
ਅਗਲੇ ਸਾਲ ਹੋਣ ਵਾਲੀਆਂ ਸੰਸਦ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਵਿਚ...
ਚੰਡੀਗੜ੍ਹ (ਪੀਟੀਆਈ) : ਅਗਲੇ ਸਾਲ 2019 'ਚ ਹੋਣ ਵਾਲੀਆਂ ਸੰਸਦ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਵਿਚ ਕੋਈ ਬਦਲਾਅ ਨਹੀ ਕੀਤਾ ਜਾਵੇਗਾ। ਇਹ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਕੁਝ ਸੂਤਰਾਂ ਨੇ ਦਿੱਤੀ, ਕਿ ਪਿਛਲੇ ਸਾਲ ਸੁਨੀਲ ਜਾਖੜ ਐਮ.ਪੀ ਦੀ ਸੀਟ ਗੁਰਦਾਸਪੁਰ ਤੋਂ ਵੱਡੇ ਫਰਕ ਨਾਲ ਜਿਤੇ ਸੀ।
ਗੁਰਦਾਸਪੁਰ, ਦੀਨਾਨਗਰ, ਪਠਾਨਕੋਟ ਹਲਕਿਆਂ ਦੇ ਹਿੰਦੂ ਭਾਈਚਾਰੇ ਨੇ ਸ੍ਰੀ ਜਾਖੜ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਸੀ। ਸ੍ਰੀ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਫ਼ੈਸਲਾ ਕੀਤਾ ਕਿ ਸ੍ਰੀ ਜਾਖੜ ਕਿਉਂਕਿ ਪਾਰਟੀ ਲਈ ਹਿੰਦੂ ਵੋਟਾਂ ਖਿੱਚਣ ਦੇ ਪੂਰੀ ਤਰ੍ਹਾਂ ਸਮਰੱਥ ਹਨ, ਇਸੇ ਲਈ ਉਨ੍ਹਾਂ ਦਾ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣੇ ਰਹਿਣਾ ਜ਼ਰੂਰੀ ਹੋਵੇਗਾ।
ਸ੍ਰੀ ਜਾਖੜ ਦੀ ਪ੍ਰਧਾਨਗੀ ਹੇਠ ਸੂਬਾ ਕਾਂਗਰਸ ਨੇ ਸ਼ਾਹਕੋਟ ਜਿ਼ਮਨੀ ਚੋਣ ਵੀ ਜਿੱਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਬਲਾਕ ਸੰਮਤੀ ਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਪਾਰਟੀ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਨ। ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਲਗਾਤਾਰ ਚੱਲਦੀ ਆ ਰਹੀ ਸੀ ਕਿ ਸ੍ਰੀ ਸੁਨੀਲ ਜਾਖੜ ਦੀ ਪ੍ਰਧਾਨਗੀ ਖੁੱਸਣੀ ਹੋਣੀ ਤੈਅ ਪਰ ਉਹ ਮਹਿਜ਼ ਅਫ਼ਵਾਹਾਂ ਹੀ ਸਨ।