ਹਾਇਰ ਇੰਡੀਆ ਨੂੰ ਰੈਫ਼ਰੀਜਰੇਟਰ ਸ਼੍ਰੇਣੀ 'ਚ 'ਸਾਲ ਦੇ ਸਭ ਤੋਂ ਵੱਧ ਊਰਜਾ-ਕੁਸ਼ਲ ਉਪਕਰਨ' ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
Published : Dec 17, 2022, 8:00 pm IST
Updated : Dec 17, 2022, 8:00 pm IST
SHARE ARTICLE
Haier India
Haier India

 - ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਅਤੇ ਇਨਾਮ ਵੰਡ ਸਮਾਰੋਹ ਦੇ ਸੰਚਾਲਨ ਸਨ


 

ਚੰਡੀਗੜ੍ਹ : ਘਰੇਲੂ ਉਪਕਰਨਾਂ ਅਤੇ ਖਪਤਕਾਰ ਇਲੈਕਟ੍ਰਾਨਿਕਸ ਵਿੱਚ ਗਲੋਬਲ ਲੀਡਰ ਅਤੇ ਲਗਾਤਾਰ 13 ਸਾਲਾਂ ਤੋਂ ਪ੍ਰਮੁੱਖ ਉਪਕਰਣਾਂ ਵਿੱਚ ਵਿਸ਼ਵ ਦਾ ਨੰਬਰ 1 ਬ੍ਰਾਂਡ* ਹਾਇਰ (Haier) ਨੂੰ  ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਅਵਾਰਡ (NECA) – 2022 ਵਿੱਚ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ)- ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੁਆਰਾ 'ਸਭ ਤੋਂ ਵੱਧ ਊਰਜਾ ਕੁਸ਼ਲ ਉਪਕਰਣ'  (‘The Most Energy Efficient Appliance’) ਅਵਾਰਡ ਨਾਲ ਸਨਮਾਨਤ ਕੀਤਾ ਗੀਆ ਹੈ। ਅਵਾਰਡ ਕਮੇਟੀ ਨੇ ਹਾਇਰ ਦੇ ਮਾਡਲ ਨੰ: HRD-1955, 5 ਸਟਾਰ ਰੇਂਜ ਨੂੰ ਉਕਤ ਸ਼੍ਰੇਣੀ ਵਿੱਚ ਜੇਤੂ ਦੇ ਰੂਪ ਵਿੱਚ ਚੁਣਿਆ ਹੈ। ਹਾਇਰ ਨੂੰ ਲਗਾਤਾਰ ਦੂਜੇ ਸਾਲ ਐਨਈਸੀਏ (NECA) ਵਿਖੇ ਬੀਈਈ (BEE) ਦੁਆਰਾ ਮਾਨਤਾ ਦਿੱਤੀ ਗਈ ਹੈ

ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਪੁਰਸਕਾਰ ਸਮਾਰੋਹ ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਸਮੇਤ ਹੋਰ ਪਤਵੰਤੇ- ਯੂਨੀਅਨ ਮਨੀਸਟਰ ਆਫ ਪਾਵਰ, ਨਿਊ ਐਂਡ ਰੀਨਿਊਏਬਲ ਐਨਰਜੀ ਆਰ.ਕੇ. ਸਿੰਘ,  ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ  ਕ੍ਰਿਸ਼ਨ ਪਾਲ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਆਲੋਕ ਕੁਮਾਰ ਸ਼ਾਮਲ ਸਨ।

ਸਨਮਾਨ ਪ੍ਰਾਪਤ ਕਰਨ ਉੱਤੇ ਪ੍ਰੈਜ਼ੀਡੈਂਟ, ਹਾਇਰ ਐਪਲਾਇੰਸ ਇੰਡੀਆ ਸ਼੍ਰੀ.ਸਤੀਸ਼ ਐਨ ਐਸ (Mr. Satish NS) ਨੇ ਕਿਹਾ, “ਇਹ ਸਾਡੇ ਲਈ ਬਹੁਤ ਮਾਣ ਦਾ ਪਲ ਹੈ ਕਿਉਂਕਿ ‘ਇੰਸਪਾਇਰਡ ਲਿਵਿੰਗ’ ਦੀ ਬ੍ਰਾਂਡ ਫਲਾਸਫੀ ਪ੍ਰਤੀ ਸਾਡੀ ਨਿਰੰਤਰ ਵਚਨਬੱਧਤਾ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਇਸ ਮਾਨਤਾ ਲਈ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਗ੍ਰਹਿ ਅਤੇ ਵਾਤਾਵਰਣ (planet and environment ) ਪ੍ਰਤੀ ਸਥਿਰਤਾ ਅਤੇ ਜ਼ਿੰਮੇਵਾਰੀ ਸਾਡੇ ਕਾਰੋਬਾਰ ਦਾ ਮੁੱਖ ਹਿੱਸਾ ਰਹੀ ਹੈ ਅਤੇ ਅਸੀਂ ਆਪਣੇ ਆਲੇ-ਦੁਆਲੇ ਅਤੇ ਗ੍ਰਹਿ ਉੱਤੇ ਘੱਟ ਤੋਂ ਘੱਟ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਮੈਨੂਫੈਕਚਰਿੰਗ ਅਤੇ ਡਿਲੀਵਰਿੰਗ ਦੇ ਸਾਰਥਕ ਅਤੇ ਵਾਤਾਵਰਣ-ਅਨੁਕੂਲ ਤਰੀਕੇ ਅਪਣਾਉਂਦੇ ਰਹਾਂਗੇ।”

ਰਾਸ਼ਟਰੀ ਊਰਜਾ ਸੰਭਾਲ ਦਿਵਸ (National Energy Conservation Day) ਹਰ ਸਾਲ 14 ਦਸੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਨੂੰ ਚਿੰਨ੍ਹਿਤ ਕਰਨ ਲਈ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਅਵਾਰਡਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਭਾਰਤ ਸਰਕਾਰ ਦੇ ਉੱਘੇ ਪਤਵੰਤੇ, ਊਰਜਾ ਕੁਸ਼ਲਤਾ ਉਪਾਵਾਂ ਨੂੰ ਅਪਣਾਉਣ ਵਿੱਚ ਉਨ੍ਹਾਂ ਦੀਆਂ ਮਿਸਾਲੀ ਕੋਸ਼ਿਸ਼ਾਂ ਲਈ ਵੱਖ-ਵੱਖ ਉਦਯੋਗਿਕ ਇਕਾਈਆਂ/ਸਥਾਪਨਾਵਾਂ/ਸੰਗਠਨਾਂ ਦੇ ਯਤਨਾਂ ਨੂੰ ਮਾਨਤਾ ਦਿੰਦੇ ਹਨ।
ਭਾਰਤੀ ਖਪਤਕਾਰਾਂ ਲਈ ਇਨੋਵੇਟਿਵ ਪ੍ਰੋਡਕਟ ਪੈਦਾ ਕਰਨ ਲਈ ਹਾਇਰ ਇੰਡੀਆ ਦੀ ਵਚਨਬੱਧਤਾ ਕਾਰੋਬਾਰ ਵਿੱਚ ਪ੍ਰਮੁੱਖ ਰਹੀ ਹੈ ਅਤੇ ਬ੍ਰਾਂਡ ਨੇ ਖਪਤਕਾਰਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲਗਾਤਾਰ ਵਿਕਾਸ ਕੀਤਾ ਹੈ।

ਇੱਕ ਸੰਪੂਰਨ 'ਮੇਡ ਇਨ ਇੰਡੀਆ' ਅਤੇ 'ਮੇਡ ਫਾਰ ਇੰਡੀਆ' ਪ੍ਰੋਡਕਟ, ਹਾਇਰ ਦਾ ਮਾਡਲ ਨੰ. HRD-1955 ਇਨਵਰਟਰ ਕੰਪ੍ਰੈਸਰ ਵਾਲਾ ਡਾਇਰੈਕਟ ਕੂਲ ਰੈਫਰੀਜਰੇਟਰ ਦਾ ਨਿਰਮਾਣ ਰੰਜਨਗਾਂਵ, ਪੁਣੇ ਵਿੱਚ ਅਤਿ-ਆਧੁਨਿਕ ਸਹੂਲਤ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੁਣੇ ਅਤੇ ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿਚ ਦੋਵੇਂ ਨਿਰਮਾਣ ਸੁਵਿਧਾਵਾਂ ਨੇ ਵੈਲਿਊ ਚੈਨ ਵਿਚ ਪ੍ਰੀਮੀਅਮ ਅਤੇ ਵਧੀਆ ਪ੍ਰੋਡਕਟ ਦੀ ਵਿਆਪਕ ਪ੍ਰੋਡਕਸ਼ਨ ਸਮਰੱਥਾ ਦੁਆਰਾ ਭਾਰਤੀ ਗਾਹਕਾਂ ਲਈ ਨਵੀਨਤਾ ਲਿਆਉਣ ਲਈ ਬ੍ਰਾਂਡ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ।

HaierHRD-1955 ਡਾਇਰੈਕਟ ਕੂਲ ਰੈਫ਼ਰੀਜਰੇਟਰ ਇੱਕ ਸਾਲ ਵਿੱਚ ਸਿਰਫ 106* ਯੂਨਿਟਾਂ ਦੀ ਖਪਤ ਕਰਕੇ ਬਿਜਲੀ ਦੀ ਬਚਤ ਕਰਦਾ ਹੈ। 5-ਸਟਾਰ ਰੇਟਿੰਗ ਦੇ ਨਾਲ, HRD-1955 ਡਾਇਰੈਕਟ ਕੂਲ ਰੈਫ਼ਰੀਜਰੇਟਰ ਇੱਕ ਹੈਵੀ-ਡਿਊਟੀ ਕੰਪ੍ਰੈਸ਼ਰ ਨਾਲ ਲੈਸ ਹੈ ਜੋ ਸਟੈਬੀਲਾਈਜ਼ਰ-ਮੁਕਤ ਓਪਰੇਸ਼ਨ ਪ੍ਰਦਾਨ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਅਤਿ ਅਡਵਾਂਸਡ 1-ਘੰਟੇ ਦੀ ਆਈਸਿੰਗ ਤਕਨਾਲੋਜੀ ਪਾਣੀ ਦੇ ਤਾਪਮਾਨ ਨੂੰ 60 ਮਿੰਟਾਂ ਵਿੱਚ ਆਈਸਿੰਗ ਪੁਆਇੰਟ ਤੱਕ ਹੇਠਾਂ ਲਿਆਉਂਦੀ ਹੈ, ਇਸ ਤਰ੍ਹਾਂ ਇਹ ਇਸ ਕੈਟੇਗਰੀ ਵਿੱਚ ਬਾਕੀ ਸਭ ਨਾਲੋਂ ਤੇਜ਼ ਬਰਫ਼ ਬਣਾਉਂਦਾ ਹੈ।

ਇਹ ਰੈਫਰੀਜਰੇਟਰ ਗਲਾਸ, ਫਲੋਰਲ ਅਤੇ ਸਟੀਲ ਦੀ ਇੱਕ ਵਿਸ਼ਾਲ ਫਿਨਿਸ਼ ਰੇਂਜ ਵਿੱਚ ਆਉਂਦਾ ਹੈ  ਜੋ ਭਾਰਤੀ ਕਿਚਨ ਸਪੇਸ ਦੇ ਪੂਰਕ ਹੈ ਅਤੇ ਇਸ ਵਿੱਚ ਮਲਟੀਪਲ ਐਸਥੈਟਿਕ ਅਪੀਰੀਐਂਸਸ - ਮਿਰਰ ਗਲਾਸ, ਬਲੈਕ ਗਲਾਸ, ਚਮਕਦਾਰ ਸਟੀਲ ਅਤੇ ਰੈੱਡ ਗਲਾਸ ਹਨ। ਇਹ ਡਿਜ਼ਾਈਨ ਗਾਹਕਾਂ ਦੀਆਂ ਲੋੜਾਂ ਅਤੇ ਮਾਡਰਨ ਭਾਰਤੀ ਕਿਚਨ ਸਪੇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਕਲਪਿਤ ਕੀਤੇ ਗਏ ਸਨ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement