ਪੰਜਾਬ 'ਚ ਅੱਜ 2717 ਨਵੇਂ ਕੋਰੋਨਾ ਮਰੀਜ਼
Published : Sep 17, 2020, 3:28 am IST
Updated : Sep 17, 2020, 3:28 am IST
SHARE ARTICLE
image
image

ਪੰਜਾਬ 'ਚ ਅੱਜ 2717 ਨਵੇਂ ਕੋਰੋਨਾ ਮਰੀਜ਼

ਚੰਡੀਗੜ੍ਹ, 16 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਪੰਜਾਬ 'ਚ 2717 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 87184  ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 63570 ਮਰੀਜ਼ ਠੀਕ ਹੋ ਚੁੱਕੇ, ਬਾਕੀ 21022 ਮਰੀਜ ਇਲਾਜ ਅਧੀਨ ਹਨ। ਅੱਜ 2756 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 451 ਮਰੀਜ਼ ਆਕਸੀਜਨ ਅਤੇ 82 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸੱਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ  ਤੋਂ 562, ਮੁਹਾਲੀ ਤੋਂ 272, ਅੰਮ੍ਰਿਤਸਰ ਤੋਂ 267, ਪਟਿਆਲਾ ਤੋਂ 247, ਜਲੰਧਰ 209 ਤੇ ਹੁਸ਼ਿਆਰਪੁਰ ਤੋਂ ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤਕ 2592 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 78 ਮੌਤਾਂ 'ਚ 1 ਫਿਰੋਜ਼ਪੁਰ, 9 ਅੰਮ੍ਰਿਤਸਰ, 15 ਲੁਧਿਆਣਾ, 6 ਬਠਿੰਡਾ, 10 ਜਲੰਧਰ, 11 ਪਟਿਆਲਾ, 2 ਕਪੂਰਥਲਾ, 2 ਫ਼ਾਜ਼ਿਲਕਾ, 1 ਫਤਿਹਗੜ੍ਹ ਸਾਹਿਬ, 2 ਮੁਕਤਸਰ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 1 ਮਾਨਸਾ, 1 ਪਠਾਨਕੋਟ, 2 ਰੋਪੜ,  1 ਬਰਨਾਲਾ, 5 ਸੰਗਰੂਰ, 3 ਮੋਗਾ ਤੋਂ ਰਿਪੋਰਟ ਹੋਈਆਂ ਹਨ।
imageimage

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement