
ਕਿਸਾਨ ਜਥੇਬੰਦੀਆਂ ਨੇ ਇਕਜੁਟਤਾ ਨਾਲ ਕੇਂਦਰ ਸਰਕਾਰ ਨੂੰ ਦਿਤੀ ਮਾਤ
ਅੰਮ੍ਰਿਤਸਰ 16 ਅਕਤੂਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋ ਕਿਸਾਨੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਅਣਮਿੱਥੇ ਸਮੇਂ ਲਈ ਰੇਲਾਂ ਰੋਕਣ, ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਤੇ ਭਾਜਪਾ ਦਾ ਪਿੰਡਾਂ ਵਿੱਚ ਦਾਖਲਾ ਬੰਦ ਕਰਨ ਦੇ ਸੱਦੇ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸਵੇਤ ਮਲਿਕ ਦੇ ਘਰ ਅੱਗੇ ਅੱਜ ਸੋਲ੍ਹਵੇਂ ਦਿਨ ਵੀ ਸੈਂਕੜੇ ਕਿਸਾਨਾਂ ਨੇ ਵੱਲੋਂ ਧਰਨਾ ਦਿਤਾ ਗਿਆ। ਕਿਰਤੀ ਕਿਸਾਨ ਯੂਨੀਅਨ, ਆਜਾਦ ਕਿਸਾਨ ਸੰਘਰਸ ਕਮੇਟੀ ਤੇ ਕਿਸਾਨ ਸੰਘਰਸ ਕਮੇਟੀ ਪੰਜਾਬ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਬਚਿੱਤਰ ਸਿੰਘ ਕੋਟਲਾ ਤੇ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਪੱਖ ਵਿੱਚ ਵੱਡਾ ਕੂੜ ਪ੍ਰਚਾਰ ਸੁਰੂ ਕੀਤਾ ਗਿਆ ਹੈ ਕਿ ਇਹ ਕਾਨੂੰਨ ਕਿਸਾਨ ਪੱਖੀ ਹਨ ਪਰ ਉਹ ਲੱਖ ਯਤਨਾਂ ਨਾਲ ਵੀ ਕਿਸਾਨਾਂ ਨੂੰ ਇੰਨਾ ਕਾਨੂੰਨਾਂ ਦਾ ਹੁੰਦਾ ਇੱਕ ਵੀ ਫਾਇਦਾ ਨਹੀਂ ਗਿਣਵਾ ਸਕੀ। ਉਨ੍ਹਾਂ ਭਾਜਪਾ ਦੇ ਆਗੂਆਂ ਨੂੰ ਚੁਣੌਤੀ ਦਿਤੀ ਕਿ ਉਹ ਕਿਸਾਨਾ ਨਾਲ ਉਹ ਲੁਕ ਲੁਕ ਕੇ ਮੀਟਿੰਗਾਂ ਨਾ ਕਰਨ ਸਗੋਂ ਕਿਸਾਨ ਇਕੱਠਾਂ ਵਿੱਚ ਆ ਕਿ ਦੱਸਣ ਕੇ ਇੰਨਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੀ ਫਾਇਦੇ ਹੋਣ ਵਾਲੇ ਹਨ। ਉਨ੍ਹਾਂ ਹੋਰ ਕਿਹਾ ਕਿ ਅਸਲ ਵਿੱਚ ਇਹ ਕਾਨੂੰਨ ਭੰਗਵੇੰ ਫਾਸੀਵਾਦ ਦਾ ਲੋਕਾਂ ਉੱਤੇ ਦੇਸੀ ਵਿਦੇਸੀ ਕੰਪਨੀਆਂ ਦੇ ਹੱਕ ਵਿੱਚ ਆਰਥਿਕ ਹਮਲਾ ਹੈ। ਉਨ੍ਹਾਂ ਹੋਰ ਕਿਹਾ ਕਿ ਫਾਸੀਵਾਦੀ ਰਵੱਈਏ ਕਰਕੇ ਹੀ ਮੋਦੀ ਦੀ ਸਰਕਾਰ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ।ਇਸ ਸਮੇਂ ਕਿਸਾਨ ਆਗੂਆਂ ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਆੜਤੀਆ ਐਸੋਸੀਏਸਨ ਦੇ ਜਲਾ ਪ੍ਰਧਾਨ ਅਮਨਦੀਪ ਸਿੰਘ ਛੀਨਾ,ਮੇਜਰ ਸਿੰਘ ਕੜਿਆਲ , ਸੁਖਦੇਵ ਸਿੰਘ ਸਹਿੰਸਰਾ ਸੂਬਾ ਕਮੇਟੀ ਮੈਂਬਰ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਹਰਦੇਵ ਸਿੰਘ ਵੀਰਮ, ਬਲਦੇਵ ਸਿੰਘ ਵਡਾਲਾ, ਜਗਪ੍ਰੀਤ ਸਿੰਘ ਕੋਟਲਾ, ਅਜੀਤਪਾਲ ਸਿੰਘ ਲੋਂਗੋਮਾਹਲ, ਆਦਿ ਨੇ ਸੰਬੋਧਨ ਕੀਤਾ।
ਸ਼ਵੇਤ ਮਲਿਕ ਦੇ ਘਰ ਬਾਹਰ 16ਵੇਂ ਦਿਨ ਧਰਨਾ ਜਾਰੀ
image