ਵੂਲਨ ਮਿੱਲ ਦੇ ਮੁਲਾਜ਼ਮਾਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ
Published : Jan 18, 2019, 12:45 pm IST
Updated : Jan 18, 2019, 12:45 pm IST
SHARE ARTICLE
Sunil Jakhar
Sunil Jakhar

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਸੁਨੀਲ ਜਾਖੜ ਨੇ ਕੇਂਦਰੀ ਕਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੂੰ..

ਗੁਰਦਾਸਪੁਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਸੁਨੀਲ ਜਾਖੜ ਨੇ ਕੇਂਦਰੀ ਕਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੂੰ ਪੱਤਰ ਲਿਖ ਕੇ ਧਾਰੀਵਾਲ ਦੀ ਵੂਲਨ ਮਿੱਲ ਦੇ ਕਰਮਚਾਰੀਆਂ ਦੀ ਬਕਾਇਆ ਪਈ ਤਨਖ਼ਾਹ ਤੁਰਤ ਜਾਰੀ ਕਰਨ ਦੀ ਮੰਗ ਕੀਤੀ ਹੈ।  ਸ਼੍ਰੀ ਜਾਖੜ ਨੇ ਇਸ ਮਿੱਲ ਦੇ ਕਰਮਚਾਰੀਆਂ ਦਾ ਦਰਦ ਬਿਆਨ ਕਰਦਿਆਂ ਕੇਂਦਰੀ ਮੰਤਰੀ ਕੋਲ ਇਹ ਮੁੱਦਾ ਉਠਾਉਂਦਿਆਂ ਅਪਣੇ ਪੱਤਰ ਵਿਚ ਦਸਿਆ ਹੈ ਕਿ ਇਹ ਨਿਊ ਐਗਰਟੋਨ ਵੂਲਨ ਮਿੱਲ ਬੀ.ਆਈ.ਸੀ. ਲਿਮਟਿਡ ਕਾਨਪੁਰ ਜੋ ਕਿ ਕਪੜਾ ਮੰਤਰਾਲੇ ਦੇ ਅਧੀਨ ਹੈ ਦੇ ਅੰਤਰਗਤ ਹੈ

ਪਰ ਇਸਦੇ ਕਰਮਚਾਰੀਆਂ ਨੂੰ ਅਗੱਸਤ 2017 ਤੋਂ ਤਨਖ਼ਾਹ ਨਹੀਂ ਦਿਤੀ ਜਾ ਰਹੀ ਹੈ ਜਿਸ ਕਾਰਨ ਕਰਮਚਾਰੀਆਂ ਲਈ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਸ਼੍ਰੀ ਜਾਖੜ ਨੇ ਦਸਿਆ ਕਿ ਸਰਕਾਰ ਵਲੋਂ ਇਸ ਮਿੱਲ ਨੂੰ ਬੰਦ ਕਰਨ ਦਾ ਫ਼ੈਸਲਾ ਇਲਾਕੇ ਦੀ ਆਰਥਕਤਾ ਲਈ ਤਬਾਹਕੂੰਨ ਸਾਬਤ ਹੋਵੇਗਾ ਅਤੇ ਇਸ ਨਾਲ 1000 ਪਰਵਾਰ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੇ ਜਦ ਕਿ 350 ਕਰਮਚਾਰੀ ਤਾਂ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਇਨ੍ਹਾਂ ਕਾਮਿਆਂ ਦੀ ਤ੍ਰਾਸਦੀ ਦਾ ਵਰਣਨ ਕਰਦਿਆਂ ਦਸਿਆ ਕਿ ਕਰਮੀਆਂ ਦੇ ਵਫ਼ਦ ਨੇ ਉਨ੍ਹਾਂ ਨੂੰ ਦਿਤੇ ਮੰਗ ਪੱਤਰ ਵਿਚ ਕਿਹਾ ਹੈ

ਕਿ ਤਨਖ਼ਾਹ ਨਾ ਮਿਲਣ ਕਾਰਨ ਤੰਗੀ ਝੱਲ ਰਹੇ ਇੰਨ੍ਹਾਂ ਕਰਮਚਾਰੀਆਂ ਵਿਚੋਂ 8 ਤਾਂ ਸਮੇਂ ਸਿਰ ਇਲਾਜ ਸਹੂਲਤ ਲਈ ਪੈਸਾ ਨਾ ਹੋਣ ਕਾਰਨ ਅਕਾਲ ਚਲਾਣੇ ਕਰ ਚੁੱਕੇ ਹਨ। ਉਨ੍ਹਾਂ ਲਿਖੀ ਵਿਚ ਚਿੱਠੀ ਵਿਚ ਕਿਹਾ ਹੈ ਕਿ ਇਹ ਮਿੱਲ ਇਸ ਸਰਹੱਦੀ ਇਲਾਕੇ ਦੀ ਆਰਥਕਤਾ ਦਾ ਆਧਾਰ ਹੈ ਅਤੇ ਇਸ ਨੂੰ ਬੰਦ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਦੇ ਅਗਲੇ ਸੈਸ਼ਨ ਵਿਚ ਵੀ ਇੰਨ੍ਹਾਂ ਕਰਮਚਾਰੀਆਂ ਦਾ ਮੁੱਦਾ ਉਠਾਉਣਗੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement