਸ਼ਨ ਪੰਜਾਬ ਵਿੱਚ ਕਈ ਸਾਲਾਂ ਤੋਂ ਘੱਟ ਹੁੰਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਵਾਹਨ ਦਾ ਪੰਜਾਬ ਟੈਕਸ ਜ਼ਿਆਦਾ ਹੋਣਾ ਹੈ। ਇਹੀ ਨਹੀਂ ਬਾਹਰੀ ਰਾਜਾਂ ਵਿੱਚ ਜੀਐਸਟੀ ਵੀ ਘੱਟ ਹੋ ਰਿਹਾ ਹੈ, ਜਦਕਿ ਪ੍ਰਦੇਸ਼ ਵਿੱਚ ਟੂਰਿਸਟ ਗੱਡੀਆਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement