ਕਾਨੂੰਗੋ ਅਤੇ ਪਟਵਾਰੀ ਨੂੰ ਡਿਊਟੀ ਦੌਰਾਨ ਨਹੀਂ ਦੇਣਾ ਪਵੇਗਾ ਟੋਲ
Published : Dec 17, 2022, 10:00 am IST
Updated : Dec 17, 2022, 10:00 am IST
SHARE ARTICLE
Kanungo and Patwari will not have to pay toll while on duty
Kanungo and Patwari will not have to pay toll while on duty

ਐਸੋਸੀਏਸ਼ਨ ਦੀ ਮੰਗ ’ਤੇ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ

 

ਮੁਹਾਲੀ: ਸਰਕਾਰੀ ਡਿਊਟੀ ਦੇ ਦੌਰਾਨ ਸਫਰ ਕਰ ਰਹੇ ਮਾਲ ਵਿਭਾਗ ਦੇ ਕਾਨੂੰਨਗੋ, ਪਟਵਾਰੀਆਂ ਅਤੇ ਕਰਮਚਾਰਆਂ ਨੂੰ ਸੂਬਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ।

ਇਸ ਦੇ ਤਹਿਤ ਹੁਣ ਮੌਕਾ-ਏ-ਮੁਆਇਨਾ ਕਰਨ ਜਾ ਰਹੇ ਕਾਨੂੰਨਗੋ ਪਟਵਾਰੀ ਤੇ ਕਰਮਚਾਰੀਆਂ ਨੂੰ ਰਸਤੇ ਵਿਚ ਆਉਣ ਵਾਲੇ ਟੋਲ ’ਤੇ ਪਰਚੀ ਨਹੀਂ ਕਟਵਾਉਣੀ ਪਵੇਗੀ। ਪੰਜਾਬ ਸਰਕਾਰ ਵਲੋਂ ਇਹ ਵੱਡੀ ਰਾਹਤ ਦਿੱਤੀ ਗਈ ਹੈ ਜਦਿ ਕਿ ਇਸ ਤੋਂ ਪਹਿਲਾ ਅਜਿਹਾ ਨਹੀਂ ਸੀ। ਐਸੋਸੀਏਸ਼ਨ ਵਲੋਂ ਫੀਲਡ ਸਟਾਫ ਦੀ ਪਰੇਸ਼ਾਨੀਆਂ ਦਾ ਮੱਦਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਫੀਲਡ ਸਟਾਫ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਸੰਬੰਧਿਤ ਜ਼ਿਲ੍ਹੇ ਦੇ ਡੀਸੀ ਨੂੰ ਮਾਮਲੇ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਏਡੀਸੀ ਨੇ ਸਮੂਹ ਟੋਲ ਕਲੈਕਸ਼ਨ ਆਪਰੇਟਰ ਨੂੰ ਸਰਕਾਰੀ ਡਿਊਟੀ ’ਤੇ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਟੋਲ ਵਸੂਲ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਧੋਖਾਧੜੀ ਨਾ ਹੋ ਇਸ ਲਈ ਟੋਲ ਤੋਂ ਗੁਜਰਦੇ ਸਮੇਂ ਸਰਕਾਰੀ ਡਿਊਟੀ ’ਤੇ ਜਾ ਰਹੇ ਕਰਮਚਾਰੀ ਜਾਂ ਅਧਿਕਾਰੀ ਨੂੰ ਸਰਕਾਰੀ ਆਈ ਕਾਰਡ ਦੇ ਨਾਲ ਆਪਣੇ ਸਟੇਸ਼ਨ ਤੋਂ ਦੂਸਰੇ ਸਟੇਸ਼ਨ ’ਤੇ ਜਿਸ ਸਰਕਾਰੀ ਕੰਮ ਲਈ ਕਰਮਚਾਰੀ ਜਾ ਰਿਹਾ ਹੈ ਉਸ ਸੰਬੰਧੀ ਦਸਤਾਵੇਜ ਦਿਖਾਉਣੇ ਹੋਣਗੇ।

 ਅਜਿਹਾ ਨਾ ਕਰਨ ’ਤੇ ਟੋਲ ਟੈਕਸ ਦੇਣਾ ਹੋਵੇਗਾ। ਸਮਾਣਾ ਤਹਿਸਾਲਦਾਰ ਦਫਤਰ ਵਿਚ ਕਲਰਕ ਰੁਪਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਨਾਲ ਸਮੂਹ ਕਰਮਚਾਰੀਆਂ ਨੂੰਵੱਡੀ ਰਾਹਤ ਮਿਲੀ ਹੈ

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement