
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਨਵਜੰਮੀ ਬੱਚੀ ਦਾ ਭਰੂਣ ਮਿਲਿਆ ਹੈ। ਨਵਜੰਮੀ ਬੱਚੀ ਨੂੰ ਮ੍ਰਿਤਕ ਹਾਲਤ 'ਚ ਸੜਕ 'ਤੇ ਸੁੱਟ ਕੇ ਪਰਿਵਾਰ ਫ਼ਰਾਰ ਹੋ ਗਿਆ। 100 ਮੀਟਰ ਦੀ ਦੂਰੀ 'ਤੇ ਪੁਲਿਸ ਸਟੇਸ਼ਨ ਹੈ। ਰਿਸ਼ਤੇਦਾਰਾਂ ਨੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਦਿੱਤਾ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।