
Punjab News : ਸੁਖਬੀਰ ਬਾਦਲ ਤੇ ਵਿਰਸਾ ਵਲਟੋਹਾ ਨੂੰ ਬਲਵੰਤ ਸਿੰਘ ਰਾਮੂਵਾਲੀਆਂ ਨੇ ਦਿੱਤੀ ਨਸੀਹਤ
Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਬਲਵੰਤ ਸਿੰਘ ਰਾਮੂਵਾਲੀਆਂ ਨੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਵਲਟੋਹਾ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਲਟੋਹਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੂਲਾ ਸਿੰਘ ਜਥੇਦਾਰ ਸਾਹਿਬ ਵਲੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਅਸੂਲ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਸ਼ਾਹੀ ਠਾਠ ਨਾਲ ਘੋੜੇ ਹਾਥੀ ਸਭ ਲੈ ਕੇ ਆਏ, ਪਰ ਜਦੋਂ ਅੰਮ੍ਰਿਤਸਰ ਦੀ ਜੂਹ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਸਭ ਕੁਝ ਲਾਹ ਕੇ ਸਾਧਰਣ ਸ਼ਰਧਾਲੂ ਸਿੱਖ ਵਜੋਂ ਅਕਾਲ ਤਖਤ ’ਤੇ ਪੇਸ਼ ਹੋਏ ਸੀ। ਗਿਆਨੀ ਹਰਪ੍ਰੀਤ ਸਿੰਘ , ਗਿਆਨੀ ਬਲਦੇਵ ਸਿੰਘ, ਗਿਆਨੀ ਸੁਲਤਾਨ ਸਿੰਘ , ਗਿਆਨੀ ਕੁਲਵੰਤ ਸਿੰਘ, ਸਾਡੀ ਕੌਮ ਦੇ ਹੀਰੇ ਹਨ। ਇਨ੍ਹਾਂ ਦੀਆਂ ਧੀਆਂ ਇਕੱਲੇ -ਇਕੱਲੇ ਸਿੱਖਾਂ ਦੀਆਂ ਧੀਆਂ ਹਨ। ਇਨ੍ਹਾਂ ਦੀਆਂ ਧੀਆਂ ਦਾ ਸਤਿਕਾਰ ਇਕੱਲੇ -ਇਕੱਲੇ ਸਿੱਖ ਦੀ ਦਾੜੀ ਤੇ ਪੱਗ ਜਿਨ੍ਹਾਂ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੈਂ ਬੇਨਤੀ ਕਰਦਾ ਹਾਂ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਤੁਸੀਂ ਆਪ ਦਰਬਾਰ ਸਾਹਿਬ ’ਚ ਪੇਸ਼ ਹੋ ਕੇ ਆਪਣੀਆਂ ਗਾਲਾਂ ਵਾਪਸ ਲਵੋ। ਸਭ ਆਮ ਵਰਗਾ ਕਰੋ। ਮੈਨੂੰ ਦੁੱਖ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਲਟੋਹਾ ਨੇ ਕੀ ਰਾਸਤਾ ਚੁਣ ਲਿਆ ਹੈ। ਰਾਮੂਵਾਲੀਆਂ ਨੇ ਕਿਹਾ ਕਿ ਤੁਸੀਂ ਖੁਦ ਹੀ ਅਕਾਲ ਤਖ਼ਤ ਸਾਹਿਬ ਦੀ ਬੇਇਜ਼ਤੀ ਕਰਨ ਲੱਗ ਗਏ ਹੋ। ਅੱਗੇ ਰਾਮੂਵਾਲੀਆਂ ਨੇ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨੋ।
(For more news apart from Sukhbir Badal and Virsa Valtoha were advised by Balwant Singh Ramuwalian News in Punjabi, stay tuned to Rozana Spokesman)