'ਹਾਲੇ ਮੈਂ ਹੀ ਹਾਂ ਪਾਰਟੀ ਦੀ ਸਥਾਈ ਪ੍ਰਧਾਨ, ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ'
Published : Oct 17, 2021, 7:29 am IST
Updated : Oct 17, 2021, 7:29 am IST
SHARE ARTICLE
image
image

'ਹਾਲੇ ਮੈਂ ਹੀ ਹਾਂ ਪਾਰਟੀ ਦੀ ਸਥਾਈ ਪ੍ਰਧਾਨ, ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ'


ਨਵੀਂ ਦਿੱਲੀ, 16 ਅਕਤੂਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਨਿਚਰਵਾਰ ਨੂੰ  ਪਾਰਟੀ ਦੇ 'ਜੀ 23' ਸਮੂਹ ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਾਰਟੀ ਦੀ ਸਥਾਈ ਪ੍ਰਧਾਨ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮੀਡੀਆ ਦਾ ਸਹਾਰਾ ਲੈਣ ਦੀ ਲੋੜ ਹੈ | ਉਨ੍ਹਾਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਵਿਚ ਇਹ ਵੀ ਦਸਿਆ ਕਿ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ 30 ਜੂਨ ਤਕ ਪੂਰੀ ਹੋ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ  ਮੁਲਤਵੀ ਕਰਨਾ ਪਿਆ ਅਤੇ ਹੁਣ ਇਸ ਦੀ ਰੂਪਰੇਖਾ ਪੇਸ਼ ਕੀਤੀ ਜਾਵੇਗੀ |
ਆਗਾਮੀ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ, ਕਾਂਗਰਸ ਪ੍ਰਧਾਨ ਨੇ ਕਿਹਾ, Tਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਜੇ ਅਸੀਂ ਇਕਜੁੱਟ ਅਤੇ ਅਨੁਸ਼ਾਸਤ ਰਹਾਂਗੇ ਅਤੇ ਸਿਰਫ਼ ਪਾਰਟੀ ਦੇ ਹਿੱਤ 'ਤੇ ਧਿਆਨ ਕੇਂਦਰਤ ਕਰਾਂਗੇ, ਤਾਂ ਮੈਨੂੰ ਯਕੀਨ ਹੈ ਕਿ ਅਸੀਂ ਚੰਗਾ ਕਰਾਂਗੇ |'' ਸੋਨੀਆ ਗਾਂਧੀ ਨੇ ਇਹ ਵੀ ਦਸਿਆ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਸੰਗਠਨਾਤਮਕ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ''ਪੂਰਾ ਸੰਗਠਨ ਚਾਹੁੰਦਾ ਹੈ ਕਿ ਕਾਂਗਰਸ ਫਿਰ ਤੋਂ ਮਜਬੂਤ ਹੋਵੇ | ਪਰ ਇਸ ਲਈ ਇਹ ਜ਼ਰੂਰੀ ਹੈ ਕਿ ਏਕਤਾ ਹੋਵੇ ਅਤੇ ਪਾਰਟੀ ਦੇ ਹਿਤ ਨੂੰ  ਸਰਵਉੱਚ ਰਖਿਆ ਜਾਵੇ | ਸੱਭ ਤੋਂ ਵੱਧ ਸਵੈ-ਨਿਯੰਤਰਣ ਅਤੇ ਅਨੁਸ਼ਾਸਨ ਦੀ ਜ਼ਰੂਰਤ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ, Tਜੇ ਤੁਸੀਂ ਮੈਨੂੰ ਬੋਲਣ ਦੀ ਇਜਾਜ਼ਤ ਦਿੰਦੇ ਹੋ, ਤਾਂ ਮੈਂ ਇਕ ਪੂਰਣਕਾਲਿਕ ਅਤੇ ਸਰਗਰਮ ਪ੍ਰਧਾਨ ਹਾਂ | ਪਿਛਲੇ ਦੋ ਸਾਲਾਂ ਵਿਚ ਬਹੁਤ ਸਾਰੇ ਸਹਿਕਰਮੀਆਂ, ਖ਼ਾਸ ਕਰ ਕੇ ਨੌਜਵਾਨ ਨੇਤਾਵਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ  ਲੋਕਾਂ ਤਕ ਪਹੁੰਚਾਇਆ |'
ਜੀ 23 ਦੇ ਨੇਤਾਵਾਂ ਨੂੰ  ਸਲਾਹ ਦਿੰਦਿਆਂ ਉਨ੍ਹਾਂ ਕਿਹਾ, Tਮੈਂ ਹਮੇਸ਼ਾ ਸੁਹਿਰਦਤਾ ਦੀ ਸ਼ਲਾਘਾ ਕੀਤੀ ਹੈ | ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ | ਇਹੀ ਕਾਰਨ ਹੈ ਕਿ ਸਾਡੇ ਸਾਰਿਆਂ ਦੀ ਇਥੇ ਖੁਲ੍ਹੀ ਅਤੇ ਇਮਾਨਦਾਰ ਚਰਚਾ ਕਰਦੇ ਹਨ ਪਰ ਜੋ ਇਸ ਸੀਮਾ ਤੋਂ ਬਾਹਰ ਜਾਂਦਾ ਹੈ, ਉਹ ਸੀਡਬਲਯੂਸੀ ਦਾ ਸਮੂਹਿਕ ਫ਼ੈਸਲਾ ਹੋਣਾ ਚਾਹੀਦਾ ਹੈ | ਲਖੀਮਪੁਰ ਖੇੜੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੇ ਅੰਦੋਲਨ ਬਾਰੇ ਭਾਜਪਾ ਦੀ ਸੋਚ ਨੂੰ  ਦਰਸਾਉਂਦਾ ਹੈ | ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ 
ਸਰਕਾਰ ਨੇ ਸੰਸਦ ਤੋਂ ਜੋ 'ਤਿੰਨ ਕਾਲੇ ਕਾਨੂੰਨ' ਪਾਸ ਕਰਵਾਏ ਹਨ ਉਹ ਕੁੱਝ ਉਦਯੋਗਪਤੀਆਂ ਨੂੰ  ਫ਼ਾਇਦਾ ਪਹੁੰਚਾਉਣ ਵਾਲੇ ਹਨ | 
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮੁੱਖ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਈ ਹੋਰ ਆਗੂ ਸ਼ਾਮਲ ਸਨ |    

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement