ਕਸ਼ਮੀਰ 'ਚ ਸੀਤ ਲਹਿਰ ਦਾ ਕਹਿਰ ਜਾਰੀ
Published : Jan 18, 2021, 1:53 am IST
Updated : Jan 18, 2021, 1:53 am IST
SHARE ARTICLE
image
image

ਕਸ਼ਮੀਰ 'ਚ ਸੀਤ ਲਹਿਰ ਦਾ ਕਹਿਰ ਜਾਰੀ


ਸਥਾਨਕ ਵਾਸੀਆਂ ਨੂੰ ਮਿਲ ਰਹੀ ਠੰਢ ਤੋਂ ਰਾਹਤ, ਬਰਫ਼ਬਾਰੀ ਤੇ ਮੀਂਹ ਪੈਣ ਦਾ ਸੰਭਾਵਨਾ

ਸ਼੍ਰੀਨਗਰ, 17 ਜਨਵਰੀ: ਕਸ਼ਮੀਰ ਘਾਟੀ 'ਚ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧੇ ਤੋਂ ਬਾਅਦ ਵੀ ਐਤਵਾਰ ਨੂੰ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ | ਮੌਸਮ ਵਿਭਾਗ ਨੇ ਕਿਹਾ ਕਿ 22 ਜਨਵਰੀ ਤੋਂ ਬਾਅਦ ਕੁਝ ਦਿਨ ਲਈ ਪਛਮੀ ਗੜਬੜੀ ਜੰਮੂ-ਕਸ਼ਮੀਰ ਨੂੰ ਪ੍ਰਭਾਵਤ ਕਰ ਸਕਦਾ ਹੈ, ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਬਰਫ਼ਬਾਰੀ ਅਤੇ ਮੀਂਹ ਪੈਣ ਦਾ ਅਨੁਮਾਨ ਹੈ | 
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਸ਼ਮੀਰ 'ਚ ਰਾਤ ਦੇ ਤਾਪਮਾਨ 'ਚ ਥੋੜਾ ਵਾਧਾ ਹੋਇਆ, ਪਰ ਇਹ ਜਮਾਉ ਬਿੰਦੂ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਰਿਹਾ | ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 7.6 ਡਿਗਰੀ ਸੈਲਸੀਅਸ ਹੇਠਾਂ ਰਿਹਾ, ਜੋ ਉਸ ਤੋਂ ਪਿਛਲੀ ਰਾਤ ਦੇ ਤਾਪਮਾਨ ਮਾਈਨਸ 8.2 ਡਿਗਰੀ ਸੈਲਸੀਅਸ ਤੋਂ ਹੇਠਾ ਹੈ | (ਪੀਟੀਆਈ)
ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਕਸ਼ਮੀਰ 'ਚ ਸਥਿਤ ਪਹਿਲਗਾਮ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8.7 ਡਿਗਰੀ ਸੈਲਸੀਅਸ ਹੇਠਾਂ ਰਿਹਾ | ਉਸ ਤੋਂ ਪਿਛਲੀ ਰਾਤ ਪਹਿਲਗਾਮ ਦਾ ਤਾਪਮਾਨ ਮਾਈਨਸ 9.4 ਡਿਗਰੀ ਸੈਲਸੀਅਸ ਸੀ | ਵਿਭਾਗ ਨੇ ਕਿਹਾ ਕਿ ਗੁਲਮਰਗ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ | 
ਸ਼ੁਕਰਵਾਰ ਰਾਤ ਨੂੰ ਇਥੇ ਤਾਪਮਾਨ ਮਾਈਨਸ 5.4 ਡਿਗਰੀ ਸੈਲਸੀਅਸ ਰਿਹਾ ਸੀ | ਕਾਜੀਗੁੰਡ ਜੰਮੂ ਕਸ਼ਮੀਰ ਦਾ ਸਭ ਤੋਂ ਠੰਢਾ ਇਲਾਕਾ ਬਣਾਇਆ ਹੋਇਆ ਹੈ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 9 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ | ਵਿਭਾਗ ਨੇ ਕਿਹਾ ਕਿ ਪ੍ਰਸਿੱਧ ਡਲ ਝੀਲ ਸਮੇਤ ਵੱਖ-ਵੱਖ ਤਲਾਬ ਜੰਮ ਗਏ ਹਨ | (ਪੀਟੀਆਈ)    
---------------  
 

SHARE ARTICLE

ਏਜੰਸੀ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement