
ਗੁਜਰਾਤ ਜਾ ਕੇ ਮਿਲ ਸਕਦੇ ਹਨ ਮੋਦੀ ਤਾਂ ਦਿੱਲੀ ਬੈਠੇ ਕਿਸਾਨਾਂ ਨੂੰ ਕਿਉਂ ਨਹੀਂ: ਮਾਨ
ਚੰਡੀਗੜ੍ਹ, 16 ਦਸੰਬਰ (ਸੁਰਜੀਤ ਸਿੰਘ ਸੱਤੀ): 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਜਾ ਕੇ ਪੰਜਾਬੀ ਕਿਸਾਨਾਂ ਨੂੰ ਮਿਲ ਸਕਦੇ ਹਨ ਤਾਂ ਦਿੱਲੀ 'ਚ ਨੇੜੇ ਬੈਠੇ ਕਿਸਾਨਾਂ ਨੂੰ ਕਿਉਂ ਨਹੀਂ ਮਿਲ ਸਕਦੇ ਜਦੋਂਕਿ ਪ੍ਰਧਾਨ ਮੰਤਰੀ ਆਪ ਕਹਿੰਦੇ ਹਨ ਕਿ ਕਿਸਾਨਾਂ ਲਈ ਉਨ੍ਹਾਂ ਦੇ ਦਰਵਾਜੇ 24 ਘੰਟੇ ਖੁਲ੍ਹੇ ਹਨ ਤਾਂ ਦਿੱਲੀ ਵਿਖੇ ਧਰਨਾਕਾਰੀਆਂ ਨੂੰ ਕਿਉਂ ਨਹੀਂ ਮਿਲੇ | ਉਨ੍ਹਾਂ ਕਿਹਾ ਕਿ ਗੁਜਰਾਤ ਦੇ ਇਹ ਉਹੀ ਪੰਜਾਬੀ ਕਿਸਾਨ ਹਨ, ਜਿਨ੍ਹਾਂ ਦੀਆਂ ਜ਼ਮੀਨਾਂ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਖ਼ੁਸ਼ੀਆਂ ਹਨ | ਮਾਨ ਨੇ ਕਿਹਾ ਕਿ ਉਹ ਹੁਣ ਗੁਜਰਾਤ ਦੇ ਦੋ ਘਰਾਣਿਆਂ ਲਈ ਸਮੁੱਚੇ ਦੇਸ਼ ਦੀਆਂ ਜ਼ਮੀਨਾਂ ਖੋਹਣ 'ਤੇ ਤੁਲੇ ਹੋਏ ਹਨ |