
ਮੀਟਿੰਗ 'ਚ 31 ਮੈਂਬਰਾਂ ਦੇ ਹਾਊਸ 'ਚੋਂ 18 ਮੈਂਬਰਾਂ ਨੇ ਹਿੱਸਾ ਲਿਆ
ਬਰਨਾਲਾ - ਆਮ ਆਦਮੀ ਪਾਰਟੀ ਦੇ ਕੌਂਸਲਰ ਰੁਪਿੰਦਰ ਸਿੰਘ ਸੀਤਲ ਉਰਫ਼ ਬੰਟੀ ਨੂੰ ਅੱਜ ਹੋਈ ਚੋਣ 'ਚ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ। ਇਹ ਚੋਣ ਐਸਡੀਐਮ ਗੋਪਾਲ ਸਿੰਘ ਵੱਲੋਂ ਕਰਵਾਈ ਗਈ। ਮੀਟਿੰਗ 'ਚ 31 ਮੈਂਬਰਾਂ ਦੇ ਹਾਊਸ 'ਚੋਂ 18 ਮੈਂਬਰਾਂ ਨੇ ਹਿੱਸਾ ਲਿਆ। ਰੁਪਿੰਦਰ ਸਿੰਘ ਬੰਟੀ ਦੇ ਪ੍ਰਧਾਨ ਬਣ ਜਾਣ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸਮੂਹ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।