ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਿੱਤੀ ਧਮਕੀ
ਮੋਹਾਲੀ: ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੂਸੇਵਾਲਾ ਦੇ ਪਿਤਾ ਤੇ ਗਇਕ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ 'ਖਿੱਚ ਲਓ ਤਿਆਰੀ ਤੇ ਕਰਲੋ ਅਗਲੇ ਜਨਮ ਦੀ ਤਿਆਰੀ', 'ਸਕਿਉਰਿਟੀ ਜਿੰਨੀ ਵਧਾ ਸਕਦੇ ਵਧਾ ਲਓ'। ਇਸ ਤੋਂ ਇਲਾਵਾ ਪੋਸਟ ਵਿੱਚ ਇਹ ਵੀ ਲਿਖਿਆ ਹੈ, 'ਜਿੱਥੇ ਭੱਜਣਾ ਜਿੱਥੇ ਲੁਕਣਾ ਉਥੇ ਲੁੱਕ ਜਾਓ’, 'ਬਹੁਤ ਜੀਅ ਲਿਆ ਹੁਣ, ਗੋਲੀ ਕਰਾਂਗੇ ਆਰ-ਪਾਰ'। ਧਮਕੀ ਵਾਲੇ ਸੁਨੇਹੇ 'ਚ ਗੁਰਮੀਤ ਬਬਲੂ ਤੇ ਅਮਨ ਜੈਂਤੀਪੁਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
