Punjab News : ਪੰਜਾਬ ਅਤੇ ਪੰਥ ਦੇ ਭਲੇ ਲਈ ਅਤੇ ਪੰਥਕ ਏਕਤਾ ਲਈ ਮੈਂ ਪੰਜਾਬ ਦੇ ਹਰ ਘਰ ਤੱਕ ਜਾਵਾਂਗਾ - ਮੰਡ

By : GAGANDEEP

Published : Nov 17, 2023, 6:48 pm IST
Updated : Nov 17, 2023, 7:20 pm IST
SHARE ARTICLE
Bhai Dhyan Singh Mand
Bhai Dhyan Singh Mand

Punjab News : ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਚੁੱਕੀ''

Bhai Dhyan Singh Mand News  : ਅੱਜ ਪੰਜਾਬ ਦੇ ਲੋਕ ਅਤੇ ਪੰਥਕ ਸੋਚ ਰੱਖਣ ਵਾਲ਼ੇ ਪੰਥ ਦਰਦੀ ਦੁਬਦਾ ਵਿੱਚ ਹਨ. ਹਰ ਪਾਸੇ ਲੋਕਾਂ ਵਿਚ ਨਿਰਸਤਾ ਹੈ। ਅੱਜ ਪੰਜਾਬ ਪੂਰੀ ਬਰਬਾਦੀ ਦੇ ਰਾਹ ਪੈ ਚੁੱਕਾ ਹੈ ਅਤੇ ਪੰਥਕ ਸ਼ਕਤੀ ਖਿਲਰ ਚੁੱਕੀ ਹੈ। ਮੈਂ ਪੰਜਾਬ ਅਤੇ ਪੰਥ ਦੇ ਭਲੇ ਲਈ ਅਤੇ ਖਿੰਡ ਚੁੱਕੀ ਪੰਥਕ ਸ਼ਕਤੀ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਲਈ ਪੰਥਕ ਏਕਤਾ ਦੇ ਸੰਕਲਪ ਨੂੰ ਸਿਰੇ ਚਾੜਨ ਲਈ ਪੰਜਾਬ ਦੇ ਹਰ ਘਰ ਤੱਕ ਜਾਵਾਂਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ  ਵਿਖੇ ਪੰਥਕ ਜਥੇਬੰਦੀਆਂ ਵਲੋਂ ਸੱਦੇ ਖਾਲਸਾ ਦਰਬਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਨੇ ਕਿਹਾ ਕਿ ਮੈਂ ਵੱਖ-ਵੱਖ ਪੰਥਕ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਗੁਰੂ ਸਿਧਾਂਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਇਕ ਝੰਡੇ ਥੱਲੇ ਇਕੱਠਾ ਕਰਨਾ ਚਾਹੁੰਦਾ ਹਾਂ ਕਿਉਂਕਿ ਜੋ ਅੱਜ ਦੁਰਦਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਹੋ ਰਹੀ ਹੈ ਅਤੇ ਜਿਹੜਾ ਮਰਿਆਦਾ ਦਾ ਘਾਣ ਹੋ ਰਿਹਾ ਉਸ ਨੂੰ ਵੇਖ ਕੇ ਚੁੱਪ ਨਹੀਂ ਰਿਹਾ ਜਾ ਸਕਦਾ।

ਅੱਜ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਚੁੱਕੀ। ਇਸ ਨੂੰ ਆਜ਼ਾਦ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਕਰਨ ਲਈ ਅੱਜ ਲੋੜ ਹੈ। ਉਹਨਾਂ ਵੱਲੋਂ ਇਸ ਇਕ ਸਿਆਸੀ ਪੰਥਕ ਤਾਲਮੇਲ ਕਮੇਟੀ ਵੀ ਕਾਇਮ ਕੀਤੀ ਗਈ। ਜਿਸ ਵਿੱਚ ਸੰਦੀਪ ਸਿੰਘ ਰੁਪਾਲੋਂ ਪ੍ਰਧਾਨ ਲੋਕ ਚੇਤਨਾ ਲਹਿਰ ਪੰਜਾਬ,ਸੰਤ ਸਮਸ਼ੇਰ ਸਿੰਘ ਜਗੇੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਸੰਤ ਹਰਬੰਸ ਸਿੰਘ ਜੈਨਪੁਰ, ਬੂਟਾ ਸਿੰਘ ਰਣਸੀਂਹ ਪ੍ਰਧਾਨ ਅਕਾਲੀ ਦਲ ਕਿਰਤੀ, ਸਰਦਾਰ ਰਵੀਇੰਦਰ ਸਿੰਘ ਕਿਸਾਨ ਅਕਾਲੀ ਦਲ 1920, ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਭੁੱਲਰ, ਮਹਿੰਦਰਪਾਲ ਸਿੰਘ ਦਾਨਗੜ, ਜਗਦੀਸ਼ ਸਿੰਘ ਮੱਲੀ, ਸਵਰਨ ਸਿੰਘ ਖਾਲਸਾ, ਲਾਲ ਸਿੰਘ ਭੀਖੀਵਾਲ, ਜਰਨੈਲ ਸਿੰਘ ਸਖੀਰਾ, ਬਾਬਾ ਹਿੰਮਤ ਸਿੰਘ ਛੰਨਾ , ਸੁਖਦੇਵ ਸਿੰਘ ਫਗਵਾੜਾ,ਜਿੰਮੇਵਾਰ ਮੈਂਬਰਾਂ ਦੀ ਜਿੰਮੇਵਾਰੀ ਲਗਾਈ ਗਈ। ਇਹ ਕਮੇਟੀ ਬਾਕੀ ਪੰਥਕ ਧਿਰਾਂ ਦੇ ਨਾਲ ਏਕਤਾ ਦੀ ਗੱਲਬਾਤ ਕਰਨ ਅਤੇ ਪੰਜਾਬ ਦੇ ਵਿਚ ਇਕ ਪੰਜਾਬ ਅਤੇ ਪੰਥ ਦਰਦੀ ਧਿਰ ਕਾਇਮ ਕੀਤੀ ਜਾ ਸਕੇ। ਕਮੇਟੀ ਇੱਕ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਸੌਂਪੇਗੀ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਇਕੱਠ ਨੂੰ ਜਥੇਦਾਰ ਬੂਟਾ ਸਿੰਘ ਰਣਸੀਹ , ਸੰਦੀਪ ਸਿੰਘ ਰੁਪਾਲੋਂ, ਮਹਿੰਦਰ ਪਾਲ ਸਿੰਘ ਦਾਨਗੜ, ਸਮਸ਼ੇਰ ਸਿੰਘ ਜਗੇੜਾ, ਰਾਜਦੇਵ ਸਿੰਘ ਖਾਲਸਾ, ਸੰਤ ਹਰਬੰਸ ਸਿੰਘ ਜੈਨਪੁਰ,ਸਰਦਾਰ ਪਰਮਜੀਤ ਸਿੰਘ ਸਹੌਲੀ ਸੁਤੰਤਰ ਅਕਾਲੀ ਦਲ, ਜਥੇਦਾਰ ਅਮਰਜੀਤ ਸਿੰਘ ਵਾਲਿਓ, ਜਥੇਦਾਰ ਭਰਪੂਰ ਸਿੰਘ ਧਾਂਦਰਾ, ਸੰਤ ਪ੍ਰਿਤਪਾਲ ਸਿੰਘ ਮਲੇਸ਼ੀਆ, ਸੁਖਦੇਵ ਸਿੰਘ ਫਗਵਾੜਾ, ਸਵਰਨ ਸਿੰਘ ਖਾਲਸਾ, ਐਡਵੋਕੇਟ ਇੰਦਰਜੀਤ ਸਿੰਘ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਦੇ ਨੁਮਾਇਦੇ ਬਲਵਿੰਦਰ ਸਿੰਘ, ਬਾਬਾ ਨਜੀਬ ਸਿੰਘ ਗੁਰਦਾਸਪੁਰ, ਗੁਰਿੰਦਰ ਸਿੰਘ ਬਾਜਵਾ  ਨੇ ਸੰਬੋਧਨ ਕੀਤਾ ਅਤੇ ਇਸ ਮੌਕੇ ਸਰਬਜੀਤ ਸਿੰਘ ਪੱਪੀ ਸਮਰਾਲਾ, ਬਾਬਾ ਹਿੰਮਤ ਸਿੰਘ, ਸੰਤ ਨਸੀਬ ਸਿੰਘ ਗੁਰਦਾਸਪੁਰ, ਅਮਰੀਕ ਸਿੰਘ ਸ਼ਾਹਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਭੇਜ ਸਿੰਘ ਸੇਖਵਾਂ, ਡਾਕਟਰ ਬਲਵੀਰ ਸਿੰਘ, ਬਾਬਾ ਰੇਸ਼ਮ ਦਾਸ ਅਚੱਲ, ਰਣਜੀਤ ਸਿੰਘ ਡੋੜ ,  ਲਖਵਿੰਦਰ ਸਿੰਘ ਜੀ ਜੈਤਾ ਜੀ ਫਾਊਂਡੇਸ਼ਨ, ਹਰਭਜਨ ਸਿੰਘ ਖਾਲਸਾ, ਬਹਾਦਰ ਸਿੰਘ ਖਾਲਸਾ ਮਕੜਾਉਨਾ , ਸੰਤ ਲਖਵੀਰ ਸਿੰਘ ਲੜਾਉਡਾ ,ਨਾਜ਼ਮ ਸਿੰਘ ਹੱਲਾ, ਬਾਬਾ ਬੂਟਾ ਸਿੰਘ ਜੋਧਪੁਰੀ, ਜਗਤਾਰ ਸਿੰਘ ਸਹਾਰਨ ਮਾਜਰਾ, ਕਰਨਲ ਹਰਬੰਤ ਸਿੰਘ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement