
ਖੇਤੀ ਵਿਰੋਧੀ ਕਾਨੂੰਨ ਫੌਰੀ ਵਾਪਸ ਲੈਣ ਅਤੇ ਪੰਜਾਬ ਦੇ ਵਿੱਚ ਬੰਦ ਕੀਤੀਆਂ ਮਾਲ ਗੱਡੀਆਂ ਚਲਾ ਕੇ ਜਾਰੀ ਕੀਤੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ
ਸੰਗਰੂਰ: ਰੇਲਵੇ ਪਾਰਕ ਵਿਚ 30 ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਰੇ ਬੁਲਾਰਿਆਂ ਨੇ ਖੇਤੀ ਵਿਰੋਧੀ ਕਾਨੂੰਨ ਫੌਰੀ ਵਾਪਸ ਲੈਣ ਅਤੇ ਪੰਜਾਬ ਦੇ ਵਿੱਚ ਬੰਦ ਕੀਤੀਆਂ ਮਾਲ ਗੱਡੀਆਂ ਚਲਾ ਕੇ ਜਾਰੀ ਕੀਤੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ । ਆਗੂਆਂ ਨੇ ਕਿਸਾਨਾਂ ਨੂੰ 26-27 ਨਵੰਬਰ ਦੇ ਦਿੱਲੀ ਧਰਨੇ ਦੀ ਪਿੰਡਾਂ ‘ਚ ਪ੍ਰਚਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ ਹੈ। ਜਿਸ ‘ਤੇ ਪੰਡਾਲ ਵਿਚ ਹਾਜ਼ਰ ਕਿਸਾਨ ਭੈਣਾਂ ਭਰਾਵਾਂ ਨੇ ਹੱਥ ਖੜ੍ਹੇ ਕਰ ਕੇ ਦਿੱਲੀ ਜਾਣ ਦੀ ਸਹਿਮਤੀ ਦਿੱਤੀ । protest
ਆਗੂਆਂ ਨੇ ਬੋਲਦਿਆਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਾਜ਼ਾਰ ਵਿਚ ਯੂਰੀਏ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ ਜੋ ਵੀ ਦੁਕਾਨਦਾਰ ਜਾਂ ਵਪਾਰੀ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਕਰਦਾ ਪਾਇਆ ਗਿਆ ਉਸ ਦੇ ਖਿਲਾਫ਼ ਜਥੇਬੰਦੀਆਂ ਵੱਲੋਂ ਤੁਰੰਤ ਐਕਸ਼ਨ ਲਿਆ ਜਾਵੇਗਾ। ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਤੁਰੰਤ ਇਸ ਮਸਲੇ ‘ਤੇ ਐਕਸ਼ਨ ਲਵੇ । ਅੱਜ ਦੇ ਰੋਸ ਧਰਨੇ ਨੂੰ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਮਹੂਰੀ ਕਿਸਾਨ ਸਭਾ ਦੇ ਹਰਦੇਵ ਸਿੰਘ ਘਨੌਰੀ ਕਲਾਂ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਨਿਰਮਲ ਸਿੰਘ ਬਟੜਿਆਣਾ, PM Modi ਬੀਕੇਯੂ ਸਿੱਧੂਪੁਰ ਦੇ ਆਗੂ ਕਸ਼ਮੀਰ ਸਿੰਘ ਕਾਕੜਾ, ਕਿਸਾਨ ਆਗੂ ਅਤਵਾਰ ਸਿੰਘ ਬਾਦਸ਼ਾਹਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਉੱਭਾਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਮੰਗਤ ਰਾਮ ਲੌਂਗੋਵਾਲ ,ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ,ਬੀਕੇਯੂ ਡਕੌੰਦਾ ਦੇ ਬਲਾਕ ਆਗੂ ਜੈਪਾਲ ਸਿੰਘ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਨਾਲ, ਮੱਖਣ ਸਿੰਘ ਅਕਬਰਪੁਰ,ਵਰਿੰਦਰਪਾਲ ਸਿੰਘ ਬਰੜਵਾਲ ,ਸੁਖਪਾਲ ਕੌਰ ਛਾਜਲੀ ,ਬੱਗਾ ਸਿੰਘ ਬਹਾਦਰਪੁਰ, ਅਮਰੀਕ ਸਿੰਘ ਤੋਲੇਵਾਲ, ਪ੍ਰੀਤਮ ਸਿੰਘ ਕਾਂਝਲਾ, ਹਰਦੇਵ ਸਿੰਘ ਬਖਸ਼ੀਵਾਲਾ ਨੇ ਵੀ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਭੂਮਿਕਾ ਮੰਗਤ ਰਾਮ ਲੌਂਗੋਵਾਲ ਨੇ ਬਾਖ਼ੂਬੀ ਨਿਭਾਈ।