
ਬੀਬੀ ਮੀਮਸਾ ਦੀ ਚੁਨੌਤੀ ਨੂੰ ਨਜ਼ਰਅੰਦਾਜ਼ ਨਾ ਕਰੇ ਸੁਖਬੀਰ ਸਿੰਘ ਬਾਦਲ : ਢਪਾਲੀ
ਕੋਟਕਪੂਰਾ, 16 ਨਵੰਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦਾ ਦੋਸ਼ ਪੰਥਦਰਦੀਆਂ ਜਾਂ ਸਿੱਖ ਚਿੰਤਕਾਂ ਉੱਪਰ ਮੜ ਕੇ ਉਨਾ ਨੂੰ ਝੂਠ ਫੜਨ ਵਾਲਾ ‘ਲਾਈ’ ਟੈਸਟ ਕਰਾਉਣ ਦੇ ਮਿਹਣੇ ਮਾਰਨ ਵਾਲਾ ਸੁਖਬੀਰ ਸਿੰਘ ਬਾਦਲ ਹੁਣ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਸਲਾਹਕਾਰ ਬੀਬੀ ਰਜਿੰਦਰ ਕੌਰ ਮੀਮਸਾ ਦੀ ਚੁਣੌਤੀ ਨੂੰ ਨਜਰਅੰਦਾਜ ਨਾ ਕਰਨ।
ਉੱਘੇ ਸਿੱਖ ਚਿੰਤਕ ਤੇ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਸੇਵਾਦਾਰ ਦਰਬਾਰ ਏ ਖਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬੀਬੀ ਮੀਮਸਾ ਵਲੋਂ ਬੇਅਦਬੀ ਕਾਂਡ ਦੇ ਦੋਸ਼ਾਂ ’ਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ ਹਰਸ਼ ਧੂਰੀ ਵਰਗੇ ਡੇਰਾ ਪੇ੍ਰਮੀਆਂ ਨੂੰ ਸੁਖਬੀਰ ਸਿੰਘ ਬਾਦਲ ’ਤੇ ਸਾਲ 2016 ਤੋਂ ਹੀ ਸੰਭਾਲਣ ਸਬੰਧੀ ਲਾਏ ਸੰਗੀਨ ਦੋਸ਼ਾਂ ਦੇ ਮੱਦੇਨਜਰ ਬੀਬੀ ਮੀਮਸਾ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਮੇਰੇ ਵਲੋਂ ਆਖੀ ਕੋਈ ਵੀ ਗੱਲ ਗਲਤ ਸਾਬਿਤ ਹੋ ਜਾਵੇ ਤਾਂ ਉਹ ‘ਲਾਈ’ ਟੈਸਟ ਕਰਵਾਉਣ ਲਈ ਤਿਆਰ ਹੈ। ਬਸ਼ਰਤੇ ਸੁਖਬੀਰ ਸਿੰਘ ਬਾਦਲ ਵੀ ਖੁਦ ‘ਲਾਈ’ ਟੈਸਟ ਕਰਾਉਣ ਦੀ ਚੁਣੌਤੀ ਕਬੂਲ ਕਰਨ। ਭਾਈ ਢਪਾਲੀ ਨੇ ਦੋਸ਼ ਲਾਇਆ ਕਿ ਐਨੇ ਦਿਨ ਬੀਤਣ ਤੋਂ ਬਾਅਦ ਵੀ ਸੁਖਬੀਰ ਬਾਦਲ ਦੀ ਚੁੱਪ ਇਹੀ ਸੰਕੇਤ ਦਿੰਦੀ ਹੈ ਕਿ ਬੇਅਦਬੀ ਮਾਮਲੇ ’ਚ ਦੋਸ਼ੀ ਮੰਨੇ ਜਾ ਰਹੇ ਸੋਦਾ ਸਾਧ ਦੇ ਨਾਲ-ਨਾਲ ਬਾਦਲ ਪ੍ਰਵਾਰ ਵੀ ਪੂਰੀ ਤਰ੍ਹਾਂ ਦੋਸ਼ੀ ਹੈ। ਕਿਉਂਕਿ ਜੇਕਰ ਸੁਖਬੀਰ ਬਾਦਲ ਸੱਚਾ ਹੈ ਤਾਂ ਅਪਣੇ ਦੂਜੀ ਕਤਾਰ ਦੇ ਲੀਡਰਾਂ ਨੂੰ ਅੱਗੇ ਕਰਨ ਦੀ ਬਜਾਏ ਖੁਦ ਬੀਬੀ ਮੀਮਸਾ ਦੇ ਸਵਾਲਾਂ ਦੇ ਜਵਾਬ ਦੇਵੇ। ਭਾਈ ਢਪਾਲੀ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਆਖ ਰਹੇ ਹਨ ਕਿ ਬੀਬੀ ਮੀਮਸਾ ਝੂਠ ਬੋਲ ਰਹੀ ਹੈ ਤਾਂ ਉਹ ਲੀਡਰ ਆਪਣੇ ਪ੍ਰਧਾਨ ਨੂੰ ਆਖਣ ਕੇ ਅਪਣੀ ਦਿੱਲੀ ਰਿਹਾਇਸ਼ ਦੇ ਐਂਟਰੀ ਰਜਿਸਟਰ ਦੀ 2016 ਵਾਲੇ ਉਹਨਾ ਦਿਨਾਂ ਦੇ ਰਿਕਾਰਡ ਨੂੰ ਜਨਤਕ ਕਰ ਦੇਵੇ, ਜਿੰਨਾ ਦਿਨਾਂ ਦਾ ਜਿਕਰ ਬੀਬੀ ਮੀਮਸਾ ਕਰ ਰਹੀ ਹੈ। ਭਾਈ ਢਪਾਲੀ ਨੇ ਬਾਦਲ ਦਲ ’ਚ ਬੈਠੇ ਬਾਕੀ ਲੀਡਰਾਂ ਨੂੰ ਵੀ ਬੀਬੀ ਮੀਮਸਾ ਤੋ ਸੇਧ ਲੈਣ ਲਈ ਕਿਹਾ ਕੇ ਉਹ ਵੀ ਅਪਣੀ ਜਮੀਰ ਦੀ ਅਵਾਜ਼ ਸੁਣ ਕੇ ਬਾਦਲ ਦਲ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਿਆਂ ਕਰਨ ਲਈ ਅੱਗੇ ਆਉਣ।
ਜੋਂ ਪਿਛਲੇ ਲੰਮੇ ਸਮੇਂ ਤੋਂ ਪੰਥ ਨੂੰ ਰੋਲਣ ਵਾਲੇ ਇਸ ਬਾਦਲ ਪ੍ਰਵਾਰ ਨੂੰ ਸਬਕ ਸਿਖਾਇਆ ਜਾ ਸਕੇ।