ਸੁਨੀਲ ਜਾਖੜ ਨੇ 'ਆਪ' 'ਤੇ ਸਾਧੇ ਨਿਸ਼ਾਨੇ , 'ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਵਾਂਗੇ'
Published : Aug 17, 2025, 4:16 pm IST
Updated : Aug 17, 2025, 4:16 pm IST
SHARE ARTICLE
Sunil Jakhar takes a direct aim at AAP, 'We will not allow any kind of pressure on farmers'
Sunil Jakhar takes a direct aim at AAP, 'We will not allow any kind of pressure on farmers'

ਮਨੀਸ਼ ਸਿਸੋਦੀਆ 'ਤੇ ਵੀ ਕੀਤਾ ਤਿੱਖਾ ਹਮਲਾ

ਚੰਡੀਗੜ੍ਹ: ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ  ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜਿੱਤ ਨਾਲ ਆਮ ਆਦਮੀ ਪਾਰਟੀ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਹੁਣ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਅਸਲ ਜੰਗ ਕਿਸਾਨਾਂ ਦੇ ਖੇਤਾਂ ਵਿੱਚ ਲੜੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਵੇਂ ਨੀਤੀ ਅਰਵਿੰਦ ਕੇਜਰੀਵਾਲ ਨੇ ਬਣਾਈ ਹੋਵੇ ਜਾਂ ਕਿਸੇ ਵੱਡੇ ਵਿਦੇਸ਼ੀ ਨੇਤਾ ਨੇ, ਸਭ ਦੀਆਂ ਨਜ਼ਰਾਂ ਪੰਜਾਬ ਦੇ ਕਿਸਾਨ 'ਤੇ ਟਿਕੀਆਂ ਹੋਈਆਂ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਦਿਖਾ ਦਿੱਤਾ ਕਿ ਅਸਲ ਲੀਡਰਸ਼ਿਪ ਕੀ ਹੁੰਦੀ ਹੈ। ਮੋਦੀ ਜੀ ਨੇ ਸਾਫ਼ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਜਾਖੜ ਨੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਹੀ ਕਿਸਾਨ ਨੇਤਾ ਅੱਗੇ ਆਉਣ ਅਤੇ ਜ਼ਿੰਮੇਵਾਰੀ ਸੰਭਾਲਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸਾਨਾਂ ਨਾਲ ਜੁੜੀ ਕੋਈ ਗ਼ਲਤੀ ਹੋਈ ਸੀ ਤਾਂ ਮੋਦੀ ਜੀ ਨੇ ਵੱਡਾ ਕਦਮ ਚੁੱਕ ਕੇ ਉਸਨੂੰ ਠੀਕ ਕੀਤਾ ਹੈ।

ਉਨ੍ਹਾਂ ਨੇ ਵਿਪੱਖੀ ਪਾਰਟੀਆਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਜਨੀਤਿਕ ਪਾਰਟੀਆਂ ਹੋਰ ਮੁੱਦਿਆਂ 'ਤੇ ਵਿਰੋਧ ਕਰ ਸਕਦੀਆਂ ਹਨ, ਪਰ ਕਿਸਾਨਾਂ ਦੇ ਮੁੱਦੇ 'ਤੇ ਸਭ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਨੇ ਸਾਫ਼ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੇ ਹਿੱਤ ਵਿੱਚ ਹਨ ਅਤੇ ਅੱਜ ਪੰਜਾਬ ਦੇ ਲੋਕ ਸੱਚ ਨੂੰ ਪਛਾਣ ਰਹੇ ਹਨ।

ਮਨੀਸ਼ ਸਿਸੋਦੀਆ 'ਤੇ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ –
“ਇਹ ਲੋਕ ਖੁੱਲ੍ਹਿਆਂ ਆਖਦੇ ਹਨ ਕਿ ਅਸੀਂ ਚੋਣਾਂ ਜਿੱਤਣ ਲਈ ਝੂਠ ਵੀ ਬੋਲਾਂਗੇ, ਦੰਗੇ ਵੀ ਕਰਵਾਂਗੇ, ਕਿਸੇ ਵੀ ਹੱਦ ਤੱਕ ਜਾਵਾਂਗੇ। ਇਹ ਲੋਕਤੰਤਰ ਦੀ ਬੇਇਜ਼ਤੀ ਹੈ ਅਤੇ ਪੰਜਾਬੀਆਂ ਨਾਲ ਧੋਖਾ ਹੈ। ਪੰਜਾਬੀਆਂ ਨੂੰ ਹੁਣ ਐਸੇ ਨੇਤਾਵਾਂ ਨੂੰ ਸਵਾਲ ਪੂਛਣੇ ਚਾਹੀਦੇ ਹਨ।”

ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਦੋਂ ਸਿਸੋਦੀਆ ਵਿਵਾਦਤ ਬਿਆਨ ਦੇ ਰਹੇ ਸਨ, ਤਦ ਮਾਨ ਉਨ੍ਹਾਂ ਦੇ ਸਾਹਮਣੇ ਬੈਠੇ ਤਾਲੀਆਂ ਵਜਾ ਰਹੇ ਸਨ। ਇਸ ਨਾਲ ਪੰਜਾਬੀਆਂ ਦਾ ਸ਼ੱਕ ਹੋਰ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਹਾਲਾਤ ਇਉਂ ਹੀ ਚੱਲਦੇ ਰਹੇ ਅਤੇ ਭਗਵੰਤ ਮਾਨ ਚੁੱਪ ਰਹੇ, ਤਾਂ ਪੰਜਾਬ ਦੇ ਲੋਕ ਉਨ੍ਹਾਂ ਤੋਂ ਜ਼ਰੂਰ ਪੁੱਛਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement