‘AAP’ ਦੇ ਖਿਲਾਰੇ ਨਾਲ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ
Published : Nov 17, 2021, 8:35 am IST
Updated : Nov 17, 2021, 8:45 am IST
SHARE ARTICLE
political Leaders
political Leaders

2022 ਦੀਆਂ ਚੋਣਾਂ ਲਈ ਹੁਣ ਤਕ ਦੀ ਤਸਵੀਰ

 

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਚਾਰ ਮਹੀਨੇ ਪਹਿਲਾਂ 23 ਜੁਲਾਈ ਨੂੰ ਸੁਨੀਲ ਜਾਖੜ ਨੂੰ ਪਾਸੇ ਕਰ ਕੇ ਨਵਜੋਤ ਸਿੱਧੂ ਨੂੰ ਜਦੋਂ ਪਾਰਟੀ ਪ੍ਰਧਾਨ ਬਣਾਇਆ ਗਿਆ ਤਾਂ ਲਗਦਾ ਸੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਦੁਬਾਰਾ ਚੋਣ ਮੈਦਾਨ ’ਚ ਮਜ਼ਬੂਤੀ ਨਾਲ ਕਾਮਯਾਬ ਹੋਵੇਗੀ, ਪਰ ਪਿਛਲੇ 45 ਦਿਨਾਂ ਤੋਂ ਨਵਜੋਤ ਸਿੱਧੂ ਨੇ ਜੋ ਅਸਤੀਫ਼ੇ, ਟਵਿੱਟਰ, ਬਿਆਨਬਾਜ਼ੀ ਤੇ ਬੋਲ-ਕੁਬੋਲ ਦਾ ਦੌਰ, ਅਪਣੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਸ ਦੀ ਸਰਕਾਰ ਵਿਰੁਧ ਕਾਂਗਰਸ ਦੀ ਕਾਮਯਾਬੀ ’ਤੇ ਸਵਾਲ ਖੜੇ ਕੀਤੇ ਹਨ, ਬਲਕਿ ਤਿੰਨ ਫਾੜ ਹੋਈ ਇਸ ਪਾਰਟੀ ਨੂੰ ਕਾਫ਼ੀ ਕਮਜ਼ੋਰ ਕਰ ਦਿਤਾ ਹੈ। 

CM Charanjit Singh ChanniCM Charanjit Singh Channi

ਪਿਛਲੇ ਹਫ਼ਤੇ 2 ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ ’ਚ ਚੰਨੀ ਵਲੋਂ ਦਿਤੇ ਬਿਆਨਾਂ ਤੇ ਕੀਤੇ ਐਲਾਨਾਂ ਤੋਂ ਪੰਜਾਬ ’ਚ ਕਮਜ਼ੋਰ ਵਰਗ ਦਾ ਵੋਟ ਬੈਂਕ ਉਂਜ ਤਾਂ ਇਕ ਜੁੱਟ ਹੋਇਆ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ’ਚ ਕਾਮਯਾਬੀ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ ਪਰ ‘ਆਪ’ ਪਾਰਟੀ ਦੇ ਕੁਲ 19 ਵਿਧਾਇਕਾਂ ਦੇ 4 ਗਰੁੱਪਾਂ ’ਚ ਵੰਡੇ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਝ ਤਾਕਤ ਹੋਰ ਮਿਲਣ ਦੀ ਆਸ ਹੈ ਜਿਸ ਨਾਲ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦਾ ਇਕ ਤਰ੍ਹਾਂ ਸਿੱਧਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।

Harwinder Singh Phoolka AAP MLAHarwinder Singh Phoolka AAP MLA

ਵਿਧਾਨ ਸਭਾ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 2017 ਦੀਆਂ ਚੋਣਾਂ ’ਚ 20 ਵਿਧਾਇਕਾਂ ਵਾਲੀ ਵਿਰੋਧੀ ਧਿਰ ‘ਆਪ’ ਦੇ ਹਰਵਿੰਦਰ ਸਿੰਘ  ਫੂਲਕਾ ਦੇ ਛੱਡਣ ਉਪਰੰਤ ਇਕ ਸਾਲ ’ਚ ਇਸ ਦਾ ਤੀਲਾ ਤੀਲਾ ਖਿੰਡ ਗਿਆ ਹੈ। ਸੁਖਪਾਲ ਖਹਿਰਾ ਤੇ ਬਲਦੇਵ ਜੈਤੋਂ ਨੇ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ਟਿਕਟ ’ਤੇ ਲੋਕ ਸਭਾ ਚੋਣ ਲੜੀ, ਪਿਛੇ ਹਫ਼ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਵਿਧਾਇਕ ਨੂੰ ਬਤੌਰ ਵਿਧਾਇਕ ‘ਅਯੋਗ’ ਕਰਾਰ ਦੇ ਦਿਤਾ ਯਾਨੀ 29 ਅਕਤੂਬਰ ਨੂੰ ਜਾਰੀ 8 ਸਫ਼ਿਆਂ ਦੀ ਨੋਟੀਫ਼ੀਕੇਸ਼ਨ ਮੁਤਾਬਕ ਮਾਸਟਰ ਬਲਦੇਵ ਸਿੰਘ, ਐਮ.ਐਲ.ਏ ਨਹੀਂ ਰਹੇ।

Sukhpal Singh KhairaSukhpal Singh Khaira

ਭੁਲੱਥ ਤੋਂ ਸਖੁਪਾਲ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਬਾਕੀ ਬਚਦੇ 17 ਵਿਧਾਇਕਾਂ ਚੋਂ ਦੋ ਜਗਤਾਰ ਜੱਗਾ ਤੇ ਰੁਪਿੰਦਰ ਕੌਰ ਰੂਬੀ ਆਪ ਛੱਡ ਕੇ ਕਾਂਗਰਸ ’ਚ ਚਲੇ ਗਏ, ਜਦੋਂ ਕਿ ਜਗਦੇਵ ਕਮਾਲੂ ਤੇ ਪਿਰਮਲ ਖਾਲਸਾ ਨੂੰ ਵਿਧਾਨ ਸਭਾ ਸਕੱਤਰੇਤ ਨੇ ਦੁਬਾਰਾ ਲਿਖਤੀ ਚਿੱਠੀ ਭੇਜ ਕੇ ਕਾਂਗਰਸ ’ਚ ਸ਼ਮੂਲੀਅਤ ਦੀ ਲੋਅ ’ਚ ਆਪੋ-ਅਪਣੇ ਅਸਤੀਫ਼ੇ ਭੇਜਦ ਅਤੇ ਬਤੌਰ ਵਿਧਾਇਕ ਦੀ ‘ਪੁਜੀਸ਼ਨ’ ਬਿਆਨ ਕਰਨ ਨੂੰ ਕਿਹਾ ਹੈ। 

Nazar Singh Manshahia

Nazar Singh Manshahia

ਅਰਮਜੀਤ ਸੰਦੋਆ ਅਤੇ ਨਾਜਰ ਸਿੰਘ ਮਾਨਸ਼ਾਹੀਆ 2019 ਲੋਕ ਸਪਾ ਚੋਣਾਂ ਤੋਂ ਪਹਿਲਾਂ ਅਪ੍ਰੈਲ ’ਚ ਹੀ ਕਾਂਗਰਸ ’ਚ ਜਾ ਵੜੇ ਸਨ, ਉਨ੍ਹਾਂ ਦਾ ‘ਡਿਸਕੁਆਲੀਫ਼ੀਕੇਸ਼ਨ’ ਕੇਸ ਢਾਈ ਸਾਲ ਤੋਂ ਲਟਕਿਆ ਹੈ ਅਤੇ ਅੱਜ ਫਿਰ ਸਪੀਕਰ ਨੇ ਸੁਣਵਾਈ ਦੀ ਤਰੀਕ 30 ਨਵੰਬਰ ਪਾ ਦਿਤੀ ਹੈ।  ਦੂਜੇ ਪਾਸੇ ਭਾਜਪਾ ਕਿਸਾਨੀ ਅੰਦੋਲਨ ਕਾਰਨ ਨੁਕਰੇ ਲੱਗੀ ਹੈ, ਉਂਝ ਤਾਂ 117 ਸੀਟਾਂ ’ਤੇ ਚੋਣ ਲੜਨ ਦੇ ਦਮਗਜੇ ਮਾਰਦੀ ਹੈ ਅਤੇ ਹਿੰਦੂ ਵੋਟਾਂ ਨੂੰ ਇਕੱਠੇ ਕਰ ਕੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਬਣਦੀ ਜਾ ਰਹੀ ਹੈ ਕਿ ਮੁੱਖ ਮੁਕਾਬਲਾ ਸੱਤਾਧਾਰੀ ਕਾਂਰਗਸ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ’ਚ ਹੋਣ ਦੀ ਸੰਭਾਵਨਾ ਵਧੀ ਹੈ। 

Captain Amarinder Singh Captain Amarinder Singh

ਤਜ਼ਰਬੇਕਾਰ ਸਿਆਸਤਦਾਨ, ਘਾਗ ਨੇਤਾ, ਚੋਣ ਅੰਕੜਾ, ਮਾਹਰ, ਬਜ਼ੁਰਗ ਕਾਂਰਗਸੀ ਲੀਡਰ ਅਜੇ ਵੀ ਇਹ ਤਰਕ ਦੇ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਜੇੇ ਵੀ ਪੰਜਾਬ ਦੇ ਲੋਕਾਂ ’ਚ ਹਰਮਨ ਪਿਆਰੇ ਨੇਤਾ ਹਨ ਅਤੇ ਨਵੀਂ ਪਾਰਟੀ ‘ਪੰਜਾਬ ਲੋਕ ਪਾਰਟੀ’ ਦੇ ਝੰਡੇ ਹੇਠ ਉਹ ਉਨ੍ਹਾਂ ਕਾਂਗਰਸ ਨੇਤਾਵਾਂ ਨੂੰ ਜੋ ਜੋੜਨ ’ਚ ਕਾਮਯਾਬ ਰਹੇ, ਜਿਨ੍ਹਾਂ ਨੂੰ ਪਾਰਟੀ ਟਿਕਟ ਤੋਂ ਨਾਂਹ ਹੋਵੇਗੀ, ਤਾਂ ਇਸ ਦਾ ਲਾਭ ਵਿਰੋਧੀ ਧਿਰਾਂ, ਅਕਾਲੀ ਦਲ ਤੇ ਆਪ ਨੂੰ ਹੋਵੇਗਾ। 

ਇਨ੍ਹਾਂ ਚੋਣ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਟਵੀਟਾਂ ਤੇ ਬੋਲ-ਕੁਬੋਲਾਂ ’ਤੇ ਲਗਾਮ ਸਿਰਫ਼ ਕਾਂਰਗਸ ਹਾਈ ਕਮਾਂਡ ਲਗਾ ਸਕਦੀ ਹੈ, ਜਿੰਨੀ ਛੇਤੀ ਹੋ ਸਕੇ, ਇਹ ਬੜਬੋਲਾ, ਫੀਲਡ ’ਚ ਜਾ ਕੇ ਵਿਰੋਧੀ ਧਿਰਾਂ ਵਿਰੁਧ ਭੜਾਸ ਕੱਢੇ ਅਤੇ ਅਪਣੀਆਂ ਤੇ ਅਪਣੀ ਸਰਕਾਰ ਦੀਆਂ 2 ਮਹੀਨਿਆਂ ਦੀਆਂ ਪ੍ਰਾਪਤੀਆਂ ਦੱਸੇ ਤਾਂ ਕਿਤੇ ਕਾਂਗਰਸ ’ਚ ਮਜਬੂਤੀ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement