
ਉਤਰੀ ਭਾਰਤ 'ਚ ਹੋਈ ਬਰਸਾਤ ਨੇ ਅਸਮਾਨੀ ਚੜ੍ਹੇ ਧੂੰਏਂ ਤੋਂ ਦਿਤੀ ਰਾਹਤ
ਪਟਿਆਲਾ, 16 ਨਵੰਬਰ (ਜਸਪਾਲ ਸਿੰਘ ਢਿੱਲੋਂ) : ਪਿਛਲੇ ਕਈ ਦਿਨਾਂ ਤੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਹਵਾ ਗੁਣਵਤਾ 'ਚ ਵੱਡੀ ਪੱਧਰ ਤੇ ਵਿਗਾੜ ਚੱਲ ਰਿਹਾ ਸੀ। ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਸੀ। ਦੀਵਾਲੀ ਦੇ ਪਟਾਕਿਆਂ ਨੇ ਵੀ ਇਸ ਹਵਾ ਪ੍ਰਦੂਸ਼ਣ 'ਚ ਅਪਣਾ ਪੂਰਾ ਯੋਗਦਾਨ ਪਾਇਆ। ਕਈ ਖੇਤਰਾਂ 'ਚ ਹਵਾ ਗੁਣਵਤਾ ਅਤਿ ਨਾਜ਼ੁਕ ਖੇਤਰ 'ਤੇ ਅੱਪੜ ਗਈ ਸੀ। ਇਸ ਤਾਜ਼ਾ ਹੋਈ ਬਰਸਾਤ ਨੇ ਇਨ੍ਹਾਂ ਖੇਤਰਾਂ ਨੂੰ ਭਰਵੀਂ ਰਾਹਤ ਦਿਤੀ ਹੈ, ਕਿਉਂਕਿ ਹਵਾ ਗੁਣਵਤਾ 'ਚ ਵੱਡੀ ਪੱਧਰ ਤੇ ਸੁਧਾਰ ਹੋਇਆ ਹੈ। ਅੰਕੜੇ ਦਸਦੇ ਹਨ ਕਿ ਕਈ ਖੇਤਰਾਂ 'ਚ ਹਵਾ ਗੁਣਵਤਾ ਦਾ ਅੰਕੜਾ ਅੱਧ ਤਕ ਨੀਵਾਂ ਹੋ ਚੱਕਾ ਪੰਜਾਬ ਅੰਦਰ ਇਹ ਅੰਕੜਾ ਕਾਫ਼ੀ ਤਸੱਲੀ ਵਾਲਾ ਹੈ ਕਿਉਂਕਿ ਇਹ ਅੰਕੜਾ ਕਾਫ਼ੀ ਸੁਧਾਰ ਵਾਲੇ ਪਾਸੇ ਤੁਰਿਆ ਹੈ। ਜੇਕਰ ਅੰਕੜੇ ਦੇਖੇ ਜਾਣ ਤਾਂ ਸਪਸ਼ਟ ਹੈ ਕਿ ਪੰਜਾਬ ਦੀ ਹਵਾ 'ਚ ਵੱਡਾ ਸੁਧਾਰ ਆਇਆ ਹੈ। ਬਠਿੰਡਾ ਦਾ ਅੰਕੜਾ ਬਰਤਸਾਤ ਤੋਂ ਪਹਿਲਾਂ 354 ਸੀ ਘਟ ਕੇ 43 'ਤੇ ਆ ਗਿਆ ਹੈ, ਇਸੇ ਤਰ੍ਹਾਂ ਜਲੰਧਰ 318 ਤੋਂ ਘਟ ਕੇ 116, ਮੰਡੀ ਗੋਬਿੰਦਗੜ੍ਹ 289 ਤੋਂ ਘਟ ਕੇ 110, ਲੁਧਿਆਣਾ 342 ਤੋਂ ਘਟ ਕੇ 103, ਪਟਿਆਲਾ 274 ਤੋਂ ਘਟ ਕੇ 73 , ਖੰਨਾ ਦੀ ਹਵਾ ਗੁਣਵਤਾ ਦਾ ਅੰਕੜਾ 237 ਤੋਂ ਘਟ ਕੇ 68, ਤਰਨਤਾਰਨ 178 ਤੋਂ ਘਟ ਕੇ 135, ਸੰਗਰੂਰ 163 ਤੋਂ ਘਟ ਕੇ 127 ਅਤੇ ਬਰimageਨਾਲਾ ਦੀ ਹਵਾ ਗੁਣਵੱਤਾ ਦਾ ਅੰਕੜਾ 262 ਤੋਂ ਘਟ ਕੇ 130 'ਤੇ ਪਹੁੰਚ ਗਿਆ ਹੈ।