
ਦੋਸ਼ੀਆਂ ਕੋਲੋ ਹੋਰ ਪੁੱਛ-ਗਿੱਛ ਜਾਰੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਰੋਪੜ - ਰੂਪਨਗਰ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਵਲੋਂ ਫੜੇ ਗਏ ਦੋਸ਼ੀਆਂ ਕੋਲੋਂ 3 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੌਂਦ ਤੇ 1 ਚੱਲਿਆ ਹੋਇਆ ਰੌਦ, 1 ਪਿਸਟਲ 32 ਬੋਰ, 2 ਮੈਗਜੀਨ, 11 ਰੌਦ 32 ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਕੋਲੋ ਹੋਰ ਪੁੱਛ-ਗਿੱਛ ਜਾਰੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Arrested
ਇਸ ਸਬੰਧੀ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਥਾਣਾ ਨੂਰਪੁਰ ਬੇਦੀ ਵਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਮੁਕੱਦਮੇ ਦੇ ਦੋਸ਼ੀ ਰਾਹੁਲ ਸ਼ਰਮਾ ਉਰਫ ਜੋਲੀ ਪੁੱਤਰ ਹੇਮਰਾਜ ਵਾਸੀ ਪਿੰਡ ਖੇੜੀ ਥਾਣਾ ਨੂਰਪੂਰ ਬੇਦੀ ਨੂੰ ਮਿਤੀ 15-11-2020 ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 1 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੋਦ ਤੇ 1 ਚੱਲਿਆ ਹੋਇਆ ਰੋਦ ਬਰਾਮਦ ਕੀਤਾ ਗਿਆ ਸੀ।
Arrested
ਤਫਤੀਸ਼ ਦੌਰਾਨ ਪ੍ਰਦੀਪ ਕੁਮਾਰ ਉਰਫ਼ ਹਨੀ ਪੁੱਤਰ ਹਰੀ ਕ੍ਰਿਸ਼ਨ ਵਾਸੀ ਪਿੰਡ ਖੇੜੀ ਥਾਣਾ ਨੂਰਪੁਰਬੇਦੀ ਅਤੇ ਪਰਮਜੀਤ ਸਿੰਘ ਉਰਫ ਪੰਮੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਖੇੜੀ ਥਾਣਾ ਨੂਰਪੂਰ ਬੇਦੀ ਨੂੰ ਨਾਮਜ਼ਦ ਕੀਤਾ ਗਿਆ ਤੇ ਮਿਤੀ 16-11-2020 ਨੂੰ ਨਾਕਾਬੰਦੀ ਕਰਕੇ ਪ੍ਰਦੀਪ ਕੁਮਾਰ ਉਰਫ਼ ਹਨੀ ਅਤੇ ਪਰਮਜੀਤ ਸਿੰਘ ਉਰਫ਼ ਪੰਮੀ ਉਕਤ ਨੂੰ ਗ੍ਰਿਫਤਾਰ ਕਰਕੇ ਪ੍ਰਦੀਪ ਕੁਮਾਰ ਉਰਫ਼ ਹਨੀ ਉਕਤ ਪਾਸੋ 1 ਦੇਸੀ ਕੱਟਾ 315 ਬੋਰ
Arrested
1 ਜਿੰਦਾ ਰੋਦ ਸਮੇਤ ਗੱਡੀ ਨੰਬਰੀ 2-012-0859 ਅਤੇ ਪਰਮਜੀਤ ਸਿੰਘ ਉਰਫ ਪੰਮਾ ਉਕਤ ਪਾਸੋ 1 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੋਦ ਬਰਾਮਦ ਹੋਏ। ਤਫਤੀਸ਼ ਦੌਰਾਨ ਰਾਹੁਲ ਸ਼ਰਮਾ ਉਰਫ਼ ਜੋਲੀ ਉਕਤ ਦੀ ਨਿਸ਼ਾਨਦੇਹੀ ਪਰ ਪੱਤਣ ਪੁੱਲ ਸਤਲੁਜ ਦਰਿਆ ਦੇ ਨੇੜੇ ਤੋ 1 ਪਿਸਟਲ 32 ਬੋਰ, 2 ਮੈਗਜੀਨ, 11 ਰੋਦ 32 ਬੋਰ ਅਤੇ ਮੋਟਰਸਾਈਕਲ ਨੰਬਰੀ 2-12”-0372 ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਰੂਪਨਗਰ ਪੁਲਿਸ ਵਲੋਂ ਗੈਂਗਸਟਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਬਾਰਾਂ ਪਿਸਤੌਲਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।