ਪਿਛਲੇ ਸਾਲ ਨਾਲੋਂ ਇਸ ਵਾਰ ਵੱਧ ਲੱਗੀ ਪਰਾਲੀ ਨੂੰ ਅੱਗ 
Published : Nov 17, 2018, 6:17 pm IST
Updated : Nov 17, 2018, 6:17 pm IST
SHARE ARTICLE
Parali Burn
Parali Burn

ਪੰਜਾਬ 'ਚ ਪਰਾਲੀ ਸਾੜਨ ਦਾ ਮੁੱਦਾ ਕਾਫੀ ਸਮੇਂ ਤੋਂ ਚਲਦਾ ਹੈ ਜਿਸ ਦੇ ਚਲਦਿਆ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਪਰਾਲੀ ਨਾ ਸਾੜਨ  ਲਈ ਜਾਗਰੂਕ ਤਾਂ ਕੀਤਾ ਹੀ ਹੈ...

ਚੰਡੀਗੜ੍ਹ (ਸਸਸ): ਪੰਜਾਬ 'ਚ ਪਰਾਲੀ ਸਾੜਨ ਦਾ ਮੁੱਦਾ ਕਾਫੀ ਸਮੇਂ ਤੋਂ ਚਲਦਾ ਹੈ ਜਿਸ ਦੇ ਚਲਦਿਆ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਪਰਾਲੀ ਨਾ ਸਾੜਨ  ਲਈ ਜਾਗਰੂਕ ਤਾਂ ਕੀਤਾ ਹੀ ਹੈ ਨਾਲ ਹੀ ਇਸ ਮਾਮਲੇ 'ਚ ਸਖਤੀ ਵੀ ਵਰਤੀ ਹੈ ਪਰ ਇਸ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਨਹੀਂ ਹੱਟ ਰਹੇ। ਦੱਸ ਦਈਏ ਕਿ ਪਿਛਲੇ ਸਾਲ ਨਾਲੋਂ ਪਰਾਲੀ ਨੂੰ ਸਾੜਨ ਦੇ ਮਾਮਲੇ ਵਾਧਾ ਹੋਇਆ ਹੈ।

Parali Burn compared to last year

ਇਸ ਗੱਲ ਦਾ ਖੁਲਾਸਾ ਸਪਰੀਮ ਕੋਰਟ ਵਲੋਂ ਨਿਯੁਕਤ ਈ.ਸੀ.ਪੀ.ਏ ਦੇ ਚੇਅਰਮੈਨ ਭੂਰੇ ਲਾਲ ਨੇ ਕੀਤਾ ਹੈ। ਉਨ੍ਹਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ। ਪੀਐਚਡੀ ਚੈਂਬਰ ਵਲੋਂ ਆਰਥਿਕ ਅਤੇ ਵਾਤਾਵਰਨ ਨੂੰ ਬਚਾਈ ਰੱਖਣ ਲਈ ਫ਼ਸਲਾਂ ਦੇ ਰਹਿੰਦ ਖੂੰਹਦ ਦੀ ਵੱਡੇ ਪੱਧਰ 'ਤੇ ਵਰਤੋਂ ਬਾਰੇ ਕਰਵਾਈ ਵਰਕਸ਼ਾਪ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਰਸਾਇਣਕ ਖਾਦਾਂ ਦਾ ਵਧੀਆ ਵਸੀਲਾ ਬਣ ਸਕਦੀ ਹੈ

Burn Burn

ਅਤੇ ਇਸ ਦੀ ਸਰਬੋਤਮ ਵਰਤੋਂ ਇਸ ਨੂੰ ਮਿੱਟੀ ਵਿਚ ਮਿਲਾਉਣਾ ਹੈ। ਉਨ੍ਹਾਂ ਕਿਹਾ ਹੈ ਕਿ ਪਰਾਲੀ ਪੰਜਾਬ ਤੇ ਹਰਿਆਣਾ ਵਿਚ ਪਰਾਲੀ ਸਾੜਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਨ ਵਾਲੇ ਕਾਰਨਾਂ ਵਿਚੋਂ ਇਕ ਹੈ।ਉਨ੍ਹਾਂ ਨੌਜਵਾਨ ਕਿਸਾਨ ਤਾਂ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦੇ ਪਰ ਪੁਰਾਣੀ ਪੀੜੀ ਇਸ ਨੂੰ ਅੱਗ ਲਾ ਕੇ ਹੀ ਰਾਜੀ ਹੈ। ਪੁਰਾਣੀ ਪੀੜੀ ਦਾ ਇਹ ਕਹਿਣਾ ਹੈ ਜੇਕਰ ਇਨੀ ਪਰਾਲੀ ਨੂੰ ਸਾੜਿਆ ਨਹੀਂ ਜਾਵੇਗਾ ਤਾਂ ਫਿਰ ਇਸ ਦਾ ਕੀਤਾ ਜਾਵੇਗਾ।

Burn Parali Burn 

ਜ਼ਿਕਰਯੋਗ ਹੈ ਕਿ ਸਰਾਕਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਤਾ ਕਿਹਾ ਪਰ ਪਰਾਲੀ ਕਿਥੇ ਰਖੀ ਜਾਵੇ ਅਤੇ ਇਨੀ ਪਰਾਲੀ ਕੀ ਕੀਤਾ ਜਾਵੇ ਇਸ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement