4 ਦਿਨ ਤੋਂ ਲਾਪਤਾ 16 ਸਾਲਾ ਬੱਚਾ ਮਿਲਿਆ,  ਮਾਂ ਨੇ ਘੁੱਟ ਕੇ ਲਗਾਇਆ ਸੀਨੇ 
Published : Aug 20, 2023, 9:42 am IST
Updated : Aug 20, 2023, 9:42 am IST
SHARE ARTICLE
File Photo
File Photo

ਸਕੂਲ ਦੀ ਅਧਿਆਪਕਾ ਨੇ ਪਛਾਣਿਆ ਬੱਚਾ

ਪਟਿਆਲਾ -  ਸਥਾਨਕ ਜ਼ਿਲ੍ਹੇ ਦੇ ਰਣਜੀਤ ਵਿਹਾਰ ਤੋਂ ਚਾਰ ਦਿਨ ਪਹਿਲਾਂ ਲਾਪਤਾ ਹੋਇਆ 16 ਸਾਲਾ ਬੱਚਾ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਮੋਰਿੰਡਾ ਪੁਲਿਸ ਵਲੋਂ ਭਾਲ ਲਿਆ ਗਿਆ ਹੈ। ਪੁਲਿਸ ਨੇ ਮਨਪ੍ਰੀਤ ਸਿੰਘ ਨੂੰ ਮਾਪਿਆਂ ਨੂੰ ਸੂਚਨਾ ਦੇ ਕੇ ਅਤੇ ਮੋਰਿੰਡਾ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਜਦੋਂ ਬੱਚੇ ਦੇ ਮਿਲਣ ਬਾਰੇ ਮਾਂ ਕੁਲਵਿੰਦਰ ਕੌਰ ਨੂੰ ਸੂਚਨਾ ਮਿਲੀ ਤਾਂ ਉਹ ਭਾਵੁਕ ਹੋ ਗਏ ਅਤੇ ਰੋਣ ਲੱਗੀ।

ਸੂਚਨਾ ਮਿਲਣ ਤੇ ਬੱਚੇ ਦੀ ਮਾਂ ਕੁਲਵਿੰਦਰ ਕੌਰ ਅਤੇ ਉਸ ਦੇ ਹੋਰ ਰਿਸ਼ਤੇਦਾਰ ਜੋ ਬੱਚੇ ਨੂੰ ਮਿਲਣ ਆਏ ਤਾਂ ਉਸ ਸਮੇਂ ਬੱਚੇ ਦੀ ਮਾਂ ਦਾ ਬੱਚੇ ਨਾਲ ਮਿਲਾਪ ਦੇਖਿਆ ਨਹੀਂ ਸੀ ਜਾ ਰਿਹਾ ਜੋ ਬੱਚੇ ਨੂੰ ਮਿਲਣ ਤੋਂ ਬਾਅਦ ਵਾਰ-ਵਾਰ ਉਸ ਨੂੰ ਚੁੰਮਦੀ ਹੋਈ, ਪਰਮਾਤਮਾ , ਪੁਲਸ ਅਧਿਕਾਰੀਆਂ ਅਤੇ ਉਸ ਦੇ ਸਕੂਲ ਦੀ ਟੀਚਰ ਦਾ ਧੰਨਵਾਦ ਕਰਦੀ ਰਹੀ।

ਬੱਚੇ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਿਸ ਸਕੂਲ ਪਟਿਆਲਾ ਵਿਖੇ ਉਹ ਕੰਮ ਕਰਦੀ ਹੈ, ਉਸੇ ਸਕੂਲ ਦੀ ਇੱਕ ਟੀਚਰ ਸੰਦੀਪ ਕੌਰ, ਜੋ ਮਰਿੰਡਾ ਤੋਂ ਅੱਗੇ ਜਾ ਰਹੀ ਸੀ, ਨੇ ਬੱਚੇ ਨੂੰ ਪਹਿਚਾਣ ਕੇ ਪੁਲਿਸ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਜਿਸ ਦੇ ਚੱਲਦਿਆਂ ਮੋਰਿੰਡਾ ਪੁਲਿਸ ਵਲੋਂ ਉਨ੍ਹਾਂ ਦਾ ਬੱਚਾ ਉਹਨਾਂ ਦੇ ਹਵਾਲੇ ਕੀਤਾ ਗਿਆ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਚਾਰ ਦਿਨ ਪਹਿਲਾਂ ਘਰ ਤੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ ਜਿਸ ਸਬੰਧੀ ਉਹਨਾਂ ਨੇ ਰਣਜੀਤ ਬਿਹਾਰ ਪਟਿਆਲਾ ਵਿਖੇ 17 ਤਰੀਕ ਨੂੰ ਗੁੰਮਸ਼ੁਦਗੀ ਦੀ ਇਤਲਾਹ ਵੀ ਕੀਤੀ ਹੋਈ ਸੀ। 


 

SHARE ARTICLE

ਏਜੰਸੀ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement