ਠੱਕਰਵਾਲ ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ
ਆਲਮਗੀਰ: ਬਲਾਕ ਸੰਮਤੀ ਜੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਵੱਲੋਂ ਚੋਣ ਜਿੱਤੇ ਜਾਣ ਤੇ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਉਮੀਦਵਾਰ ਮੇਜਰ ਸਿੰਘ ਦੀ ਜਿੱਤ ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸੇ ਲੜੀ ਤਹਿਤ ਜੋਨ ਠੱਕਰਵਾਲ ਤੋਂ ਕਾਂਗਰਸ ਦੇ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੁਲਵਿੰਦਰ ਸਿੰਘ ਕਿੱਦਾਂ ਨੂੰ ਹਰਾ ਕੇ ਜੇਤੂ ਬਣੇ।
