ਚਿਕਨ ਪੌਕਸ ਬਿਮਾਰੀ ਕਾਰਨ ਜੈਤੋ ਦੇ ਦੋ ਸਕੂਲ 23 ਅਕਤੂਬਰ ਤਕ ਬੰਦ
Published : Oct 17, 2023, 3:17 pm IST
Updated : Oct 17, 2023, 6:25 pm IST
SHARE ARTICLE
Jaito two schools closed for a week
Jaito two schools closed for a week

ਐਲਾਇੰਸ ਇੰਟਰਨੈਸ਼ਨਲ ਅਤੇ ਸ਼ਿਵਾਲਿਕ ਕਿਡਸ ਸਕੂਲ ਨੂੰ ਸਿਹਤ ਸੁਰੱਖਿਆ ਕਾਰਨ ਕੀਤਾ ਬੰਦ

 

ਜੈਤੋ: ਫਰੀਦਕੋਟ ਜ਼ਿਲ੍ਹੇ ਵਿਚ ਪੈਂਦੇ ਜੈਤੋ ਸਬ ਡਵੀਜਨ ਦੇ ਦੋ ਪ੍ਰਾਈਵੇਟ ਸਕੂਲਾਂ ਐਲਾਇੰਸ ਇੰਟਰਨੈਸ਼ਨਲ ਸਕੂਲ ਅਤੇ ਸ਼ਿਵਾਲਿਕ ਕਿਡਸ ਸਕੂਲ ਵਿਚ ਪਿਛਲੇ ਕੁੱਝ ਦਿਨਾਂ ਦੌਰਾਨ ਲਾਗ ਦੀ ਬਿਮਾਰੀ ਚਿਕਨ ਪੌਕਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਇਨ੍ਹਾਂ ਦੋਨਾਂ ਸਕੂਲਾਂ ਵਿਚ 7 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੇ ਆਦੇਸ਼ ਦਿਤੇ ਗਏ ਹਨ ਅਤੇ ਇਸ ਬਿਮਾਰੀ ਦੀ ਚਪੇਟ ਵਿਚ ਆਏ ਬੱਚਿਆਂ ਨੂੰ ਅਲੱਗ ਅਲੱਗ ਕਰਕੇ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ।

ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ ਨੇ ਦਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ੁਕਰਵਾਰ ਦੁਪਹਿਰ ਦੀਆਂ ਹੀ ਇਲਾਕੇ ਵਿਚ ਮੁਸਤੈਦ ਹਨ, ਜਦੋਂ ਇਸ ਬਿਮਾਰੀ ਸਬੰਧੀ ਖਬਰ ਆਹਲਾ ਅਧਿਕਾਰੀਆਂ ਤਕ ਪਹੁੰਚੀ ਸੀ। ਉਨ੍ਹਾਂ ਦਸਿਆ ਕਿ ਡਾ. ਦੀਪਤੀ ਅਰੋੜਾ ਦੀ ਅਗਵਾਈ ਵਿਚ ਐਪੀਡੈਮੀਓਲੋਜਿਸਟ, ਸਕਿਨ ਸਪੈਸ਼ਲਿਟ, ਪੀਡੀਆਟ੍ਰੀਸ਼ਨ, ਏ.ਐਨ.ਐਮ., ਆਸ਼ਾ ਵਰਕਰ ਅਤੇ ਮਾਸ ਮੀਡੀਆ ਟੀਮਾਂ ਨੇ ਜਿਸ ਇਲਾਕੇ ਵਿਚ ਇਹ ਸਕੂਲ ਸਥਿਤ ਹਨ, ਦਾ ਦੌਰਾ ਕਰ ਲਿਆ ਹੈ।

ਇਸ ਸਬੰਧੀ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਇਨ੍ਹਾਂ 2 ਬੰਦ ਕੀਤੇ ਸਕੂਲਾਂ ਸਮੇਤ ਜੈਤੋ ਕਸਬੇ ਵਿਚ ਕੁੱਲ 17 ਸਕੂਲ ਹਨ ਅਤੇ ਬਾਕੀ ਦੇ 15 ਸਕੂਲਾਂ ਵਿਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋ ਸਕੂਲਾਂ ਵਿਚੋਂ ਅਲਾਇੰਸ ਸਕੂਲ ਦੇ 21 ਬੱਚਿਆਂ ਨੂੰ ਇਸ ਬਿਮਾਰੀ ਨੇ ਆਪਣੀ ਚਪੇਟ ਵਿਚ ਲਿਆ ਹੈ ਅਤੇ 3 ਬੱਚੇ ਸ਼ਿਵਾਲਿਕ ਕਿਡਸ ਸਕੂਲ ਦੇ ਗ੍ਰਸਤ ਹਨ।

ਇਸ ਬਿਮਾਰੀ ਦੇ ਪ੍ਰਕੋਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂਦੱਸਿਆ ਕਿ ਇਸ ਦਾ ਅਸਰ 7 ਤੋਂ 14 ਦਿਨਾਂ ਤਕ ਰਹਿੰਦਾ ਹੈ, ਜਿਸ ਉਪਰੰਤ ਇਸ ਦਾ ਅਸਰ ਹੌਲੀ ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਸਿਹਤ ਵਿਭਾਗ ਵਲੋਂ ਸਿਵਲ ਪ੍ਰਸ਼ਾਸ਼ਨ ਦੀ ਮਦਦ ਨਾਲ 2 ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰਨ ਤੋਂ ਇਲਾਵਾ ਸਮੁੱਚੇ ਇਲਾਕੇ ਵਿਚ ਸਿਹਤ ਵਿਭਾਗ ਦਾ ਸਾਰਾ ਤੰਤਰ ਤਿੱਖੀ ਨਜ਼ਰਸਾਨੀ ਵੀ ਕਰ ਰਿਹਾ ਹੈ।

ਜਿਲਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਨੇ ਦਸਿਆ ਕਿ ਸਮਾਂ ਰਹਿੰਦਿਆਂ ਫੌਰੀ ਅਤੇ ਢੁਕਵੀਂ ਕਾਰਵਾਈ ਅਮਲ ਵਿਚ ਲਿਆਉਣ ਕਾਰਨ ਚਿਕਨ ਪੌਕਸ ਤੇ ਨਕੇਲ ਕਸੀ ਗਈ ਹੈ, ਜਿਸ ਕਾਰਨ ਸਕੂਲਾਂ ਵਿਚ ਬਾਕੀ ਬੱਚਿਆਂ ਤੇ ਇਲਾਕੇ ਵਿਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਲਿਆ ਗਿਆ ਹੈ। ਸਿਵਲ ਸਰਜਨ ਨੇ ਭਰੋਸਾ ਦਿਤਾ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵਲੋਂ ਇਸ ਬਿਮਾਰੀ ਤੋਂ ਹੋਰ ਬੱਚਿਆਂ ਦੇ ਚਪੇਟ ਵਿਚ ਆਉਣ ਅਤੇ ਵਧੇਰੇ ਨਾ ਫੈਲਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement