
ਚਾਰੇ ਪਾਸੇ ਜਾਂਚ ਦੇ ਘੇਰੇ ਵਿਚ ਆਉਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜਨੀਤਿਕ ਜੀਵਨ ਖ਼ਤਰੇ...
ਵਾਸ਼ਿੰਗਟਨ (ਭਾਸ਼ਾ) : ਚਾਰੇ ਪਾਸੇ ਜਾਂਚ ਦੇ ਘੇਰੇ ਵਿਚ ਆਉਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜਨੀਤਿਕ ਜੀਵਨ ਖ਼ਤਰੇ ਵਿਚ ਹੈ। ਦੋ ਸਾਲ ਦੇ ਕਾਰਜਕਾਲ ਵਿਚ ਹੀ ਟਰੰਪ ਦੇ ਕਾਰੋਬਾਰੀ ਸਾਥੀ, ਰਾਜਨੀਤਿਕ ਸਲਾਹਕਾਰ ਅਤੇ ਪਰਵਾਰ ਦੇ ਮੈਂਬਰ ਜਾਂਚ ਦੇ ਘੇਰੇ ਵਿਚ ਆ ਗਏ ਹਨ। ਟਰੰਪ ਦਾ ਨਾਮ ਕਈ ਮੁਕੱਦਮਿਆਂ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੈ। ਨਵੰਬਰ ਵਿਚ ਹੋਈਆਂ ਮਿਡਲ ਮਿਆਦ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਸੰਸਦ ਦੇ ਹੇਠਲੇ ਸਦਨ ‘ਚ ਬਹੁਮਤ ਵਿਚ ਆ ਗਈ ਹੈ, ਜਿਸ ਦੇ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਣਾ ਤੈਅ ਹੈ।
ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਡੈਮੋਕ੍ਰੇਟਿਕ ਸੰਸਦ ਉਨ੍ਹਾਂ ਉਤੇ ਮਹਾਭਯੋਗ ਵੀ ਚਲਾ ਸਕਦੇ ਹਨ। ਟਰੰਪ ਉਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਰੂਸ ਨਾਲ ਗੰਢਜੋੜ ਕਰਨ ਦਾ ਸੰਗੀਨ ਇਲਜ਼ਾਮ ਹੈ। ਵਿਸ਼ੇਸ਼ ਵਕੀਲ ਰਾਬਰਟ ਮੁਲਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਟਰੰਪ ਦੇ ਚੋਣ ਅਭਿਆਨ ਵਿਚ ਸ਼ਾਮਿਲ ਪਾਲ ਮੈਨਫੋਰਟ ਅਤੇ ਰਿਕ ਗੇਟਸ ਸਮੇਤ ਪੰਜ ਨੂੰ ਮੁਲਰ ਦੋਸ਼ੀ ਵੀ ਸਾਬਤ ਕਰ ਚੁੱਕੇ ਹਨ।
ਟਰੰਪ ਦੇ ਨਾਲ ਅਪਣੇ ਸਬੰਧਾਂ ਨੂੰ ਪ੍ਰਗਟ ਕਰਨ ਵਾਲੀ ਸਟਾਰਮੀ ਡੈਨੀਅਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਚੁੱਪ ਰਹਿਣ ਲਈ 2016 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਵੱਡੀ ਰਕਮ ਦਿਤੀ ਗਈ ਸੀ। ਟਰੰਪ ਦੇ ਨਿਜੀ ਵਕੀਲ ਮਾਇਕਲ ਕੋਹੇਨ ਨੇ ਇਸ ਦੇ ਲਈ ਉਨ੍ਹਾਂ ਨਾਲ ਕਰਾਰ ਕੀਤਾ ਸੀ। ਇਸ ਕਰਾਰ ਨੂੰ ਖ਼ਤਮ ਕਰਨ ਲਈ ਡੈਨੀਅਲਸ ਨੇ ਟਰੰਪ ਅਤੇ ਕੋਹੇਨ ਉਤੇ ਕੇਸ ਕੀਤਾ ਹੈ। ਤਿੰਨ ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਕੋਹੇਨ ਨੇ ਕਿਹਾ ਹੈ ਕਿ ਟਰੰਪ ਦੇ ਕਹਿਣ ਉਤੇ ਹੀ ਉਨ੍ਹਾਂ ਨੇ ਕਈ ਲੋਕਾਂ ਨੂੰ ਪੈਸਾ ਦਿਤਾ ਸੀ।
ਇਹ ਮਾਮਲਾ ਵੀ ਚੋਣ ਵਿਹਾਰ ਸੰਹਿਤਾ ਤੋੜਨ ਦੇ ਦਾਇਰੇ ਵਿਚ ਵੀ ਆਉਂਦਾ ਹੈ। ਰਿਪਬਲਿਕਨ ਪਾਰਟੀ ਦੇ ਕਈ ਨੇਤਾਵਾਂ ਨੇ ਸਰਵਜਨਿਕ ਤੌਰ ‘ਤੇ ਟਰੰਪ ਤੋਂ ਕਿਨਾਰਾ ਕਰ ਲਿਆ ਹੈ। ਗ੍ਰਹਿ ਮੰਤਰੀ ਰਿਆਨ ਸਮੇਤ ਟਰੰਪ ਦੀ ਕੈਬਨਿਟ ਦੇ ਚਾਰ ਮੰਤਰੀ ਅਪਣਾ ਅਹੁਦਾ ਛੱਡ ਚੁੱਕੇ ਹਨ। ਕੋਹੇਨ ਤੋਂ ਬਾਅਦ ਟਰੰਪ ਦੇ ਪਹਿਲੇ ਰਾਸ਼ਟਰੀ ਸਲਾਹਕਾਰ ਮਾਇਕਲ ਫਲਿਨ ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਣੀ ਹੈ।