Patiala News : ਪਿਓ ਨੇ ਆਪਣੀ ਹੀ 17 ਸਾਲਾ ਬੇਟੀ ਨਾਲ ਕੀਤਾ ਰੇਪ, 2 ਸਾਲ ਤੋਂ ਬਣਾ ਰਿਹਾ ਸੀ ਜ਼ਬਰਦਸਤੀ ਸਰੀਰਕ ਸਬੰਧ
Published : Sep 17, 2024, 10:11 pm IST
Updated : Sep 17, 2024, 10:11 pm IST
SHARE ARTICLE
  father raped his 17-year-old daughter
father raped his 17-year-old daughter

ਪਤਨੀ ਦੀ ਮੌਤ ਤੋਂ ਬਾਅਦ ਆਰੋਪੀ ਨੇ ਕਰਵਾਇਆ ਸੀ ਦੂਜਾ ਵਿਆਹ

Patiala News : ਪਟਿਆਲਾ ਸ਼ਹਿਰ ਦੇ ਇੱਕ ਪਿੰਡ ਵਿੱਚ ਇੱਕ 46 ਸਾਲਾ ਵਿਅਕਤੀ ਆਪਣੀ ਹੀ 17 ਸਾਲ ਦੀ ਬੇਟੀ ਨੂੰ ਦੋ ਸਾਲਾਂ ਤੋਂ   ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਪਿਤਾ ਦੀਆਂ ਇਨ੍ਹਾਂ ਹਰਕਤਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੜਕੀ ਨੇ ਜਦੋਂ ਆਪਣੇ ਦਾਦੇ ਅਤੇ ਚਾਚੇ ਤੋਂ ਮਦਦ ਮੰਗੀ ਤਾਂ ਪਿਤਾ ਨੇ ਉਨ੍ਹਾਂ ਨਾਲ ਵੀ ਝਗੜਾ ਕਰ ਲਿਆ।

ਇਸ ਤੋਂ ਬਾਅਦ ਜਦੋਂ ਲੜਕੀ ਇਨਸਾਫ ਲਈ ਥਾਣੇ ਪਹੁੰਚੀ ਤਾਂ ਤ੍ਰਿਪੜੀ ਥਾਣੇ ਦੇ ਐਸਐਚਓ ਨੇ ਲੜਕੀ ਦੇ ਬਿਆਨ ਦਰਜ ਕਰਕੇ ਮੁਲਜ਼ਮ ਪਿਤਾ ਖ਼ਿਲਾਫ਼ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਆਰੋਪੀ ਕ੍ਰਿਪਾਲ ਪਾਸਵਾਨ ਦੀ ਉਮਰ 46 ਸਾਲ ਹੈ, ਜੋ ਤ੍ਰਿਪੜੀ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ 'ਚ ਕੰਮ ਕਰਦਾ ਸੀ।

 9 ਸਤੰਬਰ ਨੂੰ ਬਲਾਤਕਾਰ ਤੋਂ ਬਾਅਦ ਖੁੱਲਿਆ ਰਾਜ਼

ਲੜਕੀ ਦੇ ਬਿਆਨ ਮੁਤਾਬਕ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਕਿਰਪਾਲ ਪਾਸਵਾਨ ਨੇ ਦੂਜਾ ਵਿਆਹ ਕਰਵਾ ਲਿਆ ਸੀ। ਪੀੜਤਾ ਅਤੇ ਉਸਦੇ ਭਰਾ ਤੋਂ ਬਾਅਦ ਹੁਣ ਉਸਦੇ ਪਿਤਾ ਦੇ ਦੂਜੇ ਵਿਆਹ ਤੋਂ ਇੱਕ ਹੋਰ ਭਰਾ ਹੈ। ਪਰਿਵਾਰ ਵਿੱਚ ਪੰਜ ਲੋਕ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਹਵਸ 'ਚ ਅੰਨ੍ਹੇ ਕਿਰਪਾਲ ਪਾਸਵਾਨ ਨੇ ਦੋ ਸਾਲ ਪਹਿਲਾਂ ਆਪਣੀ ਹੀ ਧੀ ਨਾਲ ਬਲਾਤਕਾਰ ਕੀਤਾ ਸੀ। ਨਾਬਾਲਗ ਧੀ ਦੋ ਸਾਲਾਂ ਤੋਂ ਆਪਣੇ ਪਿਤਾ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੀ ਸੀ ਅਤੇ 9 ਸਤੰਬਰ ਨੂੰ ਵੀ ਆਰੋਪੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ।

ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ -ਐਸ.ਐਚ.ਓ

ਜਦੋਂ ਲੜਕੀ ਨੇ ਆਪਣੇ ਦਾਦਾ ਅਤੇ ਚਾਚੇ ਨੂੰ ਸੱਚਾਈ ਦੱਸੀ ਤਾਂ ਉਨ੍ਹਾਂ ਨੇ ਕਿਰਪਾਲ ਪਾਸਵਾਨ ਨਾਲ ਗੱਲ ਕਰਨੀ ਚਾਹੀ। ਕਿਰਪਾਲ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਇਨ੍ਹਾਂ ਲੋਕਾਂ ਨਾਲ ਝਗੜਾ ਕੀਤਾ ਅਤੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਤ੍ਰਿਪੜੀ ਥਾਣੇ ਦੇ ਐਸਐਚਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

Location: India, Punjab

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement