
ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, 2022 ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦਾ ਕਾਫ਼ਲਾ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਪਾਰਟੀ ਵਿੱਚ ਲਗਾਤਾਰ ਰਾਜ ਦੇ ਹਰਮਨ ਪਿਆਰੇ ਚਿਹਰੇ ਅਤੇ ਆਗੂ ਸ਼ਾਮਲ ਹੋ ਰਹੇ ਹਨ। ਸ਼ੁੱਕਰਵਾਰ ਨੂੰ ‘ਆਪ’ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਕਈ ਸਮਾਜਿਕ ਕਾਰਕੁੰਨ, ਵਕੀਲ ਸਮੇਤ ਫ਼ੌਜ ਦਾ ਇੱਕ ਸਾਬਕਾ ਅਧਿਕਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਸਾਰੇ ਆਗੂਆਂ ਨੂੰ ਚੰਡੀਗੜ੍ਹ ਪਾਰਟੀ ਮੁੱਖ ਦਫ਼ਤਰ ਵਿੱਚ ‘ਆਪ’ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਵਧਾਈਆਂ ਦਿੱਤੀਆਂ।
Many prominent social workers and a former army officer joined AAP
‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਪ੍ਰਸਿੱਧ ਸਮਾਜਿਕ ਕਾਰਕੁੰਨ ਸੌਰਵ ਜੈਨ, ਫ਼ੌਜ ਦੇ ਸਾਬਕਾ ਅਧਿਕਾਰੀ ਬੀ.ਸੇਠੀ, ਮੋਹਾਲੀ ਦੇ ਪ੍ਰਸਿੱਧ ਆਗੂ ਅਮਿਤ ਜੈਨ ਅਤੇ ਲੁਧਿਆਣਾ ਦੇ ਸਮਾਜ ਸੇਵੀ ਅਤੇ ਵਕੀਲ ਗੌਰਵ ਅਰੋੜਾ ਸ਼ਾਮਲ ਹਨ। ਸੌਰਵ ਜੈਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਦੇ ਪੇਂਡੂ ਖੇਤਰ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਉਹ ਆਪਣੇ ਟਰੱਸਟ ‘ਵਰਧਮਾਨ ਮਹਾਂਵੀਰ ਵੈੱਲਫੇਅਰ ਸੋਸਾਇਟੀ’ ਦੀ ਤਰਫ਼ ਤੋਂ ਮੁਫ਼ਤ ਮੈਡੀਕਲ ਚੈੱਕਅਪ ਕੈਪ ਲਾ ਰਹੇ ਹਨ। ਕੇਵਲ 500 ਰੁਪਏ ਵਿੱਚ ਗ਼ਰੀਬ ਲੋਕਾਂ ਦੀਆਂ ਬੇਟੀਆਂ ਦੇ ਵਿਆਹ ਕਰਾਉਂਦੇ ਹਨ ਅਤੇ ਵਰਧਮਾਨ ਮਹਾਂਵੀਰ ਜਨਹਿਤ ਰਸੋਈ ਦੇ ਰਾਹੀਂ ਲੋਕਾਂ ਨੂੰ ਕੇਵਲ 10 ਵਿੱਚ ਖਾਣਾ ਦਿੰਦੇ ਹਨ। ਸੌਰਵ ਜੈਨ ਨਾਲ ਉਨ੍ਹਾਂ ਦੇ ਸਾਥੀ ਬੱਬਲੂ ਗੁਪਤਾ, ਪਵਨ ਕੁਮਾਰ ਪੰਮੀ, ਨੀਰਜ ਕੁਮਾਰ, ਦਿਨੇਸ਼ ਰਾਮ, ਹਰਵਿੰਦਰ ਕਾਲ਼ਾ ਅਤੇ ਅਮਰਿੰਦਰ ਸਿੰਘ ਰਾਜਨ ਵੀ ਪਾਰਟੀ ’ਚ ਸ਼ਾਮਲ ਹੋਏ।
Bhagwant Mann
ਉੱਥੇ ਹੀ ਫ਼ੌਜ ਦੇ ਸਾਬਕਾ ਅਧਿਕਾਰੀ ਬੀ. ਸੇਠੀ ਮੇਜਰ ਦੇ ਅਹੁਦੇ ਸਮੇਤ ਕਈ ਵੱਡੇ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਅਮਿਤ ਜੈਨ ਮੋਹਾਲੀ ’ਚ ਪ੍ਰਸਿੱਧ ਸਮਾਜਸੇਵੀ ਹਨ। ਉਨ੍ਹਾਂ ਦੇ ਨਾਲ ਨਾਨਕ ਸਿੰਘ, ਨਵੀਨ ਜੈਨ, ਵਿਕਾਸ ਜੈਨ, ਜਸਵਿੰਦਰ ਹਰਕਾ, ਕੰਵਲਜੀਤ ਸਿੰਘ, ਕਰਾਂਤੀ ਗਰੋਵਰ, ਅਸ਼ਵਨੀ ਨਾਗਪਾਲ, ਮੋਹਿਤ ਸਿੰਘ, ਸਚਿਨ ਸਿੰਗਲਾ, ਧਰਮਿੰਦਰ ਅਤੇ ਭਵਿਆ ਜੈਨ ਵੀ ‘ਆਪ’ ਵਿੱਚ ਸ਼ਾਮਲ ਹੋਏੇ।
Bhagwant Mann
ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਪੰਜਾਬ ਦੇ ਲੋਕ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਪੰਜਾਬੀ ਹੁਣ ਬਦਲਾਅ ਚਾਹੁੰਦੇ ਹਨ। 2022 ਵਿੱਚ ਪੰਜਾਬ ਦੇ ਲੋਕ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਦਾ ਸਫ਼ਾਇਆ ਕਰ ਕੇ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਅਤੇ ਇੱਕ ਇਮਾਨਦਾਰ ਸਰਕਾਰ ਦੀ ਸਥਾਪਨਾ ਕਰਨਗੇ।