ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਕਿਸਾਨਾਂ ਨੇ ਕੀਤਾ ਵਿਰੋਧ
Published : Oct 17, 2021, 1:25 pm IST
Updated : Oct 17, 2021, 1:28 pm IST
SHARE ARTICLE
Brahm Mohindra
Brahm Mohindra

'ਸਿਆਸਤਦਾਨ ਕਿਸੇ ਨਾ ਕਿਸੇ ਬਹਾਨੇ ਪ੍ਰੋਗਰਾਮਾਂ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਅਸੀਂ ਵੋਟਾਂ ਹਾਸਲ ਕਰ ਸਕਣ। ਜਿਸਦਾ ਅਸੀਂ ਵਿਰੋਧ ਕਰਦੇ ਹਾਂ'

 

 ਮੁਹਾਲੀ: ਸਿਆਸਤਦਾਨਾਂ ਨੂੰ ਲਗਾਤਾਰ ਕਿਸਾਨਾਂ ਦੀ ਤਰਫੋਂ ਘੇਰਿਆ ਜਾ ਰਿਹਾ ਹੈ। ਇਹ ਵਿਰੋਧ  ਲਗਾਤਾਰ ਵਧ ਰਿਹਾ ਹੈ। ਕਿਸਾਨਾਂ ਦੇ ਸਿਆਸਤਦਾਨਾਂ ਦੇ ਵਿਰੋਧ ਦੀ ਇੱਕ ਹੋਰ ਝਲਕ ਉਦੋਂ ਦੇਖਣ ਨੂੰ ਮਿਲੀ ਜਦੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਆਪਣੇ ਹੀ ਖੇਤਰ ਵਿੱਚ ਵਿਰੋਧ ਹੋਇਆ।

 

 

Brahma MahindraBrahm Mohindra

 

ਦੱਸ ਦੇਈਏ ਕਿ ਇੱਕ ਜਾਗਰਣ ਵਿੱਚ ਮੰਤਰੀ ਬ੍ਰਹਮ ਮਹਿੰਦਰਾ ਨੇ ਪਹੁੰਚਣਾ ਸੀ ਪਰ ਜਿਵੇਂ ਹੀ ਇਹ ਖ਼ਬਰ ਕਿਸਾਨਾਂ ਤੱਕ ਪਹੁੰਚੀ, ਉਹ ਵੱਡੀ ਗਿਣਤੀ ਵਿੱਚ ਜਾਗਰਣ ਦੇ ਸਥਾਨ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਜਾਗਰਣ ਦੇ ਫਲੈਕਸੋ ਦੇ ਉੱਪਰ ਬ੍ਰਹਮ ਮਹਿੰਦਰਾ ਦੀ ਤਸਵੀਰ ਤੇ ਕਾਲਖ ਮਲ ਦਿੱਤੀ। ਜਿਵੇਂ ਹੀ ਇਹ ਜਾਣਕਾਰੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੁੰਚੀ, ਉਹ ਜਾਗਰਣ ਨਹੀਂ ਪਹੁੰਚੇ। ਉੱਥੇ ਕਿਸਾਨਾਂ ਨੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ।

 

Brahm MohindraBrahm Mohindra

 

ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਿਥੇ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਲਗਾਤਾਰ ਲੜ ਰਹੇ ਹਨ, ਉਥੇ ਸਿਆਸਤਦਾਨ ਕਿਸੇ ਨਾ ਕਿਸੇ ਬਹਾਨੇ ਪ੍ਰੋਗਰਾਮਾਂ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਅਸੀਂ ਵੋਟਾਂ ਹਾਸਲ ਕਰ ਸਕਣ। ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਕਿਸਾਨਾਂ ਨੇ ਕਿਹਾ ਕਿ ਉਹ ਸਿਆਸਤਦਾਨਾਂ ਨੂੰ ਉਦੋਂ ਤੱਕ ਵੋਟਾਂ ਨਹੀਂ ਮੰਗਣ ਦੇਣਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement