ਮੁੱਖ ਮੰਤਰੀ ਨੇ ਪੰਜਾਬ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ
Published : Nov 17, 2021, 9:09 pm IST
Updated : Nov 17, 2021, 9:09 pm IST
SHARE ARTICLE
CHIEF MINISTER LAYS FOUNDATION STONE OF FILM CITY
CHIEF MINISTER LAYS FOUNDATION STONE OF FILM CITY

ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾ ਰਹੀ ਹੈ ਫਿਲਮ ਸਿਟੀ

ਬੱਸੀ ਪਠਾਣਾ: ਫਤਿਹਗੜ ਸਾਹਿਬ ਮੁਹਾਲੀ ਰੋਡ ਤੇ ਪਿੰਡ ਮੁਕਾਰੋਂਪੁਰ ਨੇੜੇ ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾਣ ਵਾਲੀ ਫਿਲਮ ਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਰੱਖਿਆ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ.ਚੰਨੀ ਨੇ ਕਿਹਾ ਕਿ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਰੀਬ 400 ਏਕੜ ਵਿੱਚ ਫਿਲਮ ਸਿਟੀ ਬਣਾਉਣ ਜਾ ਰਹੀ ਹੈ। ਉਹਨਾਂ ਕਿਹਾ ਕਿ ਫਿਲਮਾਂ ਸਮਾਜ ਨੂੰ ਸੇਧ ਦੇਣ ਦਾ ਬਹੁਤ ਵਧੀਆ ਜ਼ਰੀਆ ਹਨ। ਉਹਨਾਂ ਕਿਹਾ ਕਿ ਕਲਾਕਾਰਾਂ ਵੱਲੋਂ ਜਾਂ ਫਿਲਮਾਂ ਵਿੱਚ ਕੀਤੀ ਗਈ ਗੱਲ ਦਾ ਨੌਜਵਾਨਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਚੰਗੇ ਗੀਤ ਅਤੇ ਚੰਗੀਆਂ ਫਿਲਮਾਂ ਨੌਜਵਾਨਾਂ ਨੂੰ ਚੰਗੇ ਰਾਹ ਉੱਤੇ ਪਾ ਕੇ ਸੂਬੇ ਦੀ ਤਰੱਕੀ ਵਿੱਚ ਅਹਿਮ ਯੌਗਦਾਨ ਪਾ ਸਕਦੀਆਂ ਹਨ।

CHIEF MINISTER LAYS FOUNDATION STONE OF FILM CITYCHIEF MINISTER LAYS FOUNDATION STONE OF FILM CITY

ਉਹਨਾਂ ਕਿਹਾ ਕਿ ਪੰਜਾਬ ਵਿੱਚ ਫਿਲਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਕਲਾਕਾਰਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ, ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਚੰਗੀਆਂ ਫਿਲਮਾਂ ਅਤੇ ਚੰਗੇ ਗੀਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਮਿਲੇ। ਉਹਨਾਂ ਨੇ ਭਰੋਸਾ ਦਿੱਤਾ ਕਿ ਫਿਲਮ ਇੰਡਸਟਰੀ ਅਤੇ ਕਲਾਕਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਤੇ ਇਸ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਫਿਲਮ ਇੰਡਸਟਰੀ ਬੇਫਿਕਰ ਹੋ ਕਿ ਆਪਣਾ ਕੰਮ ਕਰ ਸਕਦੀ ਹੈ।

CHIEF MINISTER LAYS FOUNDATION STONE OF FILM CITYCHIEF MINISTER LAYS FOUNDATION STONE OF FILM CITY

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ ਬਸੀ ਪਠਾਣਾ ਵਿਖੇ ਵੱਡੀ ਗਿਣਤੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ ਜਿਸ ਨਾਲ ਰੁਜਗਾਰ ਦੇ ਮੌਕੇ ਪੈਦਾ ਹੁੰਦੇ ਹਨ ਤੇ ਫਿਲਮ ਸਿਟੀ ਬਨਣ ਨਾਲ ਜਿੱਥੇ ਫਿਲ਼ਮ ਇੰਡਸਟਰੀ ਪ੍ਰਫੁੱਲਿਤ ਹੋਵੇਗੀ ਉੱਥੇ ਹਲਕਾ ਬੱਸੀ ਪਠਾਣਾ ਦੀ ਤਰੱਕੀ ਵੀ ਰਫਤਾਰ ਫੜੇਗੀ। ਇਸ ਮੌਕੇ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਇਕਬਾਲ ਸਿੰਘ ਚੀਮਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਕਿਵੇਂ ਵਧਿਆ ਹੈ। ਇਹ ਹੁਣ ਪਹਿਲਾਂ ਨਾਲੋਂ ਵੀ ਮਹੱਤਵਪੂਰਨ ਹੈ ਕਿ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦਾ ਚੰਡੀਗੜ ਦੇ ਨੇੜੇ ਆਪਣਾ ਸਥਾਈ ਆਧਾਰ ਹੋਵੇ, ਜਿਸ ਨੂੰ ਉਦਯੋਗ ਅਪਣਾ “ਘਰ“ ਕਹਿ ਸਕੇ। ਇਸੇ ਉਦੇਸ਼ ਨਾਲ ਹੀ ਪੰਜਾਬ ਫਿਲਮ ਸਿਟੀ ਦੇ ਪ੍ਰੋਜੈਕਟ ਦੀ ਕਲਪਨਾ ਕੀਤੀ ਗਈ ਹੈ।

CHIEF MINISTER LAYS FOUNDATION STONE OF FILM CITYCHIEF MINISTER LAYS FOUNDATION STONE OF FILM CITY

ਪੰਜਾਬ ਫਿਲਮ ਸਿਟੀ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਦੇ ਨਿਰਮਾਤਾਵਾਂ ਨੂੰ ਵਿਆਪਕ ਬੁਨਿਆਦੀ ਢਾਂਚਾ ਤਿਆਰ ਕਰਕੇ ਨਵੇਂ ਮੌਕੇ ਖੇਤਰ ਪ੍ਰਦਾਨ ਕਰਵਾਏਗੀ। ਪੰਜਾਬ ਫਿਲਮ ਸਿਟੀ ਸਭ ਤੋਂ ਪਹਿਲਾਂ ਪੇਸ਼ੇਵਰ ਤੌਰ ‘ਤੇ ਪੂਰੀ ਤਰਾਂ ਨਾਲ ਪ੍ਰਬੰਧਿਤ ਫਿਲਮ ਸਿਟੀ ਜਿਸਦੇ ਵਿੱਚ ਸੂਟਿੰਗ ਫਲੈਰ, ਬੈਕ ਲਾਟ, ਸ਼ੂਟਿੰਗ ਰੇਂਜ, ਥੀਮਡ ਅਤੇ ਜਨਰਲ ਸੈੱਟ ਹੋਣਗੇ ਇਸਦੇ ਨਾਲ ਨਾਲ ਸਾਜੋ-ਸਾਮਾਨ, ਟੈਕਨੀਸ਼ੀਅਨ ਅਤੇ ਸ਼ੂਟਿੰਗ ਭੂ ਦੀ ਸੁਵਿਧਾਵਾਂ ਪ੍ਰਦਾਨ ਕਰੇਗੀ। ਉਪਰੋਕਤ ਤੋਂ ਇਲਾਵਾ, ਪੰਜਾਬ ਫਿਲਮ ਸਿਟੀ ਰਿਹਾਇਸ, ਬੋਰਡਿੰਗ ਅਤੇ ਸਹਾਇਕ ਸੇਵਾਵਾਂ ਦੀ ਵੀ ਸਹੂਲਤ ਦੇਵੇਗੀ। ਇਸ ਪ੍ਰੋਜੈਕਟ ਦੇ ਵਿਕਾਸ ਦੇ ਪਿੱਛੇ ਵਿਚਾਰ ਨੌਜਵਾਨਾਂ ਲਈ ਰਚਨਾਤਮਕ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਨਵੇਂ ਦਿਸ਼ਾ ਨੂੰ ਖੋਲਣਾ ਵੀ ਹੈ। ਫਿਲਮ ਸਿਟੀ ਦੀ ਸਥਾਪਨਾ ਅਤੇ ਸੰਚਾਲਨ ਆਸਾਨ ਕੰਮ ਨਹੀਂ ਹੈ। ਇਸ ਨੂੰ ਮਜਬੂਤ ਪ੍ਰਬੰਧਨ ਪ੍ਰਣਾਲੀਆਂ, ਚੁਸਤ ਅਤੇ ਗਤੀਸ਼ੀਲ ਓਪਰੇਟਿੰਗ ਟੀਮਾ ਅਤੇ ਵਿਭਾਗਾਂ ਦੀ ਲੋੜ ਹੈ। ਇਸ ਨੂੰ ਬਹੁਤ ਉੱਚ ਪੱਧਰੀ ਕੁਸ਼ਲਤਾ ਦੇ ਨਾਲ ਕੰਮ ਕਰਨ ਦੇ ਪੇਸ਼ੇਵਰ ਕਾਰਜਾਂ ਦੇ ਮਾਮਲੇ ਵਿੱਚ ਉੱਚ ਪੱਧਰੀ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ।

CM Charanjit Singh ChanniCM Charanjit Singh Channi

ਫਿਲਮ ਸਿਟੀ ਪ੍ਰੋਡਕਸਨ ਹਾਊਸਾਂ, ਕਲਾਕਾਰਾਂ ਆਦਿ ਨੂੰ ਉਹਨਾਂ ਦੇ ਪ੍ਰੋਜੈਕਟਾਂ ਨੂੰ ਕੁਸਲਤਾ ਨਾਲ ਚਲਾਉਣ ਲਈ ਸੁਰੱਖਿਅਤ ਅਤੇ ਵਿਸ਼ੇਸ਼ ਕੰਮ ਸਥਾਨ ਵੀ ਪ੍ਰਦਾਨ ਕਰੇਗੀ। ਪੰਜਾਬ ਫਿਲਮ ਸਿਟੀ ਇੱਕ ਗੇਟਡ ਪ੍ਰਾਈਵੇਟ ਜਗਾ ਹੋਵੇਗੀ ਜੋ ਪ੍ਰੋਡਕਸਨ ਹਾਊਸਾਂ ਅਤੇ ਲਈ ਲੋੜੀਂਦੀ ਗੋਪਨੀਯਤਾ ਨੂੰ ਯਕੀਨੀ ਬਣਾਏਗੀ।
ਪੰਜਾਬ ਫਿਲਮ ਸਿਟੀ ਦਾ ਪ੍ਰਬੰਧਨ ਗਤੀਸ਼ੀਲ ਹੈ ਅਤੇ ਸਾਬਤ ਹੋਏ ਟਰੈਕ ਰਿਕਾਰਡ ਨਾਲ ਆਉਂਦਾ ਹੈ। ਪ੍ਰਮੋਟਰ ਅਪਜਿੰਦਰ ਸਿੰਘ ਚੀਮਾ ਕੋਲ ਭਾਰਤ ਦੇ ਮੋਹਰੀ ਭਾਵ ਬਾਇਲਰ ਨਿਰਮਾਣ ਉਦਯੋਗ ਵਿੱਚੋਂ ਇੱਕ ਸਥਾਪਤ ਕਰਨ ਵਿੱਚ 40 ਸਾਲਾਂ ਦਾ ਸਫਲ ਉੱਦਮੀ ਅਨੁਭਵ ਹੈ। “ਬਾਇਲਰਮੈਨ“ ਵਜੋਂ ਜਾਣੇ ਜਾਂਦੇ ਚੀਮਾ ਹੁਣ ਉੱਤਰੀ ਭਾਰਤ ਦੀ ਪਹਿਲੀ ਫਿਲਮ ਸਿਟੀ ਸਥਾਪਤ ਕਰਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ “ਪੰਜਾਬ ਫਿਲਮ ਸਿਟੀ“ ਲੈ ਕੇ ਆਏ ਹਨ।
ਜਿਕਰਯੋਗ ਹੈ ਕਿ ਚੀਮਾ ਬਾਲ ਬਾਇੰਗ ਵਾਲੇ ਪਿਤਾ ਦੀ ਬਜਾਏ ਬਾਲ ਪਲੇਇੰਗ ਪਿਤਾ ਹਨ। ਉਹਨਾਂ ਨੇ ਆਪਣੇ ਪੁੱਤਰ  ਇਕਬਾਲ ਸਿੰਘ ਚੀਮਾ, ਪੰਜਾਬ ਫਿਲਮ ਸਿਟੀ ਦੇ ਕਾਰਜਕਾਰੀ ਨਿਰਦੇਸ਼ਨ ਵਿੱਚ ਉੱਚ ਪੱਧਰੀ ਵਪਾਰਕ ਅਤੇ ਸਮਾਜਿਕ ਹੁਨਰ ਨੂੰ ਉਚਿਤ ਰੂਪ ਵਿੱਚ ਉਭਾਰਿਆ ਹੈ।

CHIEF MINISTER LAYS FOUNDATION STONE OF FILM CITYCHIEF MINISTER LAYS FOUNDATION STONE OF FILM CITY

ਇਕਬਾਲ ਚੀਮਾ ਦਾ ਮੰਨਣਾ ਹੈ ਕਿ ‘ਇਨੇ ਵੱਡੇ ਪੈਮਾਨੇ ‘ਤੇ ਫਿਲਮ ਸਿਟੀ ਦਾ ਆਉਣਾ ਨੌਜਵਾਨ ਚਾਹਵਾਨਾਂ ਨੂੰ ਮਨੋਰੰਜਨ ਉਦਯੋਗ ਵਿੱਚ ਸ਼ਾਨਦਾਰ ਕਰੀਅਰ ਚੁਣਨ ਲਈ ਉਤਸ਼ਾਹਿਤ ਕਰੇਗਾ। ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿਰਫ ਅੱਧੇ ਘੰਟੇ ਦੀ ਡਰਾਈਵ ਨਾਲ ਪੰਜਾਬ ਫਿਲਮ ਸਿਟੀ ਆਸਾ ਪਹੁੰਚਣਯੋਗ ਹੈ। ਸ਼ਹਿਰ ਦੀ ਭੀੜ-ਭੜਕੇ ਤੋਂ ਦੂਰ ਇਥੇ ਵਾਤਾਵਰਣ ਹਰਿਆ ਭਰਿਆ ਅਤੇ ਸ਼ਾਂਤੀਪੂਰਨ ਹੈ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਵਧੀਕ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੇਨੂੰ ਦੁੱਗਲ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਲਾਕਾਰ ਹਾਜ਼ਰ ਸਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM
Advertisement