
ਮੁੱਖ ਮੰਤਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਕਰ ਚੁੱਕੇ ਹਨ ਬੇਨਤੀ
ਜਲੰਧਰ : ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਜਲੰਧਰ ਪੁੱਜੇ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸੂਬੇ ਕੋਲ ਹੁਣ ਸਿਰਫ਼ 5 ਦਿਨਾਂ ਦਾ ਹੀ ਕੋਲਾ ਬਚਿਆ ਹੈ।
Bharat Bhushan Ashu
ਉਨ੍ਹਾਂ ਕਿਹਾ ਕਿ ਇਸ ਦੇ ਚੱਲਦਿਆਂ ਬਿਜਲੀ ਦੇ ਭਾਰੀ ਕੱਟ ਲੱਗਣੇ ਸ਼ੁਰੂ ਹੋ ਜਾਣਗੇ । ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਅੱਜ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ।
Bharat Bhushan Ashu
ਪੰਜਾਬ ਅੰਦਰ ਫਿਲਹਾਲ ਕਿਸਾਨ ਅੰਦੋਲਨ ਜਾਰੀ ਹੈ ਜਿਸ ਕਾਰਨ ਰੇਲਾਂ ਦੀ ਆਵਾਜਾਈ ਤੇ ਰੋਕ ਲੱਗੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਮਾਲ ਗੱਡੀਆਂ, ਪੈਟਰੋਲ ਵਾਲੀਆਂ ਟ੍ਰੇਨਾਂ ਦਾ ਪੰਜਾਬ ਅੰਦਰ ਆਉਣਾ ਜਾਣਾ ਠੱਪ ਪਿਆ ਹੈ।
Farmer Protest
ਪੰਜਾਬ ਤੋਂ ਹੋਰਾਂ ਸੂਬਿਆਂ ਨੂੰ ਅਨਾਜ ਤੇ ਜ਼ਰੂਰ ਚੀਜਾਂ ਵੀ ਭੇਜੀਆਂ ਜਾਂਦੀਆਂ ਸੀ ਜੋ ਹੁਣ ਕਿਸਾਨ ਅੰਦੋਲਨ ਕਾਰਨ ਬੰਦ ਹਨ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਬੇਨਤੀ ਕਰ ਚੁੱਕੇ ਹਨ ਪਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ