ਨੈਸ਼ਨਲ ਗਰੀਨ ਟ੍ਰਿਬਿਊੂਨਲ ਦੀਆਂ ਹਦਾਇਤਾਂ ਤੇ ਸਰਕਾਰੀ ਅਮਲ ਸਵਾਲਾਂ ਦੇ ਘੇਰੇ 'ਚ
Published : Nov 17, 2020, 1:01 am IST
Updated : Nov 17, 2020, 1:01 am IST
SHARE ARTICLE
image
image

ਨੈਸ਼ਨਲ ਗਰੀਨ ਟ੍ਰਿਬਿਊੂਨਲ ਦੀਆਂ ਹਦਾਇਤਾਂ ਤੇ ਸਰਕਾਰੀ ਅਮਲ ਸਵਾਲਾਂ ਦੇ ਘੇਰੇ 'ਚ

ਸੂਬੇ ਅੰਦਰ ਆਤਿਸ਼ਬਾਜ਼ੀ ਰੋਕਣ ਲਈ 42000 ਜਵਾਨਾਂ ਦੀ ਤਾਇਨਾਤੀ ਤੋਂ ਬਾਅਦ ਵੀ ਨਤੀਜਾ ਜ਼ੀਰੋ!

ਸੰਗਰੂਰ, 16 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਦੇਸ਼ ਦੇ ਸੱਭ ਤੋਂ ਵਿਸ਼ਾਲ ਤਿਉਹਾਰ ਦੀਵਾਲੀ ਦੇ ਦਿਨ ਪਟਾਕੇ ਅਤੇ ਆਤਿਸ਼ਬਾਜ਼ੀ ਤੋਂ ਮਨੁੱਖੀ ਸਿਹਤ ਅਤੇ ਵਾਤਾਵਰਣ ਦੇ ਵਿਗਾੜ ਦੀ ਰਾਖੀ ਕਰਨ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਭਾਰਤ ਸਰਕਾਰ, ਦੀਆਂ ਸਖਤ ਹਦਾਇਤਾਂ ਕਾਰਨ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਹਿਤ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਆਦੇਸ਼ਾਂ 'ਤੇ ਪੰਜਾਬ ਪੁਲਿਸ ਦੀ ਕੁੱਲ ਗਿਣਤੀ ਦੇ ਅੱਧ ਨਾਲੋਂ ਵੀ ਵਧੇਰੇ ਯਾਨੀ 42000 ਸਿਪਾਹੀ ਅਤੇ ਰਿਜ਼ਰਵ ਬਟਾਲੀਅਨਾਂ ਦੇ ਜਵਾਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਸਪੈਸ਼ਲ ਸਕੁਐਡ ਬਣਾ ਕੇ ਤਾਇਨਾਤ ਕੀਤੇ ਗਏ ਤਾਕਿ ਦੀਵਾਲੀ ਦੀ ਰਾਤ ਉਹ ਲੋਕਾਂ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਤੋਂ ਰੋਕ ਸਕਣ। ਇਸ ਦਿਸ਼ਾ ਵਿਚ ਸੂਬਾ ਸਰਕਾਰ ਵਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਵੀ ਕੀਤਾ ਗਿਆ ਜਿਹੜੇ ਸੂਬੇ ਵਿਚ ਦੀਵਾਲੀ ਦੀ ਰਾਤ ਗਸ਼ਤ ਕਰਨਗੇ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਕਾਨੂੰਨ ਦੀ ਉਲੰਘਣਾ ਕਰ ਕੇ ਪਟਾਕੇ ਚਲਾਉਣ ਵਾਲੇ ਲੋਕਾਂ ਦੀ ਸ਼ਿਕਾਇਤ ਦਰਜ ਕਰਨ ਅਤੇ ਉਨ੍ਹਾਂ ਤੇ ਤੁਰਤ ਐਕਸ਼ਨ ਲੈਣ ਲਈ ਪੰਜਾਬ ਪੁਲਿਸ ਵਲੋਂ ਇਕ ਹੈਲਪਲਾਈਨ 112 ਨੰਬਰ ਵੀ ਬਣਾਈ ਗਈ ਪਰ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਨਤੀਜਾ ਜ਼ੀਰੋ ਨਿਕਲਿਆ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿਖੇ ਦੀਵਾਲੀ ਦੇ ਦਿਨ 14 ਨਵੰਬਰ 2020 ਨੂੰ ਸਵੇਰੇ 7 ਵਜੇ ਤੋਂ 15 ਨਵੰਬਰ 2020 ਦੇ ਸਵੇਰੇ 6 ਵਜੇ ਤਕ ਪ੍ਰਦੂਸ਼ਣ ਦੇ ਹਰ ਤਰ੍ਹਾਂ ਦੇ ਪੱਧਰ ਨਾਪਣ ਲਈ ਸਥਾਪਤ ਸਟੇਸ਼ਨਾਂ ਵਲੋਂ ਜਾਰੀ ਕੀਤੇ ਬੁਲੇਟਿਨ ਵਿਚ ਦਸਿਆ ਗਿਆ ਹੈ ਕਿ 2020 ਦੀ ਦੀਵਾਲੀ ਦੀ ਰਾਤ ਦਾ ਪ੍ਰਦੂਸ਼ਣ ਦਾ ਪੱਧਰ 2019 ਦੀ ਦੀਵਾਲੀ ਨਾਲੋਂ ਵਧੇਰੇ ਸੀ। ਪੀਪੀਸੀਬੀ ਵਲੋਂ ਨਾਪੇ ਜਾ ਰਹੇ ਪ੍ਰਦੂਸ਼ਣ ਪੱਧਰ ਦੀ ਇਕਾਈ ਮੁਤਾਬਕ ਦੀਵਾਲੀ 2019 ਨੂੰ ਪੰਜਾਬ ਦਾ ਏ.ਕਿਊ.ਆਈ. 293 ਸੀ ਪਰ 2020 ਦੀ ਦੀਵਾਲੀ ਨੂੰ ਇਹ ਪੱਧਰ 328 ਤਕ ਪਹੁੰਚ ਗਿਆ। ਬਾਕੀ ਮੰਡੀ ਗੋਬਿੰਦਗੜ੍ਹ ਸ਼ਹਿਰ ਦਾ ਏ.ਕਿਊ.ਆਈ. 2019 ਦੀ ਦੀਵਾਲੀ ਵਾਲੀ ਰਾਤ ਨੂੰ 311 ਸੀ ਪਰ 2020 ਦੀ ਦੀਵਾਲੀ ਨੂੰ 262 ਦੇ ਅੰਕੜੇ ਨਾਲ ਕੁੱਝ ਜ਼ਰੂਰ ਘਟਿਆ ਹੈ।
ਜਦੋਂ ਇਸ ਸਬੰਧੀ ਦੀਵਾਲੀ ਦੀ ਰਾਤ ਡਿਊਟੀ ਦੇ ਚੁੱਕੇ ਇਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪਟਾਕੇ ਅਤੇ ਆਤਿਸ਼ਬਾਜ਼ੀ ਦੇ ਡੀਲਰਾਂ ਨੇ ਅਪਣੇ ਮਾਲ ਦੀ ਤਕਰੀਬਨ 80 ਫ਼ੀ ਸਦੀ ਵਿਕਰੀ ਤਾਂ ਅਕਤੂਬਰ ਮਹੀਨੇ ਦੌਰਾਨ ਹੀ ਕਰ ਦਿਤੀ ਸੀ, ਹੁਣ ਸੱਪ ਲੰਘਣ ਤੋਂ ਬਾਅਦ ਸਿਰਫ਼ ਲਕੀਰ ਕੁੱਟਣ ਵਾਲੀ ਗੱਲ ਹੈ। ਉਨ੍ਹਾਂ ਦਸਿਆ ਕਿ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਅਤੇ ਚਲਾਉਣ 'ਤੇ ਪਾਬੰਦੀ 30 ਨਵੰਬਰ 2020 ਤਕ ਲਾਗੂ ਹੈ ਪਰ ਕੁੱਝ ਦਿਨਾਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਸ ਕਾਨੂੰਨ ਦੀਆਂ ਧੱਜੀਆਂ ਦੁਬਾਰਾ ਵੀ ਇਸੇ ਤਰ੍ਹਾਂ ਉੱਡਣਗੀਆਂ।


2019 'ਚ ਦੀਵਾਲੀ ਮੌਕੇ ਪੰਜਾਬ ਦਾ ਏ.ਕਿਊ.ਆਈ. 293 ਸੀ ਪਰ 2020 'ਚ ਇਹ ਪੱਧਰ 328 ਤਕ ਪਹੁੰਚ ਗਿਆ?

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement