ਡਾ. ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਸਿੱਖਜ਼ ਆਫ਼ ਯੂ. ਐਸ. ਏ. ਨੇ ਕੀਤੀ ਅਰਦਾਸ 
Published : Oct 17, 2021, 7:35 am IST
Updated : Oct 17, 2021, 7:35 am IST
SHARE ARTICLE
image
image

ਡਾ. ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਸਿੱਖਜ਼ ਆਫ਼ ਯੂ. ਐਸ. ਏ. ਨੇ ਕੀਤੀ ਅਰਦਾਸ 

ਬਾਲਟੀਮੋਰ, 16 ਅਕਤੂਬਰ (ਸੁਰਿੰਦਰ ਗਿੱਲ) : ਸਿੱਖਜ਼ ਆਫ਼ ਯੂ. ਐਸ. ਏ. ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਸਥਾਨਕ ਗੁਰੂਘਰ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਤੰਦਰੁਸਤੀ ਦੀ ਅਰਦਾਸ ਕਰਵਾਈ ਗਈ | ਜਿਥੇ ਉਨ੍ਹਾਂ ਨੂੰ  ਜਲਦੀ ਸਿਹਤਯਾਬੀ ਦੇਣ ਦੀ ਬੇਨਤੀ ਕੀਤੀ ਗਈ | ਉੱਥੇ ਉਨ੍ਹਾਂ ਦੀਆਂ ਸੇਵਾਵਾਂ ਤੇ ਸਹਿਯੋਗ ਦੀ ਲੋੜ ਸਬੰਧੀ ਵੀ ਜ਼ਿਕਰ ਕੀਤਾ ਗਿਆ |
ਸਿੱਖਜ਼ ਆਫ਼ ਯੂ. ਐਸ. ਏ. ਦੇ ਚੇਅਰਮੈਨ ਪ੍ਰਵਿੰਦਰ ਸਿੰਘ ਹੈਪੀ, ਕਾਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ, ਸਕੱਤਰ ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਆਰਥਕਤਾ ਦੇ ਮਾਹਰ ਹਨ | ਪ੍ਰਮਾਤਮਾ, ਵਾਹਿਗੁਰੂ, ਅੱਲਾ, ਰਾਮ ਹਰ ਕਮਿਊਨਿਟੀ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਿਚ ਸ਼ਾਮਲ ਹੋਈ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ | ਸਿੱਖਜ਼ ਆਫ਼ ਯੂ. ਐਸ. ਏ. ਸਮੂਹ ਉਪਾਸਕਾਂ ਨੂੰ  ਬੇਨਤੀ ਕਰਦੇ ਹਨ ਕਿ ਪ੍ਰਮਾਤਮਾ ਘਰੇ ਦੇਰ ਹੈ ਅੰਧੇਰ ਨਹੀਂ | ਸੋਸ਼ਲ ਮੀਡੀਆ 'ਤੇ ਗ਼ਲਤ ਪ੍ਰਚਾਰ ਕਰਨ ਵਾਲਿਆਂ ਨੂੰ  ਤਾੜਨਾ ਕੀਤੀ ਕਿ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਰਹੇ ਹਨ, ਸਰਕਾਰ ਸਮੇਂ-ਸਮੇਂ ਉਨ੍ਹਾਂ ਦੀ ਸਿਹਤ ਬਾਰੇ ਸੂਚਨਾ ਪ੍ਰਦਾਨ ਕਰ ਰਹੀ ਹੈ | ਸੋ ਗ਼ਲਤ ਪ੍ਰਚਾਰ ਕਰਨ ਦੀ ਬਜਾਏ ਉੁਨ੍ਹਾਂ ਦੀ ਸਿਹਤਯਾਬੀ ਤੇ ਤੰਦਰੁਸਤੀ ਲਈ ਅਰਦਾਸ ਕਰੋ |

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement