26 ਜਨਵਰੀ ਦੀ ਪਰੇਡ ਲਈ ਪੰਜਾਬੀਆਂ ਵਿਚ ਭਾਰੀ ਉਤਸ਼ਾਹ, ਹਰ ਪਾਸੇ ਟਰੈਕਟਰਾਂ ਦੇ ਕਾਫਲਿਆਂ ਦੀ ਗੂੰਜ
Published : Jan 18, 2021, 4:12 pm IST
Updated : Jan 18, 2021, 4:12 pm IST
SHARE ARTICLE
Tractor Parade Rehearsal
Tractor Parade Rehearsal

ਪਿੰਡਾਂ ਤੇ ਸ਼ਹਿਰਾਂ ਵਿਚ ਕਿਸਾਨ ਕਰ ਰਹੇ ਟਰੈਕਟਰ ਪਰੇਡ ਦੀ ਰਿਹਰਸਲ

ਚੰਡੀਗੜ੍ਹ : ਦਿੱਲੀ ਵਿਖੇ ਮਨਾਏ ਜਾਣ ਵਾਲੇ 26 ਜਨਵਰੀ ਦੇ ਦਿਹਾੜੇ ਨੂੰ ਲੈ ਕੇ ਇਸ ਵਾਰ ਖਾਸ ਤਰ੍ਹਾਂ ਦੀ ਉਤਸੁਕਤਾ ਪਾਈ ਜਾ ਰਹੀ ਹੈ। ਭਾਵੇਂ ਹਰ ਵਾਰ 26 ਜਨਵਰੀ ਮੌਕੇ ਜੈ ਕਿਸਾਨ, ਜੈ ਜਵਾਨ ਦਾ ਨਾਅਰਾ ਦਿਤਾ ਜਾਂਦਾ ਹੈ, ਪਰ ਸਮਾਗਮ ਵਿਚ ਕੇਵਲ ਜਵਾਨ ਦੀ ਹੀ ਵਿਸ਼ੇਸ਼ ਸ਼ਮੂਲੀਅਤ ਹੁੰਦੀ ਹੈ। ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਇਸ ਵਾਰ ਇਨ੍ਹਾਂ ਸਮਾਗਮਾਂ ਵਿਚ ਕਿਸਾਨੀ ਦੀ ਸ਼ਮੂਲੀਅਤ ਰਿਕਾਰੜ ਤੋੜ ਹੋਣ ਦੀ ਸੰਭਾਵਨਾ ਹੈ।

tractortractor

ਬੇਸ਼ੱਕ ਕਿਸਾਨ ਜਥੇਬੰਦਆਂ ਵਲੋਂ ਸਰਕਾਰੀ ਪਰੇਡ ਤੋਂ ਅਲੱਗ ਪ੍ਰੋਗਰਾਮ ਉਲੀਕਿਆ ਗਿਆ ਹੈ ਪਰ ਦਿੱਲੀ 'ਚ 26 ਜਨਵਰੀ ਮੌਕੇ ਕਿਸਾਨਾਂ ਵਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਟਰੈਕਟਰ ਪਰੇਡ ਨੂੰ ਲੈ ਕੇ ਪੂਰੇ ਪੰਜਾਬ ਵਿਹ ਹਰ ਪਿੰਡ ਤੇ ਸ਼ਹਿਰ ਵਿਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਿਆ ਜਾ ਰਿਹਾ ਹੈ।

Tractor RallyTractor Rally

ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਸੂਬੇ ਦੇ ਕੋਨੇ ਕੋਨੇ ਵਿਚੋਂ ਕਿਸਾਨਾਂ ਵਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮਾਰਚ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਨੂੰ ਵੀ ਪ੍ਰਭਾਵਿਤ ਕਰਨਗੇ।

Tractor RallyTractor Rally

ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨ ਕਿਸਾਨਾਂ ਨੇ ਕਿਹਾ ਪੰਜਾਬੀ ਨੌਜਵਾਨਾਂ ਨੂੰ ਹੁਣ ਤਕ ਨਸ਼ਈ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਬਾਲੀਵੁਡ ਵਲੋਂ  ਉੱਡਦਾ ਪੰਜਾਬ ਸਿਰਲੇਖ ਹੇਠ ਫਿਲਮ ਵੀ ਬਣਾ ਦਿਤੀ ਗਈ ਸੀ। ਪਰ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਕੇ ਪੰਜਾਬੀਆਂ ਨੇ ਸਾਬਤ ਕਰ ਦਿਤਾ ਹੈ ਕਿ ਇਹ ਉੱਡਦਾ ਪੰਜਾਬ ਨਹੀਂ ਬੁੱਕਦਾ ਪੰਜਾਬ ਹੈ। ਸਮੇਂ ਦੀਆਂ ਸਰਕਾਰ ਨੇ ਜੇਕਰ ਲੋਕਾਈ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਕੀਤਾ ਤਾਂ ਪੰਜਾਬ ਹੱਕਾਂ ਲਈ ਲੜ ਰਹੇ ਦੇਸ਼ ਵਾਸੀਆਂ ਦੀ ਅਗਵਾਈ ਕਰਦਿਆਂ ਇੰਝ ਹੀ ਬੁੱਕਦਾ ਰਹੇਗਾ।

Tractors MarchTractors March

ਕਿਸਾਨਾਂ ਮੁਤਾਬਕ ਸਰਕਾਰ ਜਿੰਨੀ ਮਰਜ਼ੀ ਟਾਲ-ਮਟੋਲ ਕਰ ਲਵੇ, ਅਖੀਰ ਉਸਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਕਿਸਾਨਾਂ ਮੁਤਾਬਕ 23 ਜਨਵਰੀ ਨੂੰ ਹਜ਼ਾਰਾਂ ਦੀ ਤਦਾਤ ਕਾਫਿਲੇ ਦੇ ਰੂਪ 'ਚ ਟਰੈਕਟਰ ਦਿੱਲੀ ਲਈ ਰਵਾਨਾ ਹੋ ਕੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣਗੇ। ਦੂਜੇ ਪਾਸੇ ਸਰਕਾਰ ਨੇ ਵੀ ਟਰੈਕਟਰ ਮਾਰਚ ਨੂੰ ਅਸਫਲ ਬਣਾਉਣ ਲਈ ਪੂਰੀ ਤਾਕਤ ਝੋਕ ਦਿਤੀ ਹੈ। ਦਿੱਲੀ ਪੁਲਿਸ ਨੇ ਅਮਨ-ਕਾਨੂੰਨ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਕੋਲ ਪਹੁੰਚ ਕਰ ਕੇ ਟਰੈਕਟਰ ਮਾਰਚ ਤੇ ਰੋਕ ਲਾਉਣ ਦੀ ਬੇਨਤੀ ਕੀਤੀ ਪਰ ਉਚ ਅਦਾਲਤ ਨੇ  ਇਸ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement