ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਵੇਚਿਆ ਡੇਢ ਸਾਲ ਦਾ ਬੱਚਾ; ਪਤੀ ਦੀ ਸ਼ਿਕਾਇਤ ’ਤੇ 6 ਵਿਰੁਧ ਮਾਮਲਾ ਦਰਜ
Published : Oct 17, 2023, 8:51 pm IST
Updated : Oct 17, 2023, 8:51 pm IST
SHARE ARTICLE
Image: For representation purpose only.
Image: For representation purpose only.

ਹਰਿਆਣਾ ਦੇ ਇਕ ਜੋੜੇ ਨੂੰ ਗੁੰਮਰਾਹ ਕਰਕੇ 1.35 ਲੱਖ ਰੁਪਏ ਵਸੂਲੇ

 


ਬਠਿੰਡਾ: ਬਠਿੰਡਾ ਵਿਚ ਵਿਆਹੁਤਾ ਔਰਤ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਅਪਣਾ ਡੇਢ ਸਾਲ ਦਾ ਬੱਚਾ ਹਰਿਆਣਾ ਦੇ ਇਕ ਬੇਔਲਾਦ ਜੋੜੇ ਨੂੰ ਵੇਚ ਦਿਤਾ। ਉਸ ਨੇ ਹਰਿਆਣਾ ਦੇ ਇਕ ਜੋੜੇ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ 1.35 ਲੱਖ ਰੁਪਏ ਵਸੂਲ ਲਏ। ਪੁਲਿਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ 4 ਔਰਤਾਂ ਸਮੇਤ 6 ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਧੋਬੀਆਣਾ ਬਸਤੀ ਵਾਸੀ ਭਾਰਤ ਭੂਸ਼ਨ ਨੇ ਥਾਣਾ ਸਿਵਲ ਲਾਈਨ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਸ ਦਾ ਵਿਆਹ 2018 ਵਿਚ ਮੁਲਜ਼ਮ ਔਰਤ ਸੁਖਵਿੰਦਰ ਕੌਰ ਵਾਸੀ ਪਿੰਡ ਤਾਜੋਕੇ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਪੁੱਤਰਾਂ ਨੇ ਜਨਮ ਲਿਆ।

ਪੀੜਤ ਨੇ ਦਸਿਆ ਕਿ ਇਸੇ ਦੌਰਾਨ ਉਸ ਦੀ ਪਤਨੀ ਦੇ ਪਿੰਡ ਬੀਬੀਵਾਲਾ ਦੇ ਰਹਿਣ ਵਾਲੇ ਮੁਲਜ਼ਮ ਸੁਮਨਦੀਪ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਲੜਾਈ ਸ਼ੁਰੂ ਹੋ ਗਈ। ਸਾਲ 2022 'ਚ ਉਸ ਨੇ ਪਤਨੀ ਦੀ ਸਹਿਮਤੀ ਨਾਲ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ, ਜਿਸ ਕਾਰਨ ਵੱਡਾ ਬੇਟਾ ਉਸ ਕੋਲ ਹੀ ਰਿਹਾ, ਜਦਕਿ ਪਤਨੀ ਛੋਟੇ ਬੇਟੇ ਨੂੰ ਅਪਣੇ ਨਾਲ ਲੈ ਗਈ। ਪੀੜਤ ਨੇ ਦਸਿਆ ਕਿ ਇਸ ਦੌਰਾਨ ਪਤਾ ਲੱਗਿਆ ਕਿ ਉਸ ਦੀ ਪਤਨੀ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਛੋਟੇ ਬੱਚੇ ਨੂੰ ਹਰਿਆਣਾ 'ਚ ਵੇਚ ਦਿੱਤਾ ਹੈ।

ਇਸ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ.ਜਗਤਾਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮੁਲਜ਼ਮ ਔਰਤ ਸੁਖਵਿੰਦਰ ਕੌਰ ਨੇ ਅਪਣੇ ਕਥਿਤ ਪ੍ਰੇਮੀ ਸੁਮਨਦੀਪ ਸਿੰਘ, ਦਲਜੀਤ ਕੌਰ ਅਤੇ ਉਸ ਦੇ ਪਤੀ ਅਮਰਜੀਤ ਸਿੰਘ ਵਾਸੀ ਤਪਾ ਮੰਡੀ, ਮਨਪ੍ਰੀਤ ਕੌਰ ਵਾਸੀ ਰਾਮਪੁਰ ਚਮਾਰੂ ਜ਼ਿਲ੍ਹਾ ਪਟਿਆਲਾ, ਲਕਸ਼ਮੀ ਵਾਸੀ ਅੰਬਾਲਾ ਅਤੇ ਉਸ ਦੇ ਪਤੀ ਨੇ ਬੱਚੇ ਨੂੰ 1 ਲੱਖ 35 ਹਜ਼ਾਰ ਰੁਪਏ ਵਿਚ ਵੇਚ ਦਿਤਾ ਹੈ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਦੇ ਪ੍ਰੇਮੀ ਸੁਮਨਦੀਪ ਸਿੰਘ ਨੇ ਬੱਚੇ ਦੇ ਲੈਣ-ਦੇਣ ਦੌਰਾਨ ਅਪਣੇ ਆਪ ਨੂੰ ਸੁਖਵਿੰਦਰ ਕੌਰ ਦਾ ਪਤੀ ਦਸਿਆ ਸੀ। ਉਸ ਨੇ ਪਤੀ ਭਾਰਤ ਭੂਸ਼ਣ ਦੇ ਜਾਅਲੀ ਦਸਤਖਤ ਵੀ ਕੀਤੇ। ਪੁਲਿਸ ਅਧਿਕਾਰੀਆਂ ਮੁਤਾਬਕ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਸੁਖਵਿੰਦਰ ਕੌਰ, ਸੁਮਨਦੀਪ ਸਿੰਘ, ਦਲਜੀਤ ਕੌਰ, ਅਮਰਜੀਤ ਸਿੰਘ, ਮਨਪ੍ਰੀਤ ਕੌਰ, ਲਕਸ਼ਮੀ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement