
ਯੂਪੀ: ਹਾਥਰਸ ਵਿਚ ਨਕਲੀ ਮਸਾਲੇ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫ਼ਾਸ਼
ਹਾਥਰਾਸ, 16 ਦਸੰਬਰ: ਵਧੇਰੇ ਪੈਸਾ ਕਮਾਉਣ ਦੇ ਲਾਲਚ ਵਿਚ ਮਿਲਾਵਟਖ਼ੋਰ ‘ਸਿਹਤ ਹੀ ਧਨ ਹੈ’ ਦਾ ਅਸਲੀ ਮੰਤਰ ਭੁੱਲ ਜਾਂਦੇ ਹਨ। ਇਹ ਮਿਲਾਵਟ ਹੌਲੀ ਹੌਲੀ ਲੋਕਾਂ ਵਿਚ ਗੰਭੀਰ ਬੀਮਾਰੀਆਂ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਨਕਲੀ ਮਸਾਲੇ ਬਣਾਉਣ ਦੀ ਫ਼ੈਕਟਰੀ ਦਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਪਰਦਾਫ਼ਾਸ਼ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਧੇ ਦੀ ਲਿਦ, ਤੇਜਾਬ, ਬੁਰਾ ਅਤੇ ਖ਼ੁਰਾਕੀ ਰੰਗਾਂ ਦੀ ਵਰਤੋਂ ਮਸਾਲਿਆਂ ਵਿਚ ਕੀਤੀ ਜਾ ਰਹੀ ਸੀ। ਇਹ ਮਸਾਲੇ ਵੱਖ-ਵੱਖ ਕੰਪਨੀਆਂ ਦੇ ਰੈਪਰਾਂ ਵਿਚ ਬਣੇ ਅਤੇ ਪੈਕ ਕਰ ਕੇ ਬਾਜ਼ਾਰ ਵਿਚ ਸਪਲਾਈ ਕੀਤੇ ਜਾ ਰਹੇ ਸਨ। ਸੰਯੁਕਤ ਮੈਜਿਸਟ੍ਰੇਟ ਨੇ ਮਸਾਲੇ ਬਣਾਉਣ ਵਾਲੀ ਫ਼ੈਕਟਰੀ ਨਵੀਪੁਰ ਦੇ ਹਾਥਰਸ ਕੋਤਵਾਲੀ ਸਦਰ ਖੇਤਰ ਵਿਚ ਐਫਡੀਏ ਦੀ ਟੀਮ ਨਾਲ ਛਾਪਾ ਮਾਰਿਆ। ਇਥੋਂ ਵੱਡੀ ਮਾਤਰਾ ਵਿਚ ਨਕਲੀ ਮਸਾਲੇ ਬਣਾਉਣ ਵਾਲੀਆਂ ਚੀਜ਼ਾਂ ਵੀ ਬਰਾਮਦ ਹੋਈਆਂ। ਫ਼ੈਕਟਰੀ ਹਿੰਦੂ ਯੁਵਾ ਵਾਹਨੀ ਦੇ ਸਹਿ ਇੰਚਾਰਜ ਅਨੂਪ ਵਰਸ਼ਨੇ ਦੀ ਹੈ। ਉਹ ਨੇ ਵੀ ਟੀਮ ਨੂੰ ਮੌਕੇ ’ਤੇ ਮਿਲਿਆ।
ਫ਼ੈਕਟਰੀ ਨੂੰ ਸੰਯੁਕਤ ਮੈਜਿਸਟਰੇਟ ਦੀ ਹਾਜ਼ਰੀ ਵਿਚ ਸੀਲ ਕਰ ਦਿਤਾ ਗਿਆ। ਇੱਥੇ ਫਿਲਹਾਲ ਫ਼ੈਕਟਰੀ ਚਾਲਕ ਸ਼ਾਂਤੀ ਭੰਗ ਕਰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ਨੂੰ ਜੇਲ ਭੇਜ ਦਿਤਾ ਹੈ। ਟੈਸਟ ਲਈ 27 ਤੋਂ ਵੱਧ ਨਮੂਨੇ ਭੇਜੇੇ ਹਨ ਅਤੇ ਲੈਬ ਦੀ ਰੀਪੋਰਟ ਤੋਂ ਬਾਅਦ ਫੂਡ ਸੇਫਟੀ ਅਧੀਨ ਐਫ਼ਆਈਆਰ ਦਰਜ ਕੀਤੀ ਜਾਏਗੀ। (ਏਜੰਸੀ)