ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਹੜ੍ਹ ਸੰਕਟ ਦੌਰਾਨ ਵਿਆਪਕ ਰਾਹਤ ਪੈਕੇਜ ਦੀ ਕੀਤੀ ਅਪੀਲ
Published : Sep 17, 2025, 7:39 pm IST
Updated : Sep 17, 2025, 7:39 pm IST
SHARE ARTICLE
Rahul Gandhi appeals to Prime Minister Narendra Modi for a comprehensive relief package during Punjab flood crisis
Rahul Gandhi appeals to Prime Minister Narendra Modi for a comprehensive relief package during Punjab flood crisis

ਕਿਹਾ,'ਹੜ੍ਹਾਂ ਕਾਰਨ ਪੰਜਾਬ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਾਸਨ'

ਚੰਡੀਗੜ੍ਹ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਅਪੀਲ ਕਰਦਿਆਂ ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਰਾਹਤ ਕਾਰਜਾਂ ਦਾ ਵਿਸਥਾਰ ਕਰਨ ਦਾ ਸੱਦਾ ਦਿਤਾ ਹੈ। ਹੜ੍ਹ ਪ੍ਰਭਾਵਤ  ਇਲਾਕਿਆਂ ਦੇ ਹਾਲ ਹੀ ਦੇ ਦੌਰੇ ਤੋਂ ਬਾਅਦ ਲਿਖੀ ਗਈ ਇਹ ਚਿੱਠੀ ਵਿਆਪਕ ਤਬਾਹੀ ਅਤੇ ਮਨੁੱਖੀ ਦੁੱਖ ਦੀ ਭਿਆਨਕ ਤਸਵੀਰ ਪੇਸ਼ ਕਰਦੀ ਹੈ।

ਰਾਹੁਲ ਗਾਂਧੀ ਮੁਤਾਬਕ 4 ਲੱਖ ਏਕੜ ਤੋਂ ਵੱਧ ਝੋਨੇ ਦੀ ਫਸਲ ਤਬਾਹ ਹੋ ਚੁਕੀ ਹੈ ਅਤੇ 10 ਲੱਖ ਤੋਂ ਵੱਧ ਪਸ਼ੂ ਮਰ ਚੁਕੇ ਹਨ। ਹੜ੍ਹਾਂ ਨੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿਤਾ ਹੈ, ਮੁੱਖ ਤੌਰ ਉਤੇ  ਹਾਸ਼ੀਏ ਉਤੇ  ਪਏ ਭਾਈਚਾਰਿਆਂ ਤੋਂ, ਅਤੇ ਨੇੜਲੇ ਭਵਿੱਖ ਲਈ ਜ਼ਮੀਨ ਦੇ ਵਿਸ਼ਾਲ ਹਿੱਸੇ ਨੂੰ ਖੇਤੀ ਦੇ ਯੋਗ ਨਹੀਂ ਬਣਾ ਦਿਤਾ ਹੈ। ਉਨ੍ਹਾਂ ਨੇ ਲਿਖਿਆ, ‘‘ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਡੁੱਬੀ ਪਈ ਹੈ ਅਤੇ ਪਿੰਡ ਬਾਕੀ ਦੁਨੀਆਂ  ਤੋਂ ਕੱਟੇ ਹੋਏ ਹਨ।’’

ਤਬਾਹੀ ਦੇ ਬਾਵਜੂਦ, ਗਾਂਧੀ ਨੇ ਸਥਾਨਕ ਭਾਈਚਾਰਿਆਂ ਦੇ ਲਚਕੀਲੇਪਣ ਅਤੇ ਹਮਦਰਦੀ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, ‘‘ਲੋਕਾਂ ਨੇ ਅਜਨਬੀਆਂ ਲਈ ਅਪਣੇ  ਘਰ ਖੋਲ੍ਹ ਦਿਤੇ ਅਤੇ ਜੋ ਕੁੱਝ  ਵੀ ਉਨ੍ਹਾਂ ਕੋਲ ਸੀ ਸਾਂਝਾ ਕੀਤਾ। ਉਨ੍ਹਾਂ ਦੀ ਉਦਾਰਤਾ, ਅਤੇ ਮਦਦ ਕਰਨ ਦੀ ਵਚਨਬੱਧਤਾ, ਅਕਸਰ ਵੱਡੇ ਨਿੱਜੀ ਜੋਖਮ ਉਤੇ , ਸ਼ਲਾਘਾਯੋਗ ਸੀ।’’

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵਲੋਂ  1,600 ਕਰੋੜ ਰੁਪਏ ਦੀ ਸ਼ੁਰੂਆਤੀ ਰਾਹਤ ਦੇ ਐਲਾਨ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਪੰਜਾਬ ਦੇ ਲੋਕਾਂ ਨਾਲ ‘‘ਗੰਭੀਰ ਬੇਇਨਸਾਫੀ‘‘ ਕਰਾਰ ਦਿਤਾ। ਉਨ੍ਹਾਂ ਨੇ ਘੱਟੋ-ਘੱਟ 20,000 ਕਰੋੜ ਰੁਪਏ ਦੇ ਕੁਲ  ਨੁਕਸਾਨ ਦੇ ਅਨੁਮਾਨਾਂ ਦਾ ਹਵਾਲਾ ਦਿਤਾ ਅਤੇ ਸਰਕਾਰ ਨੂੰ ਤੁਰਤ  ਨੁਕਸਾਨ ਦਾ ਮੁਲਾਂਕਣ ਕਰਨ ਅਤੇ ਵਿਆਪਕ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ।

ਰਾਹੁਲ ਗਾਂਧੀ ਨੇ ਕੌਮੀ  ਏਕਤਾ ਦੇ ਸੱਦੇ ਨਾਲ ਕਿਹਾ, ‘‘ਪੰਜਾਬ ਫਿਰ ਤੋਂ ਉੱਠੇਗਾ, ਸਾਨੂੰ ਪੰਜਾਬ ਦੇ ਹਰ ਕਿਸਾਨ, ਹਰ ਸਿਪਾਹੀ ਅਤੇ ਹਰ ਪਰਵਾਰ  ਨੂੰ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇ ਨਾਲ ਖੜਾ  ਹੈ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement