
Punjab News: ਫਿਲਹਾਲ ਪੁਲਿਸ ਦੀਆਂ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ।
Punjab News: ਮੋਹਾਲੀ 'ਚ ਇਕ ਔਰਤ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਕਾਬਪੋਸ਼ ਵਿਅਕਤੀ ਔਰਤ ਦੀ ਢਾਈ ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ। ਘਟਨਾ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਫਿਲਹਾਲ ਪੁਲਿਸ ਦੀਆਂ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ।
ਇਹ ਘਟਨਾ ਮੁਹਾਲੀ ਦੇ ਫੇਜ਼-3ਏ ਵਿੱਚ ਵਾਪਰੀ ਹੈ। ਇੱਕ ਐਨਆਰਆਈ ਔਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਹੋਈ ਸੀ। ਜਦੋਂ ਉਹ 12 ਅਕਤੂਬਰ ਦੀ ਸ਼ਾਮ ਨੂੰ ਖਰੀਦਦਾਰੀ ਕਰਨ ਆਈ ਸੀ। ਫਿਰ ਪਿੱਛੇ ਤੋਂ ਆਏ ਚੋਰ ਨੇ ਔਰਤ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਫਰਾਰ ਹੋ ਗਿਆ। ਇਸ ਦੌਰਾਨ ਔਰਤ ਕਾਫੀ ਡਰੀ ਹੋਈ ਸੀ।
ਇਸ ਦੌਰਾਨ ਉਸ ਦੇ ਨਾਲ ਇਕ ਹੋਰ ਔਰਤ ਵੀ ਸੀ। ਹਾਲਾਂਕਿ ਮੁਲਜ਼ਮ ਦੇ ਚਿਹਰੇ ਦੀ ਪਛਾਣ ਨਹੀਂ ਹੋ ਸਕੀ ਹੈ। ਪੂਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਹੈ।
ਸਮਾਜ ਸੇਵਕ ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਹਨ। ਅਜਿਹੇ ਵਿੱਚ ਪੁਲਿਸ ਨੂੰ ਵਿਸ਼ੇਸ਼ ਨਾਕੇ ਲਗਾਉਣੇ ਚਾਹੀਦੇ ਹਨ। ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਮੁਹਾਲੀ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਜ਼ੀਰਕਪੁਰ 'ਚ ਸੋਮਵਾਰ ਨੂੰ ਇਕ ਜਿਊਲਰ ਨੂੰ ਬੰਧਕ ਬਣਾ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਮੁਲਜ਼ਮ ਮਹਿਲਾ ਦੁਕਾਨਦਾਰ ਤੋਂ ਕੱਪੜੇ ਦੇਖਣ ਦੇ ਬਹਾਨੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ।