ਉਮਰ ਕੈਦ ਦੀ ਸਜ਼ਾ 'ਚੋਂ 10 ਸਾਲ ਪੂਰੇ ਕਰ ਚੁਕੇ ਕੈਦੀਆਂ ਨੂੰ ਦਿਤੀ ਜਾਵੇ ਜ਼ਮਾਨਤ : ਸੁਪਰੀਮ ਕੋਰਟ
Published : Sep 17, 2022, 12:07 am IST
Updated : Sep 17, 2022, 12:07 am IST
SHARE ARTICLE
image
image

ਉਮਰ ਕੈਦ ਦੀ ਸਜ਼ਾ 'ਚੋਂ 10 ਸਾਲ ਪੂਰੇ ਕਰ ਚੁਕੇ ਕੈਦੀਆਂ ਨੂੰ ਦਿਤੀ ਜਾਵੇ ਜ਼ਮਾਨਤ : ਸੁਪਰੀਮ ਕੋਰਟ

 


ਨਵੀਂ ਦਿੱਲੀ, 16 ਸਤੰਬਰ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੇ 10 ਸਾਲ ਦੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਦੀ ਅਪੀਲ 'ਤੇ ਆਉਣ ਵਾਲੇ ਸਮੇਂ 'ਚ ਹਾਈ ਕੋਰਟ 'ਚ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ, ਉਨ੍ਹਾਂ ਨੂੰ  ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ | ਜੇ ਰਾਹਤ ਤੋਂ ਇਨਕਾਰ ਕਰਨ ਲਈ ਕੋਈ ਠੋਸ ਕਾਰਨ ਮੌਜੂਦ ਨਾ ਹੋਵੇ | ਸੁਪਰੀਮ ਕੋਰਟ ਨੇ ਕਿਹਾ ਕਿ ਜੇਲ੍ਹਾਂ ਦੀ ਭੀੜ ਨੂੰ  ਘੱਟ ਕਰਨ ਦੇ ਉਦੇਸ਼ ਨੂੰ  ਪੂਰਾ ਕਰਨ ਲਈ ਉਨ੍ਹਾਂ ਦੋਸ਼ੀਆਂ ਦੇ ਸਬੰਧ ਵਿਚ ਅਜਿਹਾ ਕੀਤੇ ਜਾਣ ਦੀ ਲੋੜ ਹੈ, ਜਿਨ੍ਹਾਂ ਦੀ ਸਜ਼ਾ ਵਿਰੁਧ ਅਪੀਲ ਸਾਲਾਂ ਤੋਂ ਪੈਂਡਿੰਗ ਹੈ ਅਤੇ ਹਾਈ ਕੋਰਟਾਂ ਦੁਆਰਾ ਨੇੜਲੇ ਭਵਿੱਖ 'ਚ ਇਸ ਦੀ ਸੁਣਵਾਈ ਦੀ ਕੋਈ ਸੰਭਾਵਨਾ ਨਹੀਂ ਹੈ |
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਭੈ ਐਸ. ਓਕਾ ਦਾ ਬੈਂਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਕਰ ਰਿਹਾ ਸੀ | ਅਪੀਲਕਰਤਾਵਾਂ ਨੇ ਇਸ ਆਧਾਰ 'ਤੇ ਜ਼ਮਾਨਤ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਅਪੀਲਾਂ ਵੱਖ-ਵੱਖ ਹਾਈ ਕੋਰਟਾਂ 'ਚ ਸਾਲਾਂ ਤੋਂ ਪੈਂਡਿੰਗ ਹਨ ਅਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਵੱਡੀ ਗਿਣਤੀ 'ਚ ਪੈਂਡਿੰਗ ਕੇਸ ਨਿਆਂ ਪ੍ਰਣਾਲੀ ਨੂੰ  ਰੋਕ ਰਹੇ ਹਨ |
ਅਦਾਲਤ ਨੇ ਕਿਹਾ, ''ਸਾਡਾ ਵਿਚਾਰ ਹੈ ਕਿ ਅਪਣੀ ਸਜ਼ਾ ਦੇ 10 ਸਾਲ ਪੂਰੇ ਕਰ ਚੁਕੇ ਉਨ੍ਹਾਂ ਦੋਸ਼ੀਆਂ  ਨੂੰ  ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਅਪੀਲ 'ਤੇ ਨੇੜਲੇ ਭਵਿੱਖ 'ਚ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ |'' ਜਸਟਿਸ ਦੋਸਤ ਗੌਰਵ ਅਗਰਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਪਹਿਲੇ ਦੇ ਆਦੇਸ਼ ਦੇ ਅਧੀਨ 6 ਹਾਈ ਕੋਰਟਾਂ ਨੂੰ  ਵੇਰਵਾ ਦੇਣ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਹਲਫ਼ਨਾਮਾ ਦਾਇਰ ਕੀਤਾ ਹੈ |
ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 5740 ਮਾਮਲੇ ਅਜਿਹੇ ਹਨ ਜਿਥੇ ਅਪੀਲਾਂ ਪੈਂਡਿੰਗ ਹਨ ਭਾਵੇਂ ਇਹ ਏਕਲ ਬੈਂਚ ਪੱਧਰ 'ਤੇ ਹੋਣ ਜਾਂ ਬੈਂਚ ਪੱਧਰ 'ਤੇ | ਅਗਰਵਾਲ ਨੇ ਕਿਹਾ ਕਿ ਸਭ ਤੋਂ ਵੱਧ ਅਪੀਲਾਂ ਇਲਾਹਾਬਾਦ ਹਾਈ ਕੋਰਟ ਵਿਚ ਪੈਂਡਿੰਗ ਹਨ ਅਤੇ 385 ਦੋਸ਼ੀਆਂ ਨੂੰ  ਸਜ਼ਾ ਸੁਣਾਏ ਨੂੰ  14 ਸਾਲ ਤੋਂ ਵਧ ਦਾ ਸਮਾਂ ਬੀਤ ਚੁੱਕਾ ਹੈ, ਜਦੋਂ ਕਿ ਪਟਨਾ ਹਾਈ ਕੋਰਟ ਦੇ ਅੰਕੜਿਆਂ ਅਨੁਸਾਰ, ਮਾਮਲਿਆਂ 'ਚ 268 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ | ਇਸ ਨੇ ਹਾਈ ਕੋਰਟਾਂ ਅਤੇ ਸੂਬਾ ਕਾਨੂੰਨੀ ਸੇਵਾ ਅਧਿਕਾਰੀਆਂ ਨੂੰ  ਇਸ ਆਦੇਸ਼ 'ਤੇ ਅਮਲ ਲਈ 4 ਮਹੀਨਿਆਂ ਦਾ ਸਮਾਂ ਦਿਤਾ ਅਤੇ ਮਾਮਲੇ ਨੂੰ  ਅਗਲੇ ਸਾਲ ਜਨਵਰੀ 'ਚ ਸੁਣਵਾਈ ਲਈ ਸੂਚੀਬੱਧ ਕੀਤਾ |     
    (ਪੀਟੀਆਈ)

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement