
ਪੰਜਾਬ 'ਚ ਕੋਰੋਨਾ ਦੇ 336 ਨਵੇਂ ਮਾਮਲੇ ਆਏ ਸਾਹਮਣੇ, 18 ਦੀ ਮੌਤ
ਚੰਡੀਗੜ੍ਹ, 16 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫ਼ੀ ਕਮੀ ਆਈ ਹੈ | ਸੂਬੇ ਦੇ ਲਗਭਗ ਸਾਰੇ ਜ਼ਿਲਿ੍ਹਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ |
ਬੁਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 336 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਦੇ ਨਾਲ ਹੀ ਅੱਜ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ | ਹੁਣ ਤਕ ਰਾਜ 'ਚ 161383 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ 'ਚੋਂ 5135 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਅੱਜ ਰਾਜ 'ਚ ਕੁੱਲ 25355 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ | ਜਿਨ੍ਹਾਂ 'ਚੋਂ 336 ਲੋਕ ਪਾਜ਼ੇਟਿਵ ਪਾਏ ਗਏ ਹਨ | ਰਾਜ 'ਚ ਹੁਣ ਤਕ 3583661 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ | ਅੱਜ ਲੁਧਿਆਣਾ 'ਚ 54, ਜਲੰਧਰ 67, ਪਟਿਆਲਾ 35, ਐਸ. ਏ. ਐਸ. ਨਗਰ 34, ਅੰਮਿ੍ਤਸਰ 44, ਗੁਰਦਾਸਪੁਰ 7, ਬਠਿੰਡਾ 10, ਹੁਸ਼ਿਆਰਪੁਰ 18, ਫ਼ਿਰੋਜ਼ਪੁਰ 1, ਪਠਾਨਕੋਟ 4, ਸੰਗਰੂਰ 2, ਕਪੂਰਥਲਾ 11, ਫ਼ਰੀਦਕੋਟ 5, ਸ੍ਰੀ ਮੁਕਤਸਰ ਸਾਹਿਬ 2, ਫ਼ਾਜ਼ਿਲਕਾ 1, ਮੋਗਾ 1, ਰੋਪੜ 17, ਫ਼ਤਿਹਗੜ੍ਹ ਸਾਹਿਬ 3, ਬਰਨਾਲਾ 2, ਤਰਨਤਾਰਨ 1, ਐਸ. ਬੀ. ਐਸ. ਨਗਰ 13 ਅਤੇ ਮਾਨਸਾ ਤੋਂ 4 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਇਸੇ ਤਰ੍ਹਾਂ ਸੂਬੇ 'ਚ ਅੱਜ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਜਿਨ੍ਹਾਂ 'ਚ ਅੰਮਿ੍ਤਸਰ 5, ਬਠਿੰਡਾ 1, ਫ਼ਿਰੋਜ਼ਪੁਰ 3, ਗੁਰਦਾਸਪੁਰ 1, ਕਪੂਰਥਲਾ 2, ਲੁਧਿਆਣਾ 3, ਮਾਨਸਾ 1, ਪਟਿਆਲਾ 1 ਅਤੇ ਸੰਗਰੂਰ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ |