ਸਾਰਿਆਂ ਲਈ ਸਸਤੇ ਮਕਾਨਾਂ ਦਾ ਸੁਪਨਾ ਹੋਵੇਗਾ ਸਾਕਾਰ : ਚੰਨੀ
Published : Dec 17, 2021, 12:06 am IST
Updated : Dec 17, 2021, 12:06 am IST
SHARE ARTICLE
image
image

ਸਾਰਿਆਂ ਲਈ ਸਸਤੇ ਮਕਾਨਾਂ ਦਾ ਸੁਪਨਾ ਹੋਵੇਗਾ ਸਾਕਾਰ : ਚੰਨੀ

‘ਅਟਲ ਅਪਾਰਟਮੈਂਟਸ’ ਦਾ ਨੀਂਹ ਪੱਥਰ ਰਖਿਆ
ਲੁਧਿਆਣਾ, 16 ਦਸੰਬਰ (ਹਰਪ੍ਰੀਤ ਸਿੰਘ ਮੱਕੜ): ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਪੱਖੋਵਾਲ ਰੋਡ ’ਤੇ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿਚ ਅਟੱਲ ਅਪਾਰਟਮੈਂਟਸ ਦਾ ਨੀਂਹ ਪੱਥਰ ਰਖਿਆ। 
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਲੁਧਿਆਣਾ ਇੰਪਰੂਵਮੈਂਟ ਟਰੱਸਟ ਐਲ.ਆਈ.ਟੀ. ਵਲੋਂ ‘100 ਫ਼ੀ ਸਦੀ ਸਵੈ ਵਿੱਤ ਸਕੀਮ’ ਤਹਿਤ ਬਣਾਇਆ ਜਾ ਰਿਹਾ ਹੈ ਅਤੇ ਇਸ ਵਿਚ 12 ਮੰਜ਼ਲਾ 336 ਐਚਆਈਜੀ ਅਤੇ 240 ਐਮਆਈਜੀ ਫ਼ਲੈਟ ਹੋਣਗੇ। ਉਨ੍ਹਾਂ ਕਿਹਾ ਕਿ ਇਥੋਂ ਦੇ ਵਸਨੀਕਾਂ ਨੂੰ ਸਸਤੇ ਘਰ ਮੁਹਈਆ ਕਰਵਾਉਣਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲੀ ਅਤੇ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਦਸਿਆ ਕਿ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇੜੇ 8.80 ਏਕੜ ਵਿਚ ਇਹ ਸਕੀਮ ਲੈ ਕੇ ਐਲ.ਆਈ.ਟੀ. ਆਈ ਹੈ। ਮੁੱਖ ਮੰਤਰੀ ਨੇ ਦਸਿਆ ਕਿ ਪ੍ਰਸਤਾਵਤ ਫ਼ਲੈਟਾਂ ਲਈ ਜ਼ਮੀਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਕਬਜ਼ੇ ਵਿਚ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਸ ਸਕੀਮ ਲਈ 18 ਦਸੰਬਰ, 2021 ਤਕ ਅਪਲਾਈ ਕਰ ਸਕਦੇ ਹਨ ਅਤੇ 24 ਦਸੰਬਰ, 2021 ਨੂੰ ਲਾਟੀਆਂ ਦਾ ਡਰਾਅ ਕਢਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਫ਼ਲੈਟਾਂ ਵਿਚ ਭੂਚਾਲ ਰੋਧਕ ਢਾਂਚਾ, ਐਚਆਈਜੀ ਅਤੇ ਐਮਆਈਜੀ ਅਤੇ ਕਲੱਬ ਲਈ ਵਖਰਾ ਗਰੀਨ ਪਾਰਕ, ਇਨਡੋਰ ਸਵੀਮਿੰਗ ਪੂਲ ਵਾਲਾ ਵਖਰਾ ਕਲੱਬ, ਮਲਟੀਪਰਪਜ਼ ਹਾਲ, ਜਿਮਨੇਜ਼ੀਅਮ, ਟੇਬਲ ਟੈਨਿਸ ਕਮਰੇ, ਵਖਰਾ ਸਮਰਪਿਤ ਟਾਵਰ ਪਾਰਕਿੰਗ, ਹਰ ਇਕ ਫ਼ਲੈਟ ਵਿਚ ਵੀਡੀਉ ਡੋਰ ਫ਼ੋਨ ਹੋਣਗੇ ਅਤੇ 24 ਘੰਟੇ ਸੁਰੱਖਿਆ ਲਈ ਸਾਈਟ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਸੀਸੀਟੀਵੀ ਕੈਮਰੇ, 24 ਘੰਟੇ ਬੈਕਅਪ ਦੇ ਨਾਲ ਹਰ ਬਲਾਕ ਵਿਚ ਇਕ 13 ਯਾਤਰੀ ਸਟ੍ਰੈਚਰ ਲਿਫਟ ਦੇ ਨਾਲ 2 ਲਿਫਟਾਂ, ਬਾਹਰੀ ਉਚਾਈਆਂ ’ਤੇ ਲਾਲ ਟਾਈਲਾਂ ਦੇ ਸੁਮੇਲ ਨਾਲ ਧੋਤੀ ਗਈ ਗਰਿੱਟ ਫਿਨਿਸ਼ ਅਤੇ ਕਈ ਹੋਰ ਸਹੂਲਤਾਂ। 
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਐਲਆਈਟੀ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ, ਕੌਂਸਲਰ ਬਲਜਿੰਦਰ ਸਿੰਘ ਸੰਧੂ, ਕੌਂਸਲਰ ਰੀਤ ਕੌਰ, ਐਡਵੋਕੇਟ ਰੁਪਿੰਦਰ ਪਾਲ ਸਿੰਘ ਛੀਲਾ, ਜੰਗ ਬਹਾਦਰ ਜੰਗੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
L48_8arpreet makker _16_02
 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement