
ਚੰਨੀ ਸਾਬ੍ਹ-ਚੰਨੀ ਸਾਬ੍ਹ ਆਵਾਜ਼ਾਂ ਮਾਰਦੇ ਹੋਏ ਸੁਰਜੀਤ ਪਹੁੰਚਿਆ ਚੰਨੀ ਦਰਬਾਰ
ਲੁਧਿਆਣਾ, 16 ਦਸੰਬਰ (ਹਰਪ੍ਰੀਤ ਸਿੰਘ ਮੱਕੜ) : ਲੁਧਿਆਣੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਗਏ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੂੰ ਮਿਲਣ ਨਾ ਦਿਤਾ ਗਿਆ ਤੇ ਸੁਰਜੀਤ ਸਿੰਘ ਨੇ ਚੰਨੀ ਸਾਬ੍ਹ-ਚੰਨੀ ਸਾਬ੍ਹ ਆਵਾਜ਼ਾਂ ਮਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਸੁਰਜੀਤ ਸਿੰਘ ਅਤੇ ਗੁਰਦੀਪ ਕੌਰ ਨੂੰ ਬਾਹਰ ਕੱਢ ਦਿਤਾ ਗਿਆ। ਜਦੋਂ ਹੀ ਮੁੱਖ ਮੰਤਰੀ ਨੇ ਇਹ ਦੇਖਿਆ ਤਾਂ ਦੋਹਾਂ ਨੂੰ ਕੋਲ ਬੁਲਾ ਕੇ ਉਨ੍ਹ੍ਹਾਂ ਦੀ ਗੱਲ ਸੁਣੀ ਅਤੇ ਮੌਕੇ ’ਤੇ ਕੈਬਨਟ ਮੰਤਰੀ ਆਸ਼ੂ ਨੂੰ ਬੁਲਾ ਕੇ ਦੰਗਾ ਪੀੜਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ। ਸੁਰਜੀਤ ਸਿੰਘ ਨੇ ਦਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਦੰਗਾ ਪੀੜਤਾਂ ਦੇ ਲਾਲ ਕਾਰਡ ਦਾ ਕੰਮ ਰੋਕਿਆ ਗਿਆ ਹੈ ਅਤੇ ਕਈ ਦੰਗਾ ਪੀੜਤ ਫਲੈਟਾਂ ਨੂੰ ਰੱਦ ਕਰ ਦਿਤਾ ਗਿਆ ਹੈ, ਜਿਨ੍ਹਾਂ ਨੂੰ ਬਹਾਲ ਕਰਵਾਉਣ ਵਾਸਤੇ ਚੰਨੀ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਅਤੇ ਪੁਲਿਸ ਪ੍ਰਸ਼ਾਸਨ ਵਲੋ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ ਗਿਆ ਅਤੇ ਧੱਕੇ ਮਾਰੇ ਗਏ। ਉਨ੍ਹਾਂ ਕਿਹਾ ਜੇਕਰ ਚੰਨੀ ਨੇ ਦੰਗਾ ਪੀੜਤਾਂ ਦੀਆਂ ਮੰਗਾ ਨਾ ਮੰਨੀਆਂ ਤਾਂ ਉਹ ਵੀ ਸੰਘਰਸ਼ ਦਾ ਰਾਹ ਅਪਣਾਉਣਗੇ।
L48_8arpreet makker _16_03