2019 ਦੀਆਂ ਚੋਣਾਂ ਦੇ ਨਤੀਜੇ ਤੈਅ ਕਰਨਗੇ ਪੰਜਾਬ ਦਾ ਸਿਆਸੀ ਭਵਿੱਖ
Published : Dec 17, 2018, 12:31 pm IST
Updated : Dec 17, 2018, 12:31 pm IST
SHARE ARTICLE
ਪੰਜਾਬ ਦਾ ਸਿਆਸੀ ਭਵਿੱਖ
ਪੰਜਾਬ ਦਾ ਸਿਆਸੀ ਭਵਿੱਖ

ਅੱਜ ਪੰਜਾਬ ਵਿਚ ਇਕ ਨਵੀਂ ਸਿਆਸੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਟਕਸਾਲੀ) ਅਤੇ ਇਕ ਹੋਰ ਸਿਆਸੀ ਜਮਾਤ (ਖਹਿਰਾ-ਗਾਂਧੀ ਆਦਿ ਦਾ ਪੰਜਾਬ ਮੰਚ)...

ਚੰਡੀਗੜ੍ਹ, 17 ਦਸੰਬਰ (ਨੀਲ ਭਲਿੰਦਰ ਸਿੰਘ) : ਅੱਜ ਪੰਜਾਬ ਵਿਚ ਇਕ ਨਵੀਂ ਸਿਆਸੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਟਕਸਾਲੀ) ਅਤੇ ਇਕ ਹੋਰ ਸਿਆਸੀ ਜਮਾਤ (ਖਹਿਰਾ-ਗਾਂਧੀ ਆਦਿ ਦਾ ਪੰਜਾਬ ਮੰਚ) ਦੀਆਂ ਸੂਤਕ ਪੀੜਾਂ ਸ਼ੁਰੂ ਹੋ ਚੁਕੀਆਂ ਹੋਣ ਨਾਲ ਸੂਬੇ ਅੰਦਰ ਸਿਆਸੀ ਸ਼ਤਰੰਜ ਦੀ ਰੂਪਰੇਖਾ ਨਿਖਰਨ ਲੱਗ ਪਈ ਹੈ। ਇਸ ਨਾਲ ਇਕ ਗੱਲ ਤਾਂ ਸਪਸ਼ਟ ਹੈ ਕਿ ਭਾਰਤ ਦੀਆਂ ਆਮ ਚੋਣਾਂ (ਅਪ੍ਰੈਲ 2019 ਦੇ ਆਸਪਾਸ) ਤਕ ਪੰਜਾਬ 'ਚ ਅਪਣੇ ਦੋ ਸਾਲ ਪੂਰੇ ਕਰ ਰਹੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਮਜਬੂਤ ਕਾਂਗਰਸ ਸਰਕਾਰ ਦਾ ਮੁਕਾਬਲਾ ਅਪਣੇ ਰਵਾਇਤੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਨਾਲ ਹੀ ਸਿੱਧਾ ਨਾ ਹੋ ਕੇ ਕਈ ਧਿਰਾਂ ਨਾਲ ਹੋਵੇਗਾ।

ਜਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ (ਆਮ ਆਦਮੀ ਪਾਰਟੀ ਦੀ ਚੋਣ ਮੈਦਾਨ 'ਚ ਨਿੱਗਰ ਹੋਂਦ ਸਦਕਾ) ਹੋ ਵੀ ਚੁੱਕਾ ਹੈ। ਤਾਜ਼ਾ ਸਥਿਤੀ ਮੁਤਾਬਿਕ ਇਕ ਪਾਸੇ ਕਾਂਗਰਸ, ਜੋ ਸੰਭਵ ਹੈ ਕਿ ਕੇਂਦਰ 'ਚ ਕੌਮੀ ਜਮਹੂਰੀ ਗਠਜੋੜ (ਯੂਪੀਏ) ਦੀ ਹੋਂਦ ਸਦਕਾ ਬਹੁਜਨ ਸਮਾਜ ਪਾਰਟੀ ਤੇ ਹੋਰ ਸਹਿਯੋਗੀ (ਪਰ ਪੰਜਾਬ 'ਚ ਨਿਗੂਣੇ) ਬ੍ਰਾਂਡ ਰਾਹੁਲ ਦੇ ਆਧਾਰ ਉਤੇ ਸਭ ਤੋਂ ਮਜਬੂਤ ਚੁਣੌਤੀ ਵਜੋਂ ਚੋਣ ਮੈਦਾਨ 'ਚ ਉਤਰੇਗੀ। ਜਿਸਦਾ ਮੁਕਾਬਲਾ ਅਕਾਲੀ ਦਲ (ਬਾਦਲ), ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਖਹਿਰਾ ਧੜੇ, ਲੋਕ ਇਨਸਾਫ਼ ਪਾਰਟੀ, ਟਕਸਾਲੀ ਅਕਾਲੀ ਦਲ (ਸੰਭਵ ਹੈ ਕਿ ਮਗਰਲੇ ਤਿੰਨ ਦਲ ਆਪਸ 'ਚ ਚੋਣ ਗਠਜੋੜ ਕਰ ਲੈਣ) ਨਾਲ ਹੋਵੇਗਾ।

ਨਿਰਸੰਦੇਹ ਵਿਰੋਧੀ ਦਲ ਕਾਂਗਰਸ ਨੂੰ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਦੇ ਮੁਦੇ ਦੇ ਉਤੇ ਚੁਣੌਤੀ ਦੇਣਗੇ ਪਰ ਵਿਰੋਧੀ ਦਲਾਂ ਲਈ ਸਰਕਾਰ ਦੀ ਕਾਰਗੁਜਾਰੀ ਤੋਂ ਇਲਾਵਾ ਅਪਣੇ ਨਿਜੀ ਤੌਰ ਉਤੇ ਅਪਣੀ ਹੋਂਦ ਦੀ ਲੜਾਈ ਵੱਡੀ ਚੁਣੌਤੀ ਹੋਂਵੇਗਾ। ਤਿੰਨ ਰਾਜਾਂ ਦੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ, ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕਾਂਗਰਸ ਦੀ ਭਾਰੀ ਜਿੱਤ ਅਤੇ ਹੁਣ ਕੌਮੀ ਸਿਆਸੀ ਦ੍ਰਿਸ਼ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਜਮ ਰਹੀ ਧਾਂਕ ਦੇ ਬਾਵਜੂਦ ਵੀ ਜੇਕਰ ਕਾਂਗਰਸ ਪੰਜਾਬ ਚ ਇਕ ਵੀ ਲੋਕ ਸਭਾ ਸੀਟ ਹਾਰਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ  ਲਈ ਬੇਸੁਆਦਾ ਸਾਬਤ ਹੋਵੇਗਾ।

ਅਕਾਲੀ ਦਲ ਬਾਦਲ ਖਾਸਕਰ ਪਾਰਟੀ 'ਤੇ ਕਾਬਜ ਬਾਦਲ ਪਰਵਾਰ (ਬ੍ਰੈਂਡ ਬਾਦਲ) ਅਗਾਮੀ ਆਮ ਚੋਣਾਂ 'ਚ ਸਿਆਸੀ ਇਤਿਹਾਸ 'ਚ ਇਸ ਪਾਰਟੀ ਦਾ ਸਭ ਤੋਂ ਵੱਡਾ ਵਕਾਰ ਦਾਅ ਉਤੇ ਲੱਗਾ ਹੋਣ ਵਜੋਂ ਮੰਨਿਆ ਜਾ ਰਿਹਾ ਹੈ। ਪਾਰਟੀ ਦੀ ਸਥਿਤੀ ਰਤਾ ਵੀ ਹੋਰ ਨਾਜ਼ੁਕ ਸਾਬਤ ਹੁੰਦੀ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਭ ਤੋਂ ਵੱਧ ਨਾਜ਼ੁਕ ਸਥਿਤੀ 'ਚ ਪਹੁੰਚ ਜਾਵੇਗੀ। ਇਸੇ ਤਰ੍ਹਾਂ ਪਾਰਟੀ 'ਚੋਂ ਨਿਕਲ ਕੇ ਅੱਜ ਨਵੇਂ ਐਲਾਨੇ ਗਏ ਟਕਸਾਲੀ ਅਕਾਲੀ ਖਾਸਕਰ ਇਸ ਦੇ ਨਵ ਨਿਯੁਕਤ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ (ਜੋ ਇਸ ਵੇਲੇ ਅਕਾਲੀ ਦਲ ਵਲੋਂ ਹੀ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਹਨ)

ਸਿਰਫ ਅਪਣੇ ਹਲਕੇ ਵਿਚ ਹੀ ਅਪਣਾ ਰਸੂਖ ਬਰਕਰਾਰ ਰੱਖਣ 'ਚ ਕਾਮਯਾਬ ਰਹਿੰਦੇ ਹਨ ਤਾਂ 'ਬ੍ਰੈਂਡ ਬਾਦਲ' ਤੋਂ ਔਖੇ ਕਈ ਹੋਰ ਅਕਾਲੀ ਦਿਗਜ ਵੀ ਬਾਗ਼ੀ ਹੋਣ 'ਚ ਰਤਾ ਵੀ ਨਹੀਂ ਝਿਜਕਣਗੇ। ਇਸੇ ਤਰ੍ਹਾਂ ਆਪ ਵਿਧਾਇਕਾਂ ਦਾ ਬਾਗੀ ਧੜਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ, ਆਪ ਦੇ ਬਾਗ਼ੀ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੇਠ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਚੋਖਾ ਵੋਟ ਪ੍ਰਤੀਸ਼ਤ ਹਾਸਲ ਕਰ ਲੈਂਦਾ ਹੈ ਤਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਬਦਲ ਵਜੋਂ ਤੀਜੇ ਬਦਲ ਦੀਆਂ ਸੰਭਾਵਨਾਵਾਂ ਜਗਾ ਦੇਵੇਗਾ।

ਆਪ ਖਾਸਕਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਲਈ ਮੁੱਖ ਤੌਰ ਉਤੇ ਆਪਣੀ ਸੰਗਰੂਰ ਸੀਟ ਉਤੇ ਪਰਫਾਰਮੈਂਸ ਹੀ ਅਹਿਮ ਰਹੇਗੀ, ਜੇਕਰ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2017 ਵਾਲਾ ਵੋਟ ਫ਼ੀਸਦ ਵੀ ਖੋ ਬਹਿੰਦੀ ਹੈ ਤਾਂ ਪੰਜਾਬ ਆਪ ਤੋਂ ਦਿਲੀ ਗਲਬੇ ਦਾ ਭੋਗ ਪੈਣਾ ਨਿਸ਼ਚਿਤ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਮੌਜੂਦਾ ਸਥਿਤੀ :-
1) ਕਾਂਗਰਸ-2014 ਦੀਆਂ ਆਮ ਚੋਣਾਂ ਚ 33.10 ਫ਼ੀ ਸਦੀ ਵੋਟ ਸ਼ੇਅਰ ਨਾਲ ਤਿੰਨ ਸੀਟਾਂ ਹਾਸਲ ਕਰ ਕੇ 2009 ਦੇ ਮੁਕਾਬਲੇ 12.13 ਫ਼ੀ ਸਦੀ ਵੋਟ ਸ਼ੇਅਰ ਗੁਆ ਬੈਠੀ। ਬਾਅਦ 'ਚ ਫ਼ਿਲਮ ਅਭਿਨੇਤਾ ਗੁਰਦਾਸਪੁਰ ਤੋਂ ਭਾਜਪਾ ਦੇ ਐਮਪੀ ਵਿਨੋਦ ਖੰਨਾ ਦੀ ਅਚਨਚੇਤ ਮੌਤ ਮਗਰੋਂ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ ਜਿੱਤ ਕੇ ਸੀਟਾਂ ਦੀ ਗਿਣਤੀ ਚਾਰ ਕਰ ਲਈ, ਜੋ ਕਿ ਪਾਰਟੀ ਦੀ ਪੰਜਾਬ 'ਚ ਸਰਕਾਰ ਕਾਇਮ ਹੋ ਚੁੱਕੀ ਹੋਣ ਤੋਂ ਬਾਅਦ ਹੋਈ।

2) ਸ਼੍ਰੋਮਣੀ ਅਕਾਲੀ ਦਲ - 2014 ਦੀਆਂ ਆਮ ਚੋਣਾਂ 'ਚ 26.30 ਫ਼ੀ ਸਦੀ ਵੋਟ ਸ਼ੇਅਰ ਨਾਲ ਚਾਰ ਸੀਟਾਂ ਹਾਸਲ ਕਰ ਕੇ 2009 ਦੇ ਮੁਕਾਬਲੇ 7.55 ਫ਼ੀ ਸਦੀ ਵੋਟ ਸ਼ੇਅਰ ਗੁਆ ਬੈਠੀ। ਮਗਰੋਂ 2017 ਦੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਕਮਰ ਤੋੜ ਹਾਰ ਸਦਕਾ ਸੂਬੇ 'ਚ ਤੀਜੇ ਸਥਾਨ ਉਤੇ ਆ ਡਿਗੀ। ਹੁਣ 2019 ਤੋਂ ਪਹਿਲਾਂ ਹੀ ਇਕ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦਾ ਸਾਥ ਛੱਡ ਚੁੱਕਾ ਹੈ ਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨਾਲ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੀ ਆੜੀ ਟੁੱਕ ਹੋ ਚੁੱਕੀ ਹੈ।

3) ਆਮ ਆਦਮੀ ਪਾਰਟੀ - ਨਵੀਂ ਪਾਰਟੀ ਹੋਣ ਦੇ ਬਾਵਜੂਦ ਪਾਰਟੀ ਨੇ 2014 'ਚ ਪੰਜਾਬ 'ਚ 24.4 ਫ਼ੀ ਸਦੀ ਵੋਟ ਸ਼ੇਅਰ ਹੂੰਝਦੇ ਹੋਏ ਸ਼ਾਨ ਨਾਲ ਚਾਰ ਸੀਟਾਂ ਜਿਤੀਆਂ। ਇਸ ਵੇਲੇ ਪਾਰਟੀ ਪੰਜਾਬ 'ਚ ਬੁਰੀ ਤਰ੍ਹਾਂ ਅਲਗ - ਥਲੱਗ ਪੈ ਚੁੱਕੀ ਹੈ।

 4) ਭਾਰਤੀ ਜਨਤਾ ਪਾਰਟੀ - 2014 'ਚ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉਭਰੀ ਇਸ ਪਾਰਟੀ ਦਾ ਗ੍ਰਾਫ਼ ਪੰਜਾਬ 'ਚ ਮਹਿਜ 8.70 ਫ਼ੀ ਸਦੀ ਵੋਟ ਸ਼ੇਅਰ ਨਾਲ ਦੋ ਸੀਟਾਂ ਉਤੇ ਸੁੰਗੜ ਗਿਆ, ਜਿਸ 'ਚੋਂ ਬਾਅਦ 'ਚ ਵਿਨੋਦ ਖੰਨਾ ਦੀ ਅਚਨਚੇਤ ਮੌਤ ਮਗਰੋਂ ਇਕ ਸੀਟ ਕਾਂਗਰਸ ਨੂੰ ਚਲੀ ਗਈ। ਪਾਰਟੀ ਇਸ ਵੇਲੇ ਕੇਂਦਰ 'ਚ ਬ੍ਰਾਂਡ ਮੋਦੀ ਦੀ ਸਥਿਤੀ ਦੇ ਦਮ 'ਤੇ ਚੋਣ ਮੈਦਾਨ 'ਚ ਉਤਰਨ ਲਈ ਮਜਬੂਰ ਹੈ, ਜੋ ਪੰਜਾਬ 'ਚ 2014 ਦੇ 'ਅੱਛੇ ਦਿਨਾਂ' ਦੌਰਾਨ ਵੀ ਠੁਸ ਸਾਬਤ ਹੋਇਆ ਸੀ। 2019 ਦੀਆਂ ਚੋਣਾਂ ਦੇ ਨਤੀਜੇ ਤੈਅ ਕਰਨਗੇ ਪੰਜਾਬ ਦਾ ਸਿਆਸੀ ਭਵਿੱਖ ਅਪਣੇ ਨਿਜੀ ਤੌਰ ਉਤੇ ਅਪਣੀ ਹੋਂਦ ਦੀ ਲੜਾਈ ਵੱਡੀ ਚੁਣੌਤੀ ਹੋਂਵੇਗਾ। ਤਿੰਨ ਰਾਜਾਂ ਦੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ,

ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕਾਂਗਰਸ ਦੀ ਭਾਰੀ ਜਿੱਤ ਅਤੇ ਹੁਣ ਕੌਮੀ ਸਿਆਸੀ ਦ੍ਰਿਸ਼ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਜਮ ਰਹੀ ਧਾਂਕ ਦੇ ਬਾਵਜੂਦ ਵੀ ਜੇਕਰ ਕਾਂਗਰਸ ਪੰਜਾਬ ਚ ਇਕ ਵੀ ਲੋਕ ਸਭਾ ਸੀਟ ਹਾਰਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ  ਲਈ ਬੇਸੁਆਦਾ ਸਾਬਤ ਹੋਵੇਗਾ। 
ਅਕਾਲੀ ਦਲ ਬਾਦਲ ਖਾਸਕਰ ਪਾਰਟੀ 'ਤੇ ਕਾਬਜ ਬਾਦਲ ਪਰਵਾਰ (ਬ੍ਰੈਂਡ ਬਾਦਲ) ਅਗਾਮੀ ਆਮ ਚੋਣਾਂ 'ਚ ਸਿਆਸੀ ਇਤਿਹਾਸ 'ਚ ਇਸ ਪਾਰਟੀ ਦਾ ਸਭ ਤੋਂ ਵੱਡਾ ਵਕਾਰ ਦਾਅ ਉਤੇ ਲੱਗਾ ਹੋਣ ਵਜੋਂ ਮੰਨਿਆ ਜਾ ਰਿਹਾ ਹੈ।

ਪਾਰਟੀ ਦੀ ਸਥਿਤੀ ਰਤਾ ਵੀ ਹੋਰ ਨਾਜ਼ੁਕ ਸਾਬਤ ਹੁੰਦੀ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਭ ਤੋਂ ਵੱਧ ਨਾਜ਼ੁਕ ਸਥਿਤੀ 'ਚ ਪਹੁੰਚ ਜਾਵੇਗੀ।  ਇਸੇ ਤਰ੍ਹਾਂ ਪਾਰਟੀ 'ਚੋਂ ਨਿਕਲ ਕੇ ਅੱਜ ਨਵੇਂ ਐਲਾਨੇ ਗਏ ਟਕਸਾਲੀ ਅਕਾਲੀ ਖਾਸਕਰ ਇਸ ਦੇ ਨਵ ਨਿਯੁਕਤ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ (ਜੋ ਇਸ ਵੇਲੇ ਅਕਾਲੀ ਦਲ ਵਲੋਂ ਹੀ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਹਨ) ਸਿਰਫ ਅਪਣੇ ਹਲਕੇ ਵਿਚ ਹੀ ਅਪਣਾ ਰਸੂਖ ਬਰਕਰਾਰ ਰੱਖਣ 'ਚ ਕਾਮਯਾਬ ਰਹਿੰਦੇ ਹਨ ਤਾਂ 'ਬ੍ਰੈਂਡ ਬਾਦਲ' ਤੋਂ ਔਖੇ ਕਈ ਹੋਰ ਅਕਾਲੀ ਦਿਗਜ ਵੀ ਬਾਗ਼ੀ ਹੋਣ 'ਚ ਰਤਾ ਵੀ ਨਹੀਂ ਝਿਜਕਣਗੇ। 

ਇਸੇ ਤਰ੍ਹਾਂ ਆਪ ਵਿਧਾਇਕਾਂ ਦਾ ਬਾਗੀ ਧੜਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ, ਆਪ ਦੇ ਬਾਗ਼ੀ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੇਠ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਚੋਖਾ ਵੋਟ ਪ੍ਰਤੀਸ਼ਤ ਹਾਸਲ ਕਰ ਲੈਂਦਾ ਹੈ ਤਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਬਦਲ ਵਜੋਂ ਤੀਜੇ ਬਦਲ ਦੀਆਂ ਸੰਭਾਵਨਾਵਾਂ ਜਗਾ ਦੇਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement